ਪੂਜਨੀਕ ਗੁਰੂ ਜੀ ਨੇ ਸੇਵਾਦਾਰ ਨੂੰ ਦਿੱਤਾ ‘ਰੂਹਾਨੀਅਤ ਦਾ ਧੁਰੰਧਰ ਮਹਾਂ ਯੋਧਾ’ ਦਾ ਖਿਤਾਬ

Saint Dr MSG

ਪੂਜਨੀਕ ਗੁਰੂ ਜੀ ਨੇ ਅਰੁਣ ਪਾਲ ਇੰਸਾਂ ਨੂੰ ਦਿੱਤਾ ‘ਰੂਹਾਨੀਅਤ ਦਾ ਧੁਰੰਧਰ ਮਹਾਂ ਯੋਧਾ’ ਦਾ ਖਿਤਾਬ

(ਸੱਚ ਕਹੂੰ ਨਿਊਜ਼) ਸਰਸਾ। ਕੋਰੋਨਾ ਕਾਲ ’ਚ ਆਪਣੀ ਦੇਹ ਖੁਦ ਦੀ ਮਰਜ਼ੀ ਨਾਲ ਕੋਰੋਨਾ ਵੈਕਸੀਨ ਦੇ ਟ੍ਰਾਇਲ ਲਈ ਦੇਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦਾ ਸੇਵਾਦਾਰ ਅਰੁਣ ਪਾਲ ਇੰਸਾਂ ਨੂੰ ਪੂਜਨੀਕ ਗੁਰੂ ਜੀ ਨੇ ਰੂਹਾਨੀਅਤ ਦੇ ਧੁਰੰਧਰ ਮਹਾਂ ਯੋਧਾ ਦੇ ਖਿਤਾਬ ਨਾਲ ਨਿਵਾਜਿਆ। ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਰਾਹੀਂ ਅਰੁਣ ਇੰਸਾਂ ਨੂੰ ਇਹ ਖਿਤਾਬ ਦਿੱਤਾੱ ਦੱਸ ਦੇਈਏ ਕਿ ਅਰੁਣ ਪਾਲ ਇੰਸਾਂ ਨੂੰ ਉਨ੍ਹਾਂ ਦੇ ਇਸ ਮਾਨਵਤਾ ਭਲਾਈ ਦੇ ਬਹਾਦਰੀ ਭਰੇ ਕਾਰਜ ਲਈ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ। ਪਿਛਲੇ ਦਿਨੀ ਬਰਨਾਵਾ ਯੂਪੀ ਆਸ਼ਰਮ ’ਚ ਰੂਹਾਨੀ ਮਜਲਿਸ ਦੌਰਾਨ ਅਰੁਣ ਪਾਲ ਇੰਸਾਂ ਜੋ ਕਿ ਮੌਜ਼ੂਦਾ ਸਮੇਂ ’ਚ ਅਮਰੀਕਾ ’ਚ ਰਹਿ ਰਿਹਾ ਹੈ, ਨੇ ਆਪਣੇ ਪਿਤਾ ਪਵਨ ਕੁਮਾਰ ਇੰਸਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣੇ ਸਾਰੇ ਐਵਾਰਡ ਸਮਰਪਿਤ ਕੀਤੇ।

ਇਹ ਮਿਲੇ ਐਵਾਰਡ

ਅਰੁਣ ਪਾਲ ਇੰਸਾਂ ਆਪਣੇ ਮਾਨਵਤਾ ਭਲਾਈ ਕਾਰਜ ਲਹੀ ਨਿਫਾ ਫਾਊਂਡੇਸ਼ਨ ਵੱਲੋਂ ਕੋਰੋਨਾ ਵਾਰਿਅਰ ਐਵਾਰਡ, ਐੱਸਜੀਪੀ ਗਰੁੱਪ ਹਰਿਆਣਾ ਤੇ ਪੰਜਾਬ ਵੱਲੋਂ ਵਿਸ਼ਿਸ਼ਟ ਸਨਮਾਨ, ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਗਲੋਬਲ ਆਈਕਨ ਐਵਾਰਡ, ਹਰਿਆਣਾ ਮੁੱਖ ਮੰਤਰੀ ਵੱਲੋਂ ਸਲੂਟ ਹਰਿਆਣਾ ਐਵਾਰਡ, ਬ੍ਰਹਮ ਕੁਮਾਰੀ ਸੰਸਥਾ ਵੱਲੋਂ ਸੋਸ਼ਲ ਐਕਟੀਵਿਸਟ ਐਵਾਰਡ, ਏਰਾ ਟੈਕਨੋਲਾਜੀ ਵੱਲੋਂ ਗ੍ਰੇਟ ਵਾਰਇਰ ਐਵਾਰਡ, ਹੀਰੋ ਆਫ ਦ ਵੈਕਸੀਨ ਐਵਾਰਡ, ਲੀਗਲ ਸਰਵਿਸ ਅਥਾਰਿਟੀ ਵੱਲੋਂ ਹੈਪ੍ਰੀਸਿਏਸ਼ਨ ਐਵਾਰਡ,

