ਬਲਾਕ ਪ੍ਰਧਾਨ ਦੀ ਕੁਰਸੀ ‘ਤੇ ਹੋਣਗੇ ਵਿਧਾਇਕਾਂ ਦੇ ਖਾਸਮਖਾਸ, ਨਾਵਾਂ ਦੀ ਸੂਚੀ ਭੇਜਣ ਲਈ ਕਿਹਾ

Asked,List, Special, Guests,MLA,Block, President

ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਭੇਜਣਗੇ ਆਪਣੀ ਪਸੰਦ 2-3 ਨਾਂਅ

ਚੰਡੀਗੜ੍ਹ | ਪੰਜਾਬ ਦੇ ਕਾਂਗਰਸੀਆਂ ਨੂੰ ਜਲਦ ਹੀ ਉਨ੍ਹਾਂ ਦੇ ਬਲਾਕ ਪ੍ਰਧਾਨ ਮਿਲ ਜਾਣਗੇ ਪਰ ਬਲਾਕ ਪ੍ਰਧਾਨ ਉਹੀ ਬਣਨਗੇ, ਜਿਨ੍ਹਾਂ ‘ਤੇ ਕਾਂਗਰਸੀ ਵਿਧਾਇਕ ਜਾਂ ਫਿਰ ਕਾਂਗਰਸ ਦੇ ਹਲਕਾ ਇੰਚਾਰਜ ਦੀ ਲਗਾਤਾਰ ਕਿਰਪਾ ਹੋ ਰਹੀ ਹੋਵੇਗੀ। ਪੰਜਾਬ ਕਾਂਗਰਸ ਨੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਬਲਾਕ ਪ੍ਰਧਾਨ ਬਣਾਉਣ ਲਈ ਸੂਚੀਆਂ ਤਿਆਰ ਕਰਕੇ ਭੇਜਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਆਪਣੇ ਆਪਣੇ ਹਲਕੇ ਵਿੱਚੋਂ 2-3 ਨਾਵਾਂ ਦੀ ਸੂਚੀ ਭੇਜਣੀ ਹੈ
ਜਾਣਕਾਰੀ ਪੰਜਾਬ ਕਾਂਗਰਸ ਵਲੋਂ ਬੀਤੇ ਹਫ਼ਤੇ ਜਿਲ੍ਹਾ ਕਾਂਗਰਸ ਪ੍ਰਧਾਨਾਂ ਦੇ ਨਾਂਅ ਦਾ ਐਲਾਨ ਕਰਨ ਤੋਂ ਬਾਅਦ ਹੁਣ ਬਲਾਕ ਪ੍ਰਧਾਨਾਂ ਦੀ ਚੋਣ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਕਾਂਗਰਸ ਵੱਲੋਂ ਬੀਤੇ ਦਿਨੀਂ ਪੰਜਾਬ ਭਰ ਦੇ ਵਿਧਾਇਕਾਂ ਨੂੰ ਸੁਨੇਹਾ ਭੇਜਦੇ ਹੋਏ ਬਲਾਕ ਪ੍ਰਧਾਨਾ ਦੀ ਸੂਚੀ ਭੇਜਣ ਨੂੰ ਕਿਹਾ ਗਿਆ ਹੈ ਤਾਂ ਕਿ ਜਲਦ ਹੀ ਬਲਾਕ ਪ੍ਰਧਾਨ ਦੀ ਚੋਣ ਕਰਦੇ ਹੋਏ ਉਨ੍ਹਾਂ ਨੂੰ ਫੀਲਡ ਵਿੱਚ ਕੰਮ ਕਰਨ ਲਈ ਉਤਾਰ ਦਿੱਤਾ ਜਾਵੇ। ਪੰਜਾਬ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੀ ਹੈ। ਇਸ ਲਈ ਕਾਂਗਰਸ ਪਾਰਟੀ ਵਲੋਂ ਬਲਾਕ ਪ੍ਰਧਾਨ ਲਾ ਕੇ ਜਿਥੇ ਹਜ਼ਾਰਾ ਕਾਂਗਰਸੀਆਂ ਨੂੰ ਖੁਸ ਕੀਤਾ ਜਾਣਾ ਹੈ ਤਾਂ ਉਥੇ ਹੀ ਉਨ੍ਹਾਂ ਨੂੰ ਹੁਣ ਤੋਂ ਹੀ ਫੀਲਡ ਵਿੱਚ ਉਤਾਰ ਕੇ ਚੋਣ ਦੀ ਤਿਆਰੀ ਵਿੱਚ ਲਾਉਣਾ ਹੈ।
ਪੰਜਾਬ ਕਾਂਗਰਸ ਇਸ ਵਾਰ ਬਲਾਕ ਪ੍ਰਧਾਨ ਦੀ ਚੋਣ ਕਰਵਾਉਣ ਦੀ ਥਾਂ ‘ਤੇ ਸਿੱਧੇ ਹੀ ਲਗਾਉਣਾ ਚਾਹੁੰਦੀ ਹੈ, ਜਿਸ ਕਾਰਨ ਹਰ ਹਲਕੇ ਦੇ ਵਿਧਾਇਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਬਲਾਕ ਵਿੱਚ ਜਿਹੜੇ ਕਾਂਗਰਸੀ ਲੀਡਰ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਲਿਸਟ ਜਲਦ ਹੀ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਭੇਜ ਦੇਣ ਤਾਂ ਕਿ ਵਿਧਾਇਕਾਂ ਅਨੁਸਾਰ ਬਲਾਕ ਪ੍ਰਧਾਨ ਲਗਾਏ ਜਾ ਸਕਣ। ਹਰ ਵਿਧਾਇਕ ਨੂੰ 2 ਜਾਂ ਫਿਰ 3 ਨਾਅ ਭੇਜਣੇ ਹੋਣਗੇ ਤਾਂ ਕਿ ਬਲਾਕ ਪ੍ਰਧਾਨ ਦੀ ਚੋਣ ਕਰਨ ਸਮੇਂ ਹਰ ਤਰ੍ਹਾਂ ਦਾ ਬਦਲ ਸੂਬਾ ਕਾਂਗਰਸ ਕੋਲ ਵੀ ਹੋਵੇ ਪਰ ਆਖ਼ਰੀ ਨਾਂਅ ਤੈਅ ਕਰਨ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਦੀ ਹੀ ਸਹਿਮਤੀ ਲਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਅਗਲੇ 15-20 ਦਿਨਾਂ ਦੇ ਅੰਦਰ ਅੰਦਰ ਇਸ ਕੰਮ ਨੂੰ ਵੀ ਮੁਕੰਮਲ ਕਰ ਲਿਆ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।