Body Donation: ਪਿੰਡ ਉਭਿਆ ਦੇ ਪਹਿਲੇ ਸਰੀਰਦਾਨੀ ਬਣੇ ਬਲਵੀਰ ਕੌਰ ਇੰਸਾਂ
ਪਿੰਡ ਉਭਿਆ ਦੇ ਪਹਿਲੇ ਸਰੀਰਦਾਨੀ ਬਣੇ ਬਲਵੀਰ ਕੌਰ ਇੰਸਾਂ
ਦਿੜ੍ਹਬਾ ਮੰਡੀ (ਪ੍ਰੇਮ ਸਿੰਘ/ਪ੍ਰਵੀਨ ਗਰਗ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਡੇਰਾ ਸ਼ਰਧਾਲੂ ਮਾਤਾ ਬਲਵੀਰ ਕੌਰ ਇੰਸਾਂ ਪਤਨੀ ਲੱਖਾ ਸਿੰਘ ਇੰਸਾਂ ਪ੍ਰੇਮੀ ਸੇਵਕ ਨੇ ਸਰੀਰਦਾਨੀਆਂ ’ਚ ਆਪਣਾ ਨਾਂਅ ਸੁਨਹਿਰੀ ਅੱਖਰਾਂ ’ਚ ਦਰਜ ਕਰਵਾਇਆ ਹੈ, ਜਿਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਇਹ ਪਿੰਡ ਉਭਿਆ ਦਾ ਪਹਿਲਾ ਤੇ ਬਲਾਕ ਦਿੜ੍ਹਬਾ ਦਾ 24ਵਾਂ ਸਰੀਰਦਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਮਾਤਾ ਬਲਵੀਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਜਿਉਂਦੇ ਜੀ, ਦੇਹਾਂਤ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਫਾਰਮ ਭਰੇ ਹੋਏ ਸਨ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਐੱਸਕੇਐੱਸ ਹਸਪਤਾਲ ਮੈਡੀਕਲ ਕਾਲਜ ਤੇ ਰਿਸਰਚ ਸੈਂਟਰ ਚੌਮਹਨ ਮਥੁਰਾ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ।
ਜਥੇਦਾਰ ਗੁਰਲਾਲ ਸਿੰਘ ਵਾਸੀ ਉਭਿਆ ਨੇ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਸੱਚੇ ਨਿਮਰ ਸੇਵਾਦਾਰ ਮਲਕੀਤ ਇੰਸਾਂ, ਰਾਮਪਾਲ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੇ ਮੈਂਬਰ ਸਤੀਸ਼ ਇੰਸਾਂ, ਮੋਹਣਾ ਇੰਸਾਂ, ਦੇਵ ਇੰਸਾਂ, ਜਗਤਾਰ ਇੰਸਾਂ ਮੱਘਰ ਇੰਸਾਂ, ਕੇਵਲ ਇੰਸਾਂ, ਪੱਪੂ ਇੰਸਾਂ, ਮਿੱਠੂ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ, ਪਰਿਵਾਰਕ ਮੈਂਬਰ ਪਤੀ ਲੱਖਾ ਇੰਸਾਂ ਪ੍ਰੇਮੀ ਸੇਵਕ, ਬੇਟਾ ਕੁਲਦੀਪ ਇੰਸਾਂ, ਬੇਟੀਆਂ ਜਸਪਾਲ ਕੌਰ, ਚਰਨ ਕੌਰ, ਦੇਸ ਕੌਰ, ਮੁੱਕੋ ਕੌਰ ਤੋਂ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ, ਸਾਕ ਸਬੰਧੀ ਤੇ ਰਿਸ਼ਤੇਦਾਰ ਹਾਜ਼ਰ ਸਨ।
ਸਰੀਰਦਾਨ ਕਰਨਾ ਸਮਾਜ ਲਈ ਪ੍ਰੇਰਨਾਦਾਇਕ ਕਦਮ : ਜਥੇਦਾਰ ਗੁਰਲਾਲ ਸਿੰਘ
ਜਥੇਦਾਰ ਗੁਰਲਾਲ ਸਿੰਘ ਪਿੰਡ ਉਭਿਆ ਨੇ ਕਿਹਾ ਕਿ ਮਾਤਾ ਬਲਵੀਰ ਕੌਰ ਇੰਸਾਂ ਦਾ ਸਰੀਰਦਾਨ ਕਰਨਾ ਬਹੁਤ ਹੀ ਸ਼ਲਾਘਾਯੋਗ ਤੇ ਪ੍ਰੇਰਨਾਦਾਇਕ ਕਦਮ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀ ਦਾ ਪਰਿਵਾਰ ਹਮੇਸ਼ਾ ਹੀ ਸਮਾਜ ਸੇਵਾ ਦੇ ਕਾਰਜਾਂ ਨੂੰ ਸਮਰਪਿਤ ਰਿਹਾ ਹੈ। ਸਰੀਰਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ, ਕਿਉਂਕਿ ਇਸ ਤੋਂ ਵੱਡਾ ਦਾਨ ਦੁਨੀਆ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਦੂਜਿਆਂ ਨੂੰ ਵੀ ਮਨੁੱਖਤਾ ਦੀ ਭਲਾਈ ਲਈ ਅੱਗੇ ਆਉਣ ਦੀ ਪ੍ਰੇਰਨਾ ਦਿੰਦੇ ਹਨ।
ਇਹ ਵੀ ਪੜ੍ਹੋ : Body Donation Punjab: ਮਾਤਾ ਕੁਸ਼ੱਲਿਆ ਦੇਵੀ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਪਾਤੜਾਂ ਸ਼ਹਿਰ
Comments