ਸੜਕ ਹਾਦਸੇ ‘ਚ ਦਸ ਨੌਜਵਾਨਾਂ ਦੀ ਦਰਦਨਾਕ ਮੌਤ

10 Death, Jind, Road Accident

ਇਹ ਸਾਰੇ ਫੌਜ ਦੀ ਭਰਤੀ ਤੋਂ ਮੈਡੀਕਲ ਕਰਵਾ ਕੇ ਪਰਤ ਰਹੇ ਸਨ

ਸੱਚ ਕਹੂੰ ਨਿਊਜ਼/ਜੀਂਦ। ਹਰਿਆਣਾ ‘ਚ ਜੀਂਦ ਤੋਂ ਕਰੀਬ ਦਸ ਕਿਲੋਮੀਟਰ ਦੂਰੀ ਹਾਂਸੀ ਮਾਰਗ ‘ਤੇ ਰਾਮਰਾਏ ਪਿੰਡ ਨੇੜੇ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਹਾਦਸੇ ‘ਚ ਆਟੋ ਡਰਾਈਵਰ ਸਮੇਤ ਦਸ ਨੌਜਵਾਨਾਂ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਇਹ ਸਾਰੇ ਹਿਸਾਰ ‘ਚ ਚੱਲ ਰਹੀ ਫੌਜ ਦੀ ਭਰਤੀ ਕਾਰਨ ਮੈਡੀਕਲ ਕਰਵਾ ਕੇ ਪਰਤ ਰਹੇ ਸਨ ਇਹ ਸਾਰੇ ਇੱਕ ਹੀ ਆਟੋ ‘ਚ ਸਵਾਰ ਸਨ ਹਾਦਸੇ ‘ਚ ਇੱਕ ਨੌਵਜਾਨ ਗੰਭੀਰ ਤੌਰ ‘ਤੇ ਜ਼ਖਮੀ ਹੈ ਜ਼ਖਮੀ ਨੂੰ ਸਿਵਲ ਹਸਪਤਾਲ ਤੋਂ ਪੀਜੀਆਈ ਰੋਹਤਕ ਰੈਫਰ ਕੀਤਾ ਗਿਆ ਹੈ।

ਪੁਲਿਸ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਨੌਜਵਾਨ ਇੱਕ ਕੋਚਿੰਗ ਅਕਾਦਮੀ ‘ਚ ਪੜ੍ਹਦੇ ਸਨ ਇਸ ‘ਚ ਕਈ ਨੌਜਵਾਨ ਹਿਸਾਰ ‘ਚ ਚੱਲ ਰਹੀ ਫੌਜ ਦੀ ਭਰਤੀ ‘ਚ ਸ਼ਾਮਲ ਹੋਣ ਗਏ ਸਨ ਸੋਮਵਾਰ ਨੂੰ ਜੋ ਨੌਜਵਾਨ ਸਰੀਰਕ ਮਾਪਦੰਡ ‘ਚ ਸਫ਼ਲ ਰਹੇ, ਉਨ੍ਹਾਂ ਦਾ ਮੰਗਲਵਾਰ ਨੂੰ ਮੈਡੀਕਲ ਹੋਣਾ ਸੀ ਦੇਰ ਸ਼ਾਮ ਮੈਡੀਕਲ ਹੋਣ ਤੋਂ ਬਾਅਦ ਦਸ ਨੌਜਵਾਨ ਆਟੋ ਰਾਹੀਂ ਜੀਂਦ ਆ ਰਹੇ ਸਨ ਦੇਰ ਰਾਤ ਕਰੀਬ ਸਾਢੇ 11 ਵਜੇ ਰਾਮਰਾਏ ਪਿੰਡ ਨੇੜੇ ਸਾਹਮਣਿਓਂ  ਆ ਰਹੇ।

ਇੱਕ ਟੈਂਕਰ ਨਾਲ ਆਟੋ ਦੀ ਸਿੱਧੀ ਟੱਕਰ ਹੋ ਗਈ ਪੁਲਿਸ ਅਨੁਸਾਰ ਆਟੋ ਡਰਾਈਵਰ ਤੇਜ਼ ਲਾਈਟ ਦੌਰਾਨ ਸਾਹਮਣਿਓਂ ਆ ਰਹੇ ਟੈਂਕਰ ਨੂੰ ਠੀਕ ਤਰ੍ਹਾਂ ਨਾਲ ਦੇਖ ਨਹੀਂ ਸਕਿਆ ਹਾਦਸੇ ‘ਚ ਆਟੋ ਸਵਾਰ ਸਾਰੇ ਨੌਜਵਾਨ ਤੇ ਹਿਸਾਰ ਨਿਵਾਸੀ ਆਟੋ ਡਰਾਈਵਰ ਟੈਂਕਰ ਦੇ ਹੇਠਾਂ ਦੱਬ ਗਏ ਇਨ੍ਹਾਂ ਨੂੰ ਕੱਢਣ ‘ਚ ਪੁਲਿਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਮ੍ਰਿਤਕਾਂ ਦੀ ਪਣਾਛ ਰੋਬੀਨ, ਮੰਗਲ, ਸੰਜੈ, ਪ੍ਰਮਜੀਤ, ਸੁਮਿਤ ਦੜੌਲੀ, ਸੰਜੈ, ਦੀਪਕ, ਭਾਰਤ, ਅਮਿਤ, ਪ੍ਰਵੀਨ ਵਜੋਂ ਕੀਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।