ਪੰਜਵਾਂ ਮਹਾਂਨਗਰ ਗਲੋਬਲ ਅਚੀਵਰ ਐਵਾਰਡ, ਰੋਲ ਮਾਡਲ ਆਫ ਯੂਥ ਐਵਾਰਡ, ਕੌਮੀ ਮਾਣ ਐਵਾਰਡ-2021, ਅਭਿਨੇਤਰੀ ਅਤੇ ਸੂਬਾ ਆਗੂ ਜੈਪ੍ਰਦਾ ਵੱਲੋਂ ਅਖੰਡ ਭਾਰਤ ਮਾਣ ਐਵਾਰਡ, ਯੂਥ ਆਈਕਨ ਐਵਾਰਡ, ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ ਵੱਲੋਂ ਬੈਸਟ ਆਈਕਨ ਬ੍ਰਹਮਣ ਬੀਂਗ-2022 ਐਵਾਰਡ, ਛੇਵਾਂ ਐੱਮਜੀਏ ਐਵਾਰਡ, ਡੀਪੀਆਈਏਐੱਫ ਵੱਲੋਂ ਦੂਜਾ ਲਾਈਫ ਸਟਾਇਲ ਆਈਕਾਨਿਕ ਐਵਾਰਡ, 26 ਜਨਵਰੀ 2021 ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਸਨਮਾਨਿਤ, ਸੈਂਟ ਮਦਰ ਟੈਰੇਸਾ ਯੂੁਨੀਵਰਸਿਟੀ ਵੱਲੋਂ ਡਾਕਟਰ ਦੀ ਉਪਾਧੀ ਦਿੱਤੀ ਗਈ, ਐਵਾਰਡ ਸਾਇਨ ਜੇਬੀਆਰ ਹਾਵਰਡ, ਕੈਂਬਰੀਜ ਸਕੂਲ ਆਫ ਡਿਸਟੈਂਸ ਐਜੁਕੇਸ਼ਨ ਤੋਂ ਸਨਮਾਨਿਤ, ਇੰਟਰਨੈਸ਼ਨਲ ਏਕ੍ਰੀਡਿਏਸ਼ਨ ਆਗ੍ਰੇਨਾਈਜੇਸ਼ਨ ਆਸਟਰੇਲੀਆ ਵੱਲੋਂ ਸਨਮਾਨਿਤ ਕੀਤਾ ਗਿਆ।

ਇਹ ਬੇਮਿਸਾਲ ਸੇਵਾ ਹੈ : ਪੂਜਨੀਕ ਗੁਰੂ ਜੀ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਇਹ ਬੇਮਿਸਾਲ ਹੈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਬੱਚੇ ਦੇਹਾਂਤ ਮਗਰੋਂ ਸਰੀਰ ਦਾਨ ਕਰਦੇ ਹਨ। ਪਰ ਇਸ ਨੇ ਜਿਉਂਦੇ ਜੀ ਪੂਰਾ ਸਰੀਰ ਡੋਨੇਟ ਕੀਤਾ ਹੈ। ਇਹ ਆਪਣੇ ਆਪ ’ਚ ਬੇਮਿਸਾਲ ਹੈ, ਬੇਮਿਸਾਲ। ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਰਬੋਂ ਵਾਰ ਧੰਨਵਾਦ ਕਰਦੇ ਹਾਂ ਸਿਜਦਾ ਕਰਦੇ ਹਾਂ ਉਨ੍ਹਾਂ ਨੇ ਇਸ ਸਰੀਰ ’ਤੇ ਆਂਚ ਵੀ ਨਹੀਂ ਆਉਣ ਦਿੱਤੀ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ, ‘ਤਸੀਂ ਬਹੁਤ ਬੇਮਿਸਾਲ ਗੱਲ ਕੀਤੀ ਹੈ ਬੇਟਾ, ਆਪਣੇ-ਆਪ ’ਚ ਇੱਕ ਅਜੂਬਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਹੋ ਤੁਸੀਂ ਰੂਹਾਨੀਅਤ ਦੇ ਮਹਾਂ ਧੁਰੰਧਰ ਹੋ ਇਸ ਮੌਕੇ ਅਰੁਣ ਪਾਲ ਇੰਸਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਤੁਹਾਨੂੰ ਵਧਾਈ ਹੋਵੇ, ਜੇਕਰ ਮੈਂ ਡੇਰਾ ਸੱਚਾ ਸੌਦਾ ਨਾਲ ਨਹੀਂ ਜੁੜਿਆ ਹੁੰਦਾ ਤਾਂ ਇਹ ਕਾਰਜ ਕਦੇ ਨਹੀਂ ਕਰ ਸਕਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।