ਸਣੇ ਭਾਰਤ ਸਾਰੇ ਦੇਸ਼ਾਂ ਨੂੰ ਅਮਰੀਕਾ ਵੱਲੋਂ ਧਮਕੀ

India, Including, Threatens, All, Countries

ਕਿਹਾ ਇਰਾਨ ਤੋਂ ਤੇਲ ਖਰੀਦਣਾ ਕਰਨਾ ਪਏਗਾ ਬੰਦ

ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਮੰਗਲਵਾਰ ਨੂੰ ਭਾਰਤ ਸਣੇ ਉਨ੍ਹਾਂ ਤਮਾਮ ਦੇਸ਼ਾਂ ਨੂੰ ਧਮਕੀ ਦਿੱਤੀ ਜੋ ਈਰਾਨ ਤੋਂ ਤੇਲ ਖਰੀਦ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ 4 ਨਵੰਬਰ ਤੋਂ ਪਹਿਲਾਂ ਇਰਾਨ ਤੋਂ ਤੇਲ ਖਰੀਦਣਾ ਬੰਦ ਕਰਨਾ ਹੋਵੇਗਾ ਨਹੀਂ ਤਾਂ ਅਮਰੀਕਾ ਦੀ ਆਰਥਿਕ ਪਾਬੰਦੀ ਦਾ ਨਵਾਂ ਦੌਰ ਝੱਲਣਾ ਲਈ ਤਿਆਰ ਰਹਿਣ। ਅਧਿਕਾਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਦੇਸ਼ ਨੂੰ ਇਸ ਤੋਂ ਛੋਟ ਨਹੀਂ ਦੇ ਸਕਦੇ ਕਿਉਂਕਿ ਸਾਡੀ ਕੌਮੀ ਸੁਰੱਖਿਆ ਪਹਿਲ ਕਦਮੀਆਂ ਵਿਚ ਇਰਾਨ ‘ਤੇ ਲਗਾਮ ਕਸਣਾ ਜ਼ਰੂਰੀ ਹੈ।

ਅਧਿਕਾਰੀ ਨੇ ਕਿਹਾ ਕਿ ਜੋ ਕੰਪਨੀਆਂ ਇਰਾਨ ਤੋਂ ਕੱਚਾ ਤੇਲ ਖਰੀਦ ਰਹੀ ਹੈ, ਨਵੰਬਰ ਤੋਂ ਪਹਿਲਾਂ ਉਹ ਬੰਦ ਕਰ ਦੇਣ। ਨਹੀਂ ਤਾਂ ਉਨ੍ਹਾਂ ਅਮਰੀਕਾ ਦੀ ਸਖ਼ਤ ਆਰਥਿਕ ਪਾਬੰਦੀ ਦਾ ਸਾਹਮਣਾ ਕਰਨਾ ਪਏਗਾ। ਹਾਲ ਹੀ ‘ਚ ਯੂਰਪੀ ਦੇਸ਼ਾਂ ਦੇ ਡਿਪਲੋਮੈਟਾਂ ਨਾਲ ਮੀਟਿੰਗ ਦੌਰਾਨ ਇਹ ਗੱਲ ਸਾਫ ਕਰ ਦਿੱਤੀ ਹੈ। ਉਨ੍ਹਾਂ ਕਿਹਾ ਟਰੰਪ ਪ੍ਰਸ਼ਾਸਨ ਨੇ ਅਜੇ ਤੱਕ ਇਸ ਬਾਰੇ ‘ਚ ਚੀਨ, ਭਾਰਤ ਜਾਂ ਤੁਰਕੀ ਤੋਂ ਇਕੱਠੇ ਗੱਲਬਾਤ ਨਹੀਂ ਕੀਤੀ ਹੈ, ਪਰ ਅਸੀਂ ਸਾਫ ਕਰ ਰਹੇ ਹਾਂ ਕਿ ਇਹ ਪਾਬੰਦੀਆਂ ਸਾਰਿਆਂ ਨੂੰ ਝੱਲਣੀਆਂ ਪੈ ਸਕਦੀਆਂ ਹਨ। ਸਾਰੇ ਦੇਸ਼ਾਂ ਤੋਂ ਇਰਾਨ ਤੋਂ ਤੇਲ ਦਰਾਮਦ ਵਿਚ ਕਟੌਤੀ ਕਰਨ ਦੇ ਲਈ ਦਬਾਅ ਪਾਉਣਾ ਹੈ।