ਦੁੱਧ ’ਚ ਮਿਸ਼ਰੀ ਵਾਂਗ ਘੁਲ-ਮਿਲ ਕੇ ਰਹਿਣ ਸਾਰੇ

ਦੁੱਧ ’ਚ ਮਿਸ਼ਰੀ ਵਾਂਗ ਘੁਲ-ਮਿਲ ਕੇ ਰਹਿਣ ਸਾਰੇ

ਭਾਰਤ ਬਹੁਤ ਮਹਾਨ ਦੇਸ਼ ਰਿਹਾ ਹੈ ਕਿਉਂਕਿ ਇਸ ਦੇ ਲੋਕਾਂ ਨੇ ਇਸ ਨੂੰ ਬਹੁਤ ਮਹਾਨ ਬਣਾਇਆ ਸੀ, ਭਾਰਤ ਗੁਲਾਮ ਦੀਨ-ਹੀਣ ਵੀ ਰਿਹਾ ਕਿਉਂਕਿ ਉਸ ਦੌਰ ਦੇ ਭਾਰਤੀ ਅਜਿਹੇ ਰਹੇ ਹੋਣਗੇ ਭਾਰਤ ਨੂੰ ਹਾਲੇ ਵੀ ਮਹਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ, ਜੇਕਰ ਇਸ ਦੇਸ਼ ’ਚ ਕੁਝ ਚਾਲਾਕ, ਸਵਾਰਥੀ ਅਤੇ ਧਰਮ ਦੇ ਪਹਿਰਾਵੇ ’ਚ ਘੁੰਮ ਰਹੇ ਅਧਰਮੀ ਲੋਕਾਂ ਨੂੰ ਪਰਖ ਲਿਆ ਜਾਵੇ

ਨੁਪੂਰ ਸ਼ਰਮਾ ਨਾਮੀ ਮਹਿਲਾ ਆਗੂ ਦੀ ਵਜ੍ਹਾ ਨਾਲ ਫੈਲੇ ਤਣਾਅ ’ਚ ਇੱਕ ਰਾਜਸਥਾਨ ਤੋਂ ਅਤੇ ਦੂਜਾ ਮਹਾਂਰਾਸ਼ਟਰ ਤੋਂ ਦੋ ਆਦਮੀਆਂ ਦੀ ਜਾਨ ਜਾ ਚੁੱਕੀ ਹੈ ਜਾਨ ਲੈਣ ਵਾਲਿਆਂ ਦੇ ਤਰੀਕੇ ਨਾਲ ਦੇਸ਼ ਦੇ ਕਈ ਸ਼ਹਿਰਾਂ ’ਚ ਦਹਿਸ਼ਤ ਦਾ ਮਾਹੌਲ ਹੈ ਦਹਿਸ਼ਤ ਇਸ ਲਈ ਕਿ ਪਤਾ ਨਹੀਂ ਕਦੋਂ ਦੰਗਾ ਭੜਕ ਜਾਵੇ ਅਤੇ ਲੋਕ ਇੱਕ-ਦੂਜੇ ਦੇ ਖੂਨ ਪਿਆਸੇ ਹੋ ਜਾਣ ਜਿਨ੍ਹਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ ਉਨ੍ਹਾਂ ਨੇ ਦੇਸ਼ ਭਰ ’ਚ ਨੁਪੂਰ ਸ਼ਰਮਾ ਖਿਲਾਫ ਕਈ ਥਾਵਾਂ ’ਤੇ ਪੁਲਿਸ ਐਫ਼ਆਰਆਈ ਦਰਜ ਕਰਵਾਈ ਹੈ,

ਇਸ ਸਭ ਦੇ ਬਾਵਜੂਦ ਨੁਪੂਰ ਸ਼ਰਮਾ ਉੱਪਰ ਕੋਈ ਅਸਰ ਨਹੀਂ ਅਤੇ ਉਹ ਸਿੱਧਾ ਸੁਪਰੀਮ ਕੋਰਟ ਪਹੁੰਚ ਗਈ ਭਲਾ ਹੋਵੇ ਸੁਪਰੀਮ ਕੋਰਟ ਦਾ ਜਿਸ ਨੇ ਦੇਸ਼ ਨੂੰ ਖ਼ਤਰੇ ’ਚ ਦੇਖ ਕੇ ਨਾ ਸਿਰਫ਼ ਨੁਪੂਰ ਨੂੰ ਡਾਂਟਿਆ ਸਗੋਂ ਉਸ ਦੀ ਹੈਸੀਅਤ ਵੀ ਯਾਦ ਦਿਵਾਈ ਦਰਅਸਲ, ਧਰਮ ਕੋਈ ਵੀ ਮਾੜਾ ਜਾਂ ਨਿੰਦਣਯੋਗ ਨਹੀਂ ਹੈ ਪਰ ਇਸ ਨੂੰ ਮਜ਼ਹਬੀ ਨਫ਼ਰਤਾਂ ’ਚ ਡੁੱਬੇ ਨੁਪੂਰ ਅਤੇ ਗੌਸ ਮੁਹੰਮਦ, ਰਿਆਜ਼ ਅੱਤਾਰੀ ਵਰਗੇ ਲੋਕਾਂ ਨੇ ਮਾੜਾ ਬਣਾਇਆ ਹੋਇਆ ਹੈ ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ’ਚ ਸਾਫ਼ ਕਿਹਾ ਕਿ ਨੁਪੁੂਰ ਵਰਗੇ ਲੋਕ ਖੁਦ ਵੀ ਧਾਰਮਿਕ ਨਹੀਂ ਹਨ, ਧਰਮ ਅਜਿਹੇ ਲੋਕਾਂ ਲਈ ਸਸਤੀ ਲੋਕਪ੍ਰਿਯਤਾ ਪਾਉਣ ਦਾ ਜ਼ਰੀਆ ਹੈ,

ਸਿਰਫ਼ ਨਫ਼ਰਤ ਫੈਲਾਉਣ ਦਾ ਜਰੀਆ ਹੈ ਜੋ ਧਰਮ ਨੂੰ ਮੰਨਦੇ ਹਨ ਉਹ ਆਪਣੇ ਧਰਮ ਜਿੰਨਾ ਹੀ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦੇ ਹਨ ਅਫ਼ਸੋਸ ਇਸ ਗੱਲ ਦਾ ਹੈ ਕਿ ਅੱਜ ਵੀ ਦੇਸ਼ ’ਚ ਧਰਮਾਂ ਦੀ ਠੇਕੇਦਾਰੀ ਕਰਨ ਵਾਲਿਆਂ ਦੇ ਪਿੱਛੇ ਹਜ਼ੂਮ ਚੱਲ ਰਿਹਾ ਹੈ ਜਦੋਂਕਿ ਦੇਸ਼ ਸਮਾਜ ਦੀਆਂ ਹਜ਼ਾਰਾਂ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਸਾਰੇ ਧਰਮਾਂ ਦੇ ਲੋਕ ਪ੍ਰੇਸ਼ਾਨ ਹਨ ਜ਼ਰੂਰਤ ਹੈ ਕੱਟੜਤਾ ਅਤੇ ਹਿੰਸਾ ਦੀ ਗੱਲ ਕਰਨ ਵਾਲੀਆਂ ਸਿੱਖਿਆਵਾਂ ਨੂੰ ਨਵੇਂ ਦੌਰ ’ਚ ਕਿਨਾਰੇ ਕੀਤਾ ਜਾਵੇ ਪਿਛਲੇ ਕੁਝ ਸਾਲਾਂ ਤੋਂ ਕੇਸਬਾਜ਼ੀ, ਲੜਾਈ-ਝਗੜੇ ’ਚ ਸਮੱਰਥਨ ਲੈਣ ਲਈ ਧਰਮ ਦਾ ਇਸਤੇਮਾਲ ਵੱਡੇ ਪੱਧਰ ਤੱਕ ਵਧ ਚੁੱਕਾ ਹੈ ਇਸ ਨੂੰ ਹਰੇਕ ਧਰਮ ਦੇ ਮੁਖੀ ਲੋਕਾਂ ਵੱਲੋਂ ਰੋਕਿਆ ਜਾਣਾ ਚਾਹੀਦਾ ਹੈ

ਜਿਵੇਂ ਕਿ ਉਦੈਪੁਰ ਦੀ ਘਟਨਾ ਤੋਂ ਬਾਅਦ ਬਹੁਤ ਸਾਰੇ ਮੁਸਲਿਮ ਬੁੱਧੀਜੀਵੀਆਂ, ਧਾਰਮਿਕ ਆਗੂਆਂ ਨੇ ਆਪਣੇ ਪੱਧਰ ’ਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਕੇ ਸਾਬਤ ਕੀਤਾ ਹੈ, ਨਹੀਂ ਤਾਂ ਨੁਪੂਰ ਅਤੇ ਗੌਸ ਮੁਹੰਮਦ ਨੇ ਜੋ ਕੰਮ ਕਰ ਦਿੱਤਾ ਹੈ ਉਸ ਨਾਲ ਹੁਣ ਤੱਕ ਹਜ਼ਾਰਾਂ ਬੇਕਸੂਰ ਮਾਰੇ ਜਾ ਚੁੱਕੇ ਹੁੰਦੇ ਅਤੇ ਦੇਸ਼ ਦਾ ਕਰੋੜਾਂ-ਅਰਬਾਂ ਦਾ ਨੁਕਸਾਨ ਹੋ ਗਿਆ ਹੁੰਦਾ ਇਸ ਦੌਰ ’ਚ ਧਾਰਮਿਕ ਨਫ਼ਰਤ ਫੈਲਾਉਣ ਵਾਲਿਆਂ ਜਿੰਨਾ ਹੀ ਮੀਡੀਆ ਦਾ ਇੱਕ ਵਰਗ ਵੀ ਜਿੰਮੇਵਾਰ ਹੈ ਜੋ ਆਪਣੇ ਪੇਸ਼ੇਵਰ ਕੰਮ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਮੰਚ ਮੁਹੱਈਆ ਕਰਵਾਉਂਦਾ ਹੈ ਅਤੇ ਉਸ ਤੋਂ ਉੱਠਣ ਵਾਲੇ ਰੌਲੇ ’ਚ ਮਜ਼ੇ ਲੈਂਦਾ ਹੈ

