ਮੈਡੀਕਲ ਖੋਜਾਂ ਲਈ ਬਲਜੀਤ ਕੌਰ ਇੰਸਾਂ ਦਾ ਸਰੀਰਦਾਨ

ਪਿੰਡ ਜੰਡਵਾਲਾ ਸੰਧੂਆਂ ‘ਚ ਹੋਇਆ ਪਹਿਲਾ ਸਰੀਰਦਾਨ

ਸਾਦਿਕ (ਅਰਸ਼ਦੀਪ ਸੋਨੀ) ਬਲਾਕ ਸਾਦਿਕ ਦੇ ਪਿੰਡ ਜੰਡਵਾਲਾ ਸੰਧੂਆਂ ਨੇ ਸਰੀਰਦਾਨੀਆਂ (Body Donate) ਵਿੱਚ ਆਪਣਾ ਨਾਮ ਸ਼ਾਮਲ ਕਰ ਲਿਆ। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ‘ਤੇ ਅਮਲ ਕਰਦੇ ਹੋਏ ਇਸ ਪਿੰਡ ਦੇ ਪੁਰਾਣੇ ਸੇਵਾਦਾਰ ਪ੍ਰੇਮੀ ਬਲਦੇਵ ਸਿੰਘ ਇੰਸਾਂ ਦੀ ਧਰਮ ਪਤਨੀ ਬਲਜੀਤ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਮ੍ਰਿਤਕ ਆਪਣੇ ਪਤੀ ਨਾਲ ਆਪਣੇ ਕੋਟਾ ( ਰਾਜਸਥਾਨ) ਪੜ੍ਹਦੇ ਪੋਤਰੇ ਸੁਖਸ਼ੇਰ ਸਿੰਘ ਦੇ ਪੇਪਰ ਹੁੰਦੇ ਕਰਕੇ ਗਏ ਸਨ ਤੇ ਅੱਜ ਉਨ੍ਹਾਂ ਦੀ ਘਰ ਵਾਪਸੀ ਦੀਆਂ ਟਿਕਟਾਂ ਵੀ ਬੁੱਕ ਸਨ ਪਰ ਅਚਾਨਕ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਤੇ ਉਥੇ ਹੀ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੋਟਾ ਤੋਂ ਪਿੰਡ ਲਿਆਂਦਾ ਗਿਆ ਤੇ ਫਿਰ ਦਿੱਲੀ ਦੇ ਹਸਪਤਾਲ ਨੂੰ ਉਨ੍ਹਾਂ ਦਾ ਮ੍ਰਿਤਕ ਸਰੀਰ ਵਿਦਿਆਰਥੀਆਂ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਉਨ੍ਹਾਂ ਆਪਣੀ ਸਰੀਰਦਾਨ ਦੇ ਪਹਿਲਾਂ ਹੀ ਫਾਰਮ ਭਰੇ ਹੋਏ ਸਨ।

ਸਮੂਹ ਪ੍ਰੇਮੀਆਂ ਵੱਲੋਂ ਬੇਨਤੀ ਦਾ ਸ਼ਬਦ ਬੋਲਣ ਉਪਰੰਤ ਮ੍ਰਿਤਕ ਦੇਹ ਨੂੰ ਮੋਢਾ ਮਾਤਾ ਬਲਜੀਤ ਕੌਰ ਦੀਆਂ ਨੂੰਹਾਂ ਪਰਵਿੰਦਰ ਕੌਰ, ਵੀਰਪਾਲ ਕੌਰ ਅਤੇ ਬੇਟੀਆਂ ਸੁਖਰਾਜ ਕੌਰ ਤੇ ਪਰਮਜੀਤ ਕੌਰ ਨੇ ਦਿੱਤਾ। ਭਰਵੇਂ ਇਕੱਠ ਨੇ ਬਲਜੀਤ ਕੌਰ ਅਮਰ ਰਹੇ, ਸਰੀਰਦਾਨ ਮਹਾਂਦਾਨ ਦੇ ਨਾਅਰੇ ਲਗਾਏ।

ਇਸ ਮੌਕੇ ਗੁਰਤੇਜ ਸਿੰਘ, ਅਜਮੇਰ ਸਿੰਘ ਭੋਲਾ, ਜਸਦੀਪ ਸਿੰਘ, ਜਾਦਵਿੰਦਰ ਸਿੰਘ, ਰਛਪਾਲ ਸਿੰਘ ਬਰਾੜ, ਗੁਰਸੇਵਕ ਸਿੰਘ ਗੋਲੇਵਾਲਾ ਬਲਾਕ ਭੰਗੀਦਾਸ, ਜਸਕਰਨ ਸਿੰਘ ਇੰਸਾਂ, ਲਖਵਿੰਦਰ ਸਿੰਘ ਝੋਟੀਵਾਲਾ, ਜਗਸੀਰ ਸਿੰਘ ਸਾਦਿਕ, ਪਰਮਜੀਤ ਸਿੰਘ, ਜਸਵੰਤ ਸਿੰਘ ਡੋਡ, ਬੇਅੰਤ ਸਿੰਘ ਡੱਲੇਵਾਲਾ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਜੰਡਵਾਲਾ, ਸੁਖਦੇਵ ਸਿੰਘ ਕਿੰਗਰਾ, ਭੁਪਿੰਦਰ ਸਿੰਘ ਸੰਧੂ, ਮਹਿੰਦਰਪਾਲ ਸਿੰਘ, ਗਰੀਨ ਐਸ.ਵੈਲਫੇਅਰ ਫੋਰਸ ਦੇ ਮੈਂਬਰ, ਸੁਜਾਣ ਭੈਣਾਂ, ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਵੀ ਹਾਜਰ ਸਨ।