ਅਮਰਨਾਥ ਯਾਤਰਾ ‘ਤੇ ਹਮਲਾ ਮੁਸਲਮਾਨਾਂ ‘ਤੇ ਦਾਗ: ਮਹਿਬੂਬਾ

Mehbooba Mufti

ਹਸਪਤਾਲ ‘ਚ ਜ਼ਖ਼ਮੀਆਂ ਦਾ ਪੁੱਛਿਆ ਹਾਲ-ਚਾਲ

ਅਨੰਤਨਾਗ: ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ ‘ਤੇ ਅੱਤਵਾਦੀ ਹਮਲੇ ਪਿੱਛੋਂ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੀ ਜ਼ਖ਼ਮੀਆਂ ਨੂੰ ਵੇਖਣ ਲਈ ਜ਼ਿਲ੍ਹਾ ਹਸਪਤਾਲ ਪਹੁੰਚੀ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ ‘ਤੇ ਅੱਤਵਾਦੀ ਸਾਰੇ ਮੁਸਲਮਾਨਾਂ ਅਤੇ ਕਸ਼ਮੀਰੀਆਂ ‘ਤੇ ਦਾਗ ਹੈ। ਅਨੰਤਨਾਗ ਵਿੱਚ ਇੱਕ ਹਸਪਤਾਲ ਵਿੱਚ ਜ਼ਖਮੀਆਂ ਨੂੰ ਮਿਲਦੇ ਹੋਏ ਉਨ੍ਹਾਂ ਕਿਹਾ ਕਿ ਘਟਨਾ ਨੂੰ ਲੈ ਕੇ ਹਰ ਕਸ਼ਮੀਰੀ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਤੀਰਥ ਯਾਤਰੀ ਤਮਾਮ ਮੁਸ਼ਕਿਲਾਂ ਦੇ ਬਾਵਜ਼ੂਦ ਯਾਤਰੀ ਲਈ ਹਰ ਸਾਲ ਕਸ਼ਮੀਰ ਆਉਂਦੇ ਹਨ ਅਤੇ ਅੱਜ ਸੱਤ ਜਣਿਆਂ ਦੀ ਮੌਤ ਹੋ ਗਈ। ਮੇਰੇ ਕੋਲ ਇਸ ਦੀ ਨਿੰਦਿਆ ਕਰਨ ਲਈ ਕੋਈ ਸ਼ਬਦ ਨਹੀਂ ਹੈ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਸੁਰੱਖਿਆ ਬਲ ਅਤੇ ਜੰਮੂ ਕਸ਼ਮੀਰ ਪੁਲਿਸ ਸਾਜਿਸ਼ ਕਰਤਾਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗੀ।