ਅਸਟਰੇਲੀਆ ਓਪਨ ਦੀ ਚੈਂਪੀਅਨ ਬਣੀ ਏਸ਼ਲੀ ਬਾਰਟੀ

Ashley Barty

ਫਾਈਨਲ ’ਚ ਕਾਲਿੰਸ ਨੂੰ 6-3,7-6 ਨਾਲ ਹਰਾਇਆ 

  • ਬਾਰਟੀ (Ashley Barty wins) ਨੇ ਜਿੱਤਿਆ ਤੀਜਾ ਗਰੈਂਡ ਸਲੇਮ

ਮੈਲਬੌਰਨ। ਦੁਨੀਆ ਦੀ ਨੰਬਰ ਇੱਕ ਮਹਿਲਾ ਟੈਨਿਸ ਖਿਡਾਰਨ ਏਸ਼ਲੀ ਬਾਰਟੀ (Ashley Barty wins) ਨੇ ਆਸਟਰਲੀਆ ਓਪਨ ਦੇ ਮਹਿਲਾ ਸਿੰਗਲਜ਼ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਫਾਈਨਲ ਮੁਕਾਬਲੇ ’ਚ ਬਾਰਟੀ ਨੇ ਅਮਰੀਕਾ ਦੀ ਡੇਨੀਅਲ ਕਾਲਿੰਸ ਨੂੰ ਸਿੱਧੇ ਸੈੱਟਾਂ ’ਚ ਹਰਾਇਆ। ਰਾਡ ਲੇਵਰ ਏਰੀਨਾ ’ਚ ਖੇਡੇ ਗਏ ਫਾਈਨਲ ਮੁਕਾਬਲੇ ’ਚ ਬਾਰਟੀ ਨੇ ਕਾਲਿੰਸ ਨੂੰ 6-3, 7-6 ਨਾਲ ਹਰਾ ਕੇ ਆਪਣਾ ਤੀਜਾ ਗਰੈਂਡ ਸਲੇਮ ਜਿੱਤਿਆ। ਇਸ ਜਿੱਤ ਦੇ ਨਾਲ ਹੀ ਏਸ਼ਲੇ ਬਾਰਟੀ ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ 44 ਸਾਲਾਂ ਬਾਅਦ ਏਸ਼ਲੀ ਬਾਰਟੀ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਅਸਟਰੇਲੀਆਈ ਮਹਿਲਾ ਖਿਡਾਰਨ ਬਣ ਗਈ ਹੈ। 1978 ’ਚ ਆਖਰੀ ਵਾਰ ਅਸਟਰੇਲੀਆ ਦੇ ਲਈ ਇਹ ਟੂਰਨਾਮੈਂਟ ਕ੍ਰਿਸ ਓਨੀਲ ਨੇ ਜਿੱਤਿਆ ਸੀ।

ਬਾਰਟੀ ਨੇ ਟਾਈ ਬ੍ਰੇਕਰ ਜਿੱਤ ਕੇ ਖਿਤਾਬ ਆਪਣੇ ਨਾਂਅ ਕੀਤਾ

ਫਾਈਨਲ ਮੁਕਾਲਬੇ ਦਾ ਪਹਿਲਾਂ ਸੈਂਟ ਬਾਰਟੀ ਨੇ ਬਹੁਤ ਹੀ ਆਸਾਨੀ ਨਾਲ ਆਪਣੇ ਨਾਂਅ ਕੀਤਾ ਪਰ ਦੂਜੇ ਸੈਟ ’ਚ ਖੇਡ ਦਾ ਅਸਲੀ ਰੋਮਾਂਚਕ ਵੇਖਣ ਨੂੰ ਮਿਲਿਆ। ਡੇਨੀਅਲ ਕਾਲਿੰਸ ਨੇ ਸ਼ੁਰੂਆਤ ’ਚ ਹੀ ਬਾਰਟੀ ਦੀ ਸਰਵਿਸ ਤੋੜ ਕੇ ਸਭ ਨੂੰ ਹੈਰਾਨ ਕਰ ਦਿੱਤਾ। ਦੁਨੀਆ ਦੀ 30ਵੀਂ ਰੈਂਕਿੰਗ ਦੀ ਖਿਡਾਰਨ ਕਾਲਿੰਸ ਨੇ ਵੇਖਦੇ ਹੀ ਵੇਖਦੇ 5-1 ਦਾ ਵਾਧਾ ਬਣਾ ਲਿਆ। ਮੁਕਾਬਲੇ ਦੇ ਤੀਜੇ ਸੈਟ ਤੱਕ ਜਾਣ ਦੀ ਪੂਰੀ ਉਮੀਦ ਸੀ ਪਰ ਬਾਰਟੀ ਨੇ ਅੰਤਿਮ ਮੌਕੇ ’ਤੇ ਕਾਲਿੰਸ ਦੀ ਸਰਵਿਸ ਨੂੰ ਤੋੜ ਕੇ ਸਕੋਰ 2-5 ਕਰ ਦਿੱਤਾ। ਬਾਰਟੀ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸਕੋਰ 5-5 ਦੀ ਬਰਾਬਰੀ ’ਤੇ ਖੜਾ ਕਰ ਦਿੱਤਾ। ਇਸ ਤੋਂ ਬਾਅਦ ਮੁਕਾਬਲਾ ਟਾਈ ਬਰੇਕ ’ਚ ਚਲਾ ਗਿਆ। ਬਾਰਟੀ ਨੇ ਟਾਈ ਬ੍ਰੇਕਰ ਜਿੱਤ ਕੇ 6-3, 7-6 ਨਾਲ ਆਪਣੇ ਘਰੇਲੂ ਫੈਂਸ ਸਾਹਮਣੇ ਪਹਿਲਾ ਵਾਰ ਆਸਟਰੇਲੀਆਨ ਓਪਨ ਦਾ ਖਿਤਾਬ ਜਿੱਤਿਆ।

https://twitter.com/AustralianOpen/status/1487373584041394185?ref_src=twsrc%5Etfw%7Ctwcamp%5Etweetembed%7Ctwterm%5E1487373584041394185%7Ctwgr%5E%7Ctwcon%5Es1_c10&ref_url=about%3Asrcdoc

ਇਸ ਦੇ ਨਾਲ ਹੀ ਬਾਰਟੀ ਦਾ ਇਹ ਤੀਜਾ ਗਰੈਂਡ ਸਲੇਮ ਖਿਤਾਬ ਹੈ। ਬਾਰਟੀ ਦਾ ਇਹ ਪਹਿਲਾ ਹੀ ਆਸਟਰੇਲੀਆ ਓਪਨ ਟੂਰਨਾਮੈਂਟ ਸੀ, ਜਿਸ ’ਚ ਉਨਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਆਸਟਰੇਲੀਆ ਓਪਨ ਜਿੱਤਣ ਤੋਂ ਪਹਿਲਾਂ ਉਹ 2019 ’ਚ ਫਰੈਂਚ ਓਪਨ ਤੇ ਪਿਛਲੇ ਸਾਲ 2021 ’ਚ ਵਿੰਬਲਡਨ ਦਾ ਖਿਤਾਬ ਜਿੱਤ ਚੁੱਕੀ ਹੈ। ਬਾਰਟੀ ਹਾਲੇ ਤੱਕ ਇੱਕ ਵੀ ਗਰੈਂਡ ਸਲੈਮ ਦਾ ਫਾਈਨਲ ਨਹੀਂ ਹਾਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