ਧਰੇ ਰਹਿ ‘ਗੇ ਅਰਮਾਨ, ਫਿਲਹਾਲ ਮੰਤਰੀਆਂ ਵਾਲੇ ਨਹੀਂ ਮਿਲਣਗੇ ਫਾਇਦੇ

Arman, Currently,  Ministers, Benefits

ਰਾਜਪਾਲ ਵੀ. ਪੀ. ਸਿੰਘ ਬਦਨੌਰ ਵੱਲੋਂ ਸੁਆਲ ਪੁੱਛਣ ਤੋਂ ਬਾਅਦ ਹੁਣ ਹੋਣ ਆਸਾਂ ਮੱਧਮ ਪਈਆਂ

ਪੰਜਾਬ ਸਰਕਾਰ ਨੇ ਰੋਕੀ ਨਿਯਮਾਂ ਤੇ ਸ਼ਰਤਾਂ ਦੀ ਫਾਈਲ, ਫਿਲਹਾਲ ਸਿਰਫ਼ ਸਟੇਟਸ ਹੀ ਮਿਲਿਆ

ਅਸ਼ਵਨੀ ਚਾਵਲਾ/ਚੰਡੀਗੜ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਨਾਲ ਤੈਨਾਤ ਕੀਤੇ 6 ਸਲਾਹਕਾਰਾਂ ਦੇ ਅਰਮਾਨ ਧਰੇ ਧਰਾਏ ਹੀ ਰਹਿ ਗਏ ਹਨ, ਕਿਉਂਕਿ ਉਨ੍ਹਾਂ ਨੂੰ ਹੁਣ ਨਾ ਸਿਰਫ਼ ਮੰਤਰੀਆਂ ਵਰਗੀ ਸਹੂਲਤ ਮਿਲੇਗੀ, ਸਗੋਂ ਚੰਡੀਗੜ੍ਹ ਵਿਖੇ ਮੰਤਰੀਆਂ ਵਾਲੀ ਕੋਠੀ ਵੀ ਉਨ੍ਹਾਂ ਨੂੰ ਨਹੀਂ ਮਿਲਣੀ। ਪੰਜਾਬ ਸਰਕਾਰ ਨੇ ਇਨ੍ਹਾਂ ਸਾਰੇ ਸਲਾਹਕਾਰਾਂ ਦੀ ਉਸ ਫਾਈਲ ਨੂੰ ਹੀ ਰੋਕ ਕੇ ਰੱਖਿਆ ਹੋਇਆ ਹੈ, ਜਿਸ ਰਾਹੀਂ ਨਿਯਮ ਤੇ ਸ਼ਰਤਾਂ ਤੈਅ ਕਰਕੇ ਇਹ ਫਾਈਨਲ ਹੁੰਦਾ ਕਿ ਉਨ੍ਹਾਂ ਨੂੰ ਕਿਹੜੀ ਕਿਹੜੀ ਸਹੂਲਤ ਮਿਲੇਗੀ।

ਇੱਧਰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵੱਲੋਂ ਵਿਧਾਇਕਾਂ ਨੂੰ ਚੇਅਰਮੈਨ ਬਣਾਉਣ ਲਈ ਪ੍ਰਵਾਨਗੀ ਦੇਣ ਵਾਲੇ ਬਿੱਲ ਨੂੰ ਰੋਕ ਕੇ ਕਾਫ਼ੀ ਸੁਆਲ ਪੁੱਛੇ ਹਨ, ਜਿਸ ਤੋਂ ਬਾਅਦ ਹੁਣ ਇਨ੍ਹਾਂ ਸਲਾਹਕਾਰਾਂ ਨੂੰ ਸਹੂਲਤਾਂ ਦੇਣ ਬਾਰੇ ਕੋਈ ਵੀ ਐਲਾਨ ਕਰਨਾ ਸਰਕਾਰ ਲਈ ਸਿਰ ਦਰਦੀ ਪੈਦਾ ਕਰ ਸਕਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 9 ਸਤੰਬਰ 2019 ਨੂੰ 6 ਵਿਧਾਇਕਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ, ਜਿਸ ਵਿੱਚੋਂ 4 ਸਿਆਸੀ ਸਲਾਹਕਾਰ ਲਾਏ ਗਏ ਸਨ ਤੇ 2 ਸਲਾਹਕਾਰ ਪਲੈਨਿੰਗ ਲਈ ਲਗਾਏ ਗਏ ਸਨ। ਇਨ੍ਹਾਂ ਵਿਧਾਇਕਾਂ ਨੂੰ ਸਲਾਹਕਾਰ ਲਗਾਉਣ ਤੋਂ ਬਾਅਦ ਸਿਆਸੀ ਤੌਰ ‘ਤੇ ਕਾਫ਼ੀ ਜਿਆਦਾ ਹੰਗਾਮਾ ਹੋਇਆ ਸੀ ਤਾਂ ਇਨ੍ਹਾਂ ਵਿਧਾਇਕਾਂ ਨੂੰ ਕੋਈ ਨੁਕਸਾਨ ਨਾ ਹੋਏ।

ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਕੋਠੀ ਦੇਣ ਤੋਂ ਵੀ ਸਾਫ਼ ਇਨਕਾਰ, 2 ਸਲਾਹਕਾਰਾਂ ਨੇ ਅਪਲਾਈ ਕੀਤੀ ਹੋਈ ਐ ਕੋਠੀ

ਇਸ ਲਈ ਬਕਾਇਦਾ ਐਕਟ ਵਿੱਚ ਸੋਧ ਲਈ ਆਰਡੀਨੈਂਸ ਵੀ ਜਾਰੀ ਕੀਤਾ ਗਿਆ ਸੀ ਪਰ ਰਾਜਪਾਲ ਸ੍ਰੀ ਬਦਨੌਰ ਵੱਲੋਂ ਆਰਡੀਨੈਂਸ ‘ਤੇ ਮੋਹਰ ਨਾ ਆਉਣ ਕਰਕੇ ਪਿਛਲੇ ਮਹੀਨੇ ਨਵੰਬਰ ਦੇ ਪਹਿਲੇ ਹਫ਼ਤੇ ਵਿਧਾਇਕਾਂ ਨੂੰ ਚੇਅਰਮੈਨ ਲਾਉਣ ਸਬੰਧੀ ਬਿੱਲ ਪੇਸ਼ ਕੀਤਾ ਗਿਆ ਸੀ, ਜਿਹੜਾ ਕਿ ਇਸ ਸਮੇਂ ਰਾਜਪਾਲ ਵੀ. ਪੀ. ਸਿੰਘ ਬਦਨੌਰ ਕੋਲ ਪੈਂਡਿੰਗ ਪਿਆ ਹੈ।ਇਨ੍ਹਾਂ ਸਲਾਹਕਾਰਾਂ ਨੂੰ ਕੈਬਨਿਟ ਤੇ ਰਾਜ ਮੰਤਰੀ ਦਾ ਦਰਜ਼ਾ ਦਿੰਦੇ ਹੋਏ ਮੰਤਰੀਆਂ ਵਾਲੀ ਸਾਰੀ ਸਹੂਲਤ ਮਿਲਣ ਦਾ ਵੀ ਕਿਹਾ ਜਾ ਰਿਹਾ ਸੀ।

ਪਰ ਹੁਣ ਤੱਕ 4 ਮਹੀਨੇ ਬੀਤਣ ਦੇ ਬਾਵਜੂਦ ਇਨ੍ਹਾਂ 6 ਸਲਾਹਕਾਰਾਂ ਸਬੰਧੀ ਨਿਯਮ ਤੇ ਸ਼ਰਤਾਂ ਹੀ ਤਿਆਰ ਨਹੀਂ ਕੀਤੀ ਗਈਆਂ ਹਨ, ਜਿਹੜੀਆਂ ਕਿ ਇਹ ਦੱਸ ਸਕਣ ਕਿ ਇਨ੍ਹਾਂ ਵਿਧਾਇਕਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਲਾਹ ਦੇਣ ਤੋਂ ਬਾਅਦ ਕਿਹੜੀਆਂ ਕਿਹੜੀਆਂ ਸਹੂਲਤਾਂ ਤੇ ਕਿੰਨੀ ਤਨਖਾਹ ਮਿਲੇਗੀ।ਨਿਯਮਾਂ ਤੇ ਸ਼ਰਤਾਂ ਤੈਅ ਕਰਨ ਵਾਲੀ ਫਾਈਲ ਫਿਲਹਾਲ ਪੰਜਾਬ ਸਰਕਾਰ ਵੱਲੋਂ ਰੋਕੀ ਹੋਈ ਹੈ। ਆਮ ਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਸਲਾਹਕਾਰ ਸੰਗਤ ਸਿੰਘ ਗਿਲਚੀਆ ਤੇ ਕੁਲਜੀਤ ਸਿੰਘ ਨਾਗਰਾ ਦੀ ਉਸ ਅਰਜ਼ੀ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਜਿਸ ਰਾਹੀਂ ਉਨ੍ਹਾਂ ਨੇ ਮੰਤਰੀਆਂ ਵਾਲੀ ਕੋਠੀ ਦੇਣ ਦੀ ਮੰਗ ਕੀਤੀ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।