ਨੁਪੂਰ ਸ਼ਰਮਾ ਨਾਲ ਚੱਲੀ ਡਿਬੇਟ ਤੋਂ ਪਹਿਲਾਂ ਕੁਝ ਮੁਸਲਮਾਨਾਂ ਵੱਲੋਂ ਸ਼ਿਵÇਲੰਗ ’ਤੇ ਨਫ਼ਰਤੀ ਟੀਕਾ-ਟਿੱਪਣੀਆਂ ਨੂੰ ਵੀ ਨਹੀਂ ਕੀਤਾ ਜਾਣਾ ਚਾਹੀਦਾ ਸੀ ਸਰਕਾਰ ਨੂੰ ਤੁਰੰਤ ਨਫ਼ਤਰ ਫੈਲਾਉਣ ਦੀ ਤਾਕ ’ਚ ਬੋਲ ਰਹੇ ਲੋਕਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ ਪਰ ਦੇਸ਼ ’ਚ ਬਹੁਤ ਵਾਰ ਦੇਖਿਆ ਗਿਆ ਹੈ ਕਿ ਜਦੋਂ ਜ਼ਰੂਰਤ ਹੁੰਦੀ ਹੈ ਉਦੋਂ ਕਾਰਵਾਈ ਨਹੀਂ ਹੁੰਦੀ ਜਦੋਂ ਅੱਗ ਫੈਲ ਜਾਂਦੀ ਹੈ ਉਦੋਂ ਫ਼ਿਰ ਕਸੂਰਵਾਰ ਲੋਕਾਂ ਦੇ ਨਾਲ-ਨਾਲ ਬੇਕਸੂਰਾਂ ਨੂੰ ਵੀ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ

ਇੱਥੇ ਜੇਕਰ ਸਰਕਾਰ ਧੱਕੇਸ਼ਾਹੀ ਕਰੇਗੀ ਤਾਂ ਉਸ ਤੋਂ ਬਚਣ ਦੇ ਰਸਤੇ ਅਦਾਲਤ ਦੇ ਰੂਪ ’ਚ ਦੇਸ਼ਵਾਸੀਆਂ ਕੋਲ ਹਨ, ਪਰ ਧਰਮ ਦਾ ਠੇਕਾ ਲੈਣ ਵਾਲਿਆਂ ਤੋਂ ਬਚਣਾ ਹੋਵੇਗਾ ਜਿਸ ਲਈ ਦੇਸ਼ ’ਚ ਧਾਰਮਿਕ ਸੁਧਾਰ ਦੀ ਲਹਿਰ ਚਲਾਏ ਜਾਣ ਦੀ ਲੋੜ ਹੈ ਤਾਂ ਕਿ ਸਾਰੇ ਧਰਮਾਂ ਨੂੰ ਮੰਨਣ ਵਾਲੇ ਦੁੱਧ ’ਚ ਮਿਸ਼ਰੀ ਵਾਂਗ ਘੁਲ-ਮਿਲ ਕੇ ਰਹਿਣ ਇਸ ਲਈ ਜ਼ਰੂਰਤ ਬੱਸ ਐਨੀ ਹੈ ਕਿ ਨਫ਼ਰਤ ਦੀ ਅੱਗ ਬੁਝਾਉਣੀ ਹੋਵੇਗੀ ਅਤੇ ਧਰਮਾਂ ’ਚ ਦਿੱਤੇ ਸ਼ਾਂਤੀ, ਖੁਸ਼ਹਾਲੀ ਅਧਿਆਤਮਿਕ ਤਰੱਕੀ ਦੇ ਸੰਦੇਸ਼ਾਂ ਨੂੰ ਅਪਨਾਉਣਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