ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਗੁਜਰਾਤ, ਹਿਮਾਚ...

    ਗੁਜਰਾਤ, ਹਿਮਾਚਲ ‘ਚ ਵਿਕਾਸ ਅਤੇ ਸੁਸਾਸ਼ਨ ਦੀ ਹੋਈ ਜਿੱਤ : ਮੋਦੀ

    BJP, Successful, Government, Gujarat Assembly Elections

    ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਵਿਕਾਸ ਅਤੇ ਸੁਸ਼ਾਸਨ ਦੀ ਜਿੱਤ ਦੱਸਿਆ ਹੈ। ਸ੍ਰੀ ਮੋਦੀ ਨੇ ਦੋਵੇਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਟਵੀਟ ਕਰਕੇ ਕਿਹਾ ਕਿ ਉਹ ਗੁਜਰਾਤ ਅਤੇ ਹਿਮਾਚਲ ਦੀ ਜਨਤਾ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਭਾਜਪਾ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਸ ਲਈ ਆਪਣਾ ਪ੍ਰੇਮ ਪ੍ਰਗਟ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਨ੍ਹਾਂ ਦੋਵੇਂ ਰਾਜਾਂ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਜਨਤਾ ਦੀ ਅਣਥੱਕ ਸੇਵਾ ਕਰਨ ਵਿੱਚ ਕੋਈ ਕ ਸਰ ਨਹੀਂ ਛੱਡਣਗੇ। (Narendra Modi)

    ਕਾਂਗਰਸ ਨੇ ਦਿੱਤੀ ਸਖ਼ਤ ਟੱਕਰ | Narendra Modi

    ਗੁਜਰਾਤ ਵਿੱਚ ਪਿਛਲੇ 22 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਇੱਕ ਵਾਰ ਫਿਰ ਸਰਕਾਰ ਬਣਾਉਣ ‘ਚ ਕਾਮਯਾਬ ਰਹੀ ਹੈ ਪਰ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਇੱਕ ਵਾਰ ਫਿਰ ਮਜ਼ਬੂਤ ਵਿਰੋਧੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ਕਾਂਗਰਸ ਨੇ ਕਈ ਸੀਟਾਂ ‘ਤੇ ਭਾਰਤੀ ਜਨਤਾ ਪਾਰਟੀ ਨੂੰ ਜ਼ਬਰਦਸਤ ਟੱਕਰ ਦਿੱਤੀ ਹੈ। ਸੌਰਾਸ਼ਟਰ, ਕੱਛ, ਉੱਤਰ ਗੁਜਰਾਤ, ਮੱਧ ਗੁਜਰਾਤ ਅਤੇ ਦੱਖਣੀ ਗੁਜਰਾਤ ਦੀਆਂ ਸੀਟਾਂ ‘ਤੇ ਤਾਂ ਕਾਂਗਰਸ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਹੈ। ਸੰਨ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਦੇ ਕੁੱਲ ਹਲਕਿਆਂ ਵਿੱਚ ਕਾਂਗਰਸ ਨੇ ਉਸ ਨੂੰ ਬਰਾਬਰ ਦੀ ਟੱਕਰ ਦਿੱਤੀ ਸੀ। (Narendra Modi)

    ਪੰਜ ਹਲਕਿਆਂ ਵਿੱਚ ਗੁਜਰਾਤ ਵਿੱਚ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ 115 ਸੀਟਾਂ ‘ਤੇ 47.85 ਫੀਸਦੀ ਵੋਟ ਸ਼ੇਅਰ ਦੇ ਨਾਲ ਭਾਜਪਾ ਨੇ ਵਾਧਾ ਪ੍ਰਾਪਤ ਕੀਤਾ ਸੀ ਅਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਸੀ। ਪਰ  ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਨੇ ਭਾਜਪਾ ਨੂੰ ਬਰਾਬਰ ਦੀ ਟੱਕਰ ਦਿੱਤੀ ਸੀ ਅਤੇ 38.39 ਫੀਸਦੀ ਵੋਟ ਸ਼ੇਅਰ ਦੇ ਨਾਲ 61 ਸੀਟਾਂ ‘ਤੇ ਆਪਣਾ ਕਬਜ਼ਾ ਕੀਤਾ ਸੀ। ਉੱਥੇ ਛੇ ਸੀਟਾਂ ‘ਤੇ ਅਜ਼ਾਦ ਜਿੱਤੇ ਸਨ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦਾ 2019 ਦਾ ਰਸਤਾ ਸੌਖਾ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਚੋਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਇਸ ਚੋਣ ਲਈ ਰਾਜ ਵਿੱਚ 34 ਚੋਣ ਰੈਲੀਆਂ ਕੀਤੀਆਂ ਹਨ। (Narendra Modi)

    LEAVE A REPLY

    Please enter your comment!
    Please enter your name here