ਅਮਰਿੰਦਰ ਵੱਲੋਂ ਕੇਂਦਰ ਤੋਂ ਮੱਦਦ ਦੀ ਮੰਗ ਪੰਜਾਬ ‘ਚ ਪਾਕਿਸਤਾਨ ਡਰੋਨ ਰਾਹੀਂ ਢੋਅ ਰਿਹਾ ਹਥਿਆਰ

Amarinder, Center, Pakistan , Weapons, Drone

ਏਜੰਸੀ/ਨਵੀਂ ਦਿੱਲੀ। ਪਾਕਿਸਤਾਨੀ ਅੱਤਵਾਦੀ ਸੰਗਠਨ ਇੱਕ ਵਾਰ ਫਿਰ ਭਾਰਤ ‘ਚ ਹਮਲਿਆਂ ਦੀ ਫਿਰਾਕ ‘ਚ ਹੈ ਸੂਤਰਾਂ ਅਨੁਸਾਰ ਫੌਜ ਦੇ ਖੁਫ਼ੀਆ ਵਿੰਗ ਨੇ ਅਲਰਟ ਜਾਰੀ ਕੀਤਾ ਹੈ ਜਿਸ ਅਨੁਸਾਰ, ਅੱਤਵਾਦੀ ਪਠਾਨਕੋਟ, ਅੰਮ੍ਰਿਤਸਰ, ਸ੍ਰੀਨਗਰ ਤੇ ਹੋਰ ਮੈਟਰੋ ਸਿਟੀ ‘ਚ ਹਮਲਿਆਂ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਹਨ ਇਨਪੁਟ ਅਨੁਸਾਰ ਇਨ੍ਹਾਂ ਥਾਵਾਂ ‘ਤੇ ਵੱਖ-ਵੱਖ ਗੁੱਟ ‘ਚ ਅੱਤਵਾਦੀ ਪਹੁੰਚਦੇ ਹਨ ਤੇ ਪੰਜ ਤੋਂ 10 ਅੱਤਵਾਦੀਆਂ ਦੇ ਹੋਣ ਦਾ ਸ਼ੱਕ ਹੈ ਓਧਰ ਪਾਕਿਸਤਾਨ ਤੋਂ ਭਾਰੀ ਡਰੋਨ ਰਾਹੀਂ ਪੰਜਾਬ ‘ਚ ਹਥਿਆਰ ਸੁੱਟੇ ਜਾਣ ਦੀ ਘਟਨਾ ‘ਤੇ ਸੂਬਾ ਸਰਕਾਰ ਚੌਕਸ ਹੋ ਗਈ ਹੈ ਪੰਜਾਬ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਸ ਮਹੀਨੇ ਪਾਕਿਸਤਾਨ ਨੇ 8 ਵਾਰ ਹਥਿਆਰ ਸੁੱਟਣ ਦੀ ਕੋਸ਼ਿਸ਼ ਕੀਤੀ ਹੈ।

ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਸਮੱਸਿਆ ਨਾਲ ਛੇਤੀ ਤੋਂ ਛੇਤੀ ਨਜਿੱਠਣ ਦੀ ਅਪੀਲ ਕੀਤੀ ਜ਼ਿਕਰਯੋਗ ਹੈ ਕਿ ਸੂਬੇ ‘ਚ ਪਿਛਲੇ ਦਿਨੀਂ ਖਾਲਿਸਤਾਨੀ ਅੱਤਵਾਦੀ ਮਡਿਊਲ ਦਾ ਖੁਲਾਸਾ ਹੋਣ ਤੋਂ ਬਾਅਦ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੇ ਦਿਨੀਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ 4 ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਇਨ੍ਹਾਂ ਕੋਲੋਂ ਵੱਡੀ ਗਿਣਤੀ ‘ਚ ਏਕੇ-47 ਸਮੇਤ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਸਨ।

ਅੱਤਵਾਦੀ ਮਜ਼ਦੂਰ ਭੇਸ ‘ਚ ਹੋ ਸਕਦੇ ਹਨ

ਅਲਰਟ ਅਨੁਸਾਰ, ਅੱਤਵਾਦੀ ਮਜ਼ਦੂਰਾਂ ਦੇ ਭੇਸ ‘ਚ ਹੋ ਸਕਦੇ ਹਨ ਨਾਲ ਹੀ ਮਿਲਟਰੀ ਇੰਜੀਨੀਅਰਿੰਗ ਸਰਵਿਸ ਦੇ ਕੁਝ ਵਿਅਕਤੀਆਂ ‘ਤੇ ਵੀ ਸ਼ੱਕ ਹੈ ਇਹ ਵਿਅਕਤੀ ਅੱਤਵਾਦੀਆਂ ਨਾਲ ਮਿਲੇ ਹੋ ਸਕਦੇ ਹਨ ਨਿਸ਼ਾਨੇ ‘ਤੇ ਏਅਰਬੇਸ ਤੇ ਸੁਰੱਖਿਆ ਬਲਾਂ ਦਾ ਕੋਈ ਦਫ਼ਤਰ ਹੈ ਸੂਤਰਾਂ ਅਨੁਸਾਰ ਅੱਤਵਾਦੀ ਹਮਲਿਆਂ ਦੇ ਖਤਰਿਆਂ ਨੂੰ ਦੇਖਦਿਆਂ ਸ੍ਰੀਨਗਰ, ਅਵੰਤੀਪੋਰਾ, ਜੰਮੂ, ਪਠਾਨਕੋਟ, ਹਿੰਡਨ ਸਮੇਤ ਸਾਰੇ ਮੁੱਖ ਏਅਰਬੇਸਾਂ ‘ਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪੂਰੇ ਹਮਲੇ ਦੀ ਸਾਜਿਸ਼ ਜੈਸ਼-ਏ-ਮੁਹੰਮਦ ਨੇ ਘੜੀ ਹੈ।

ਡਰੋਨ ਸਮੱਸਿਆ ਨਾਲ ਛੇਤੀ ਨਜਿੱਠਣ ਸ਼ਾਹ : ਅਮਰਿੰਦਰ

ਅਮਰਿੰਦਸ ਸਿੰਘ ਨੇ ਕਿਹਾ, ‘ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਇਸ ਡਰੋਨ ਸਮੱਸਿਆ ਨਾਲ ਛੇਤੀ ਨਜਿੱਠਿਆ ਜਾਵੇ ਡੀਜੀਪੀ ਦਿਨਕਰ ਗੁਪਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਥਿਆਰ ਡਰੋਨ ਦੀ ਮੱਦਦ ਨਾਲ ਪਾਕਿਸਤਾਨ ਤੋਂ ਸਪਲਾਈ ਕੀਤੇ ਗਏ ਸਨ ਉਨ੍ਹਾਂ ਇਸ ‘ਚ ਪਾਕਿਸਤਾਨ ਦੇ ਜਿਹਾਦੀ ਤੇ ਖਾਲਿਸਤਾਨੀ ਗਰੁੱਪਾਂ ਤੇ ਆਈਐਸਆਈ ਦਾ ਹੱਥ ਦੱਸਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।