ਏਸ਼ੀਆ ਕੱਪ: ਸ਼੍ਰੀਲੰਕਾ ਨੂੰ ਬਾਹਰ ਕਰ ਅਫ਼ਗਾਨਿਸਤਾਨ ਸੁਪਰ ਫੋਰ ‘ਚ

ਸ਼੍ਰੀਲੰਕਾ ਗਰੁੱਪ ਬੀ ਂਚ ਲਗਾਤਾਰ ਦੂਸਰਾ ਮੈਚ ਹਾਰੀ

ਦੁਬਈ, 18 ਸਤੰਬਰ

ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਤੀਸਰੇ ਦਿਨ ਸ਼੍ਰੀਲੰਕਾ ਦੀ ਟੀਮ ਲਗਾਤਾਰ ਦੂਸਰੇ ਉਲਟਫੇਰ ਦੀ ਹਾਰ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਈ। ਜਦੋਂਕਿ ਅਫ਼ਗਾਨਿਸਤਾਨ ਨੇ 91 ਦੌੜਾਂ ਦੀ ਜਿੱਤ ਨਾਲ ਸੁਪਰ ਫੋਰ ‘ਚ ਜਗ੍ਹਾ ਪੱਕੀ ਕਰ ਲਈ ਅਫ਼ਗਾਨਿਸਤਾਨ ਨੇ ਗਰੁੱਪ ਬੀ ਦੇ ਮੈਚ ‘ਚ ਟਾਸ ਜਿੱਤ ਕੇ ਰਹਿਮਤ ਸ਼ਾਹ ਅਤੇ ਅਹਿਸਨ ਉੱਲਾ ਦੀਆਂ ਮਜ਼ਬੂਤ ਪਾਰੀਆਂ ਦੇ ਦਮ ‘ਤੇ ਨਿਰਧਾਰਤ 50 ਓਵਰਾਂ ‘ਚ 249 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਸ਼੍ਰੀਲੰਕਾ ਦੀ ਟੀਮ 41.2 ਓਵਰਾਂ ‘ਚ 158 ਦੌੜਾਂ ‘ਤੇ ਹੀ ਸਿਮਟ ਗਈ ਇਸ ਤਰ੍ਹਾਂ ਸ਼੍ਰੀਲੰਕਾ ਆਪਣੇ ਗਰੁੱਪ ਬੀ ‘ਚ ਦੋ ਮੈਚ ਹਾਰਨ ‘ਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸ਼੍ਰੀਲੰਕਾ ਨੂੰ ਟੂਰਨਾਮੈਂਟ ਦੇ ਪਹਿਲੇ ਮੈਚ ‘ਚ 137 ਦੌੜਾਂ ਨਾਲ ਹਰਾਉਣ ਵਾਲੀ ਬੰਗਲਾਦੇਸ਼ ਵੀ ਇਸ ਮੈਚ ਦੇ ਨਤੀਜੇ ਤੋਂ ਬਾਅਦ ਸੁਪਰ ਫੋਰ ‘ਚ ਪਹੁੰਚਣ ਵਾਲੀ ਦੂਸਰੀ ਟੀਮ ਬਣ ਗਈ ਇਸ ਮੈਚ ਨਾਲ ਗਰੁੱਪ ਬੀ ਦੀ ਸਥਿਤੀ ਸਾਫ਼ ਹੋ ਗਈ ਹੈ ਜਦੋਂਕਿ ਗਰੁੱਪ ਏ ਚੋਂ ਸੁਪਰ ਫੋਰ ‘ਚ ਪਹੁੰਚਣ ਵਾਲੀਆਂ ਟੀਮਾਂ ਦਾ ਫ਼ੈਸਲਾ ਭਾਰਤ-ਹਾਂਗਕਾਂਗ ਦੇ ਮੈਚ ਨਾਲ ਕਾਫ਼ੀ ਹੱਦ ਤੱਕ ਸਾਫ਼ ਹੋ ਜਾਵੇਗਾ

 

 

 

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।