ਆਕਾਸ਼ ਮਿਜ਼ਾਈਲ ਨੇ ਭਾਰਤ ਨੂੰ ਦਿੱਤੀ ਨਵੀਂ ਤਾਕਤ

ਆਕਾਸ਼ ਮਿਜ਼ਾਈਲ ਨੇ ਭਾਰਤ ਨੂੰ ਦਿੱਤੀ ਨਵੀਂ ਤਾਕਤ

ਉੱਚ ਤਕਨੀਕ ਵਾਲੀਆਂ ਮਿਜ਼ਾਈਲਾਂ, ਅਤਿਆਧੁਨਿਕ ਲੜਾਕੂ ਜਹਾਜ਼ਾਂ ਅਤੇ ਉੱਚਕੋਟੀ ਦੇ ਫੌਜੀ ਸਾਜ਼ੋ-ਸਮਾਨ ਨੂੰ ਫੌਜ ਦੇ ਤਿੰਨੇ ਅੰਗਾਂ ਦਾ ਅਹਿਮ ਹਿੱਸਾ ਬਣਾਏ ਜਾਣ ਦੀ ਸ਼ਰਤ ਇੱਕ ਪਾਸੇ ਜਿੱਥੇ ਭਾਰਤ ਦੀ ਫੌਜੀ ਤਾਕਤ ਲਗਾਤਾਰ ਵਧ ਰਹੀ ਹੈ, ਉੱਥੇ ਦੁਸ਼ਮਣ ਦੇਸ਼ਾਂ ਦੀਆਂ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਭਾਰਤੀ ਫੌਜ ਵੀ ਮਜ਼ਬੂਤ ਹੋ ਰਹੀ ਹੈ

ਇਸੇ ਲੜੀ ’ਚ ਪਿਛਲੇ ਦਿਨੀਂ ਭਾਰਤੀ ਰੱਖਿਆ ਖੋਜ ਕੇਂਦਰ (ਡੀਆਰਡੀਓ) ਨੇ ਆਕਾਸ਼ ਮਿਜ਼ਾਈਲ ਦੇ ਨਵੇਂ ਅਪਗੇ੍ਰਡਿਡ ਵਰਜਨ ‘ਆਕਾਸ਼ ਪ੍ਰਾਈਮ ’ ਦਾ ਸਫ਼ਲ ਪ੍ਰੀਖਣ ਕਰਕੇ ਫੌਜ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕੀਤੀ ਡੀਆਰਡੀਓ ਵੱਲੋਂ ਇਹ ਪ੍ਰੀਖਣ ਤੇਜ਼ ਗਤੀ ਵਾਲੇ ਇੱਕ ਮਨੁੱਖ ਰਹਿਤ ਹਵਾਈ ਟੀਚੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਸ ਨੂੰ ‘ਆਕਾਸ਼ ਪ੍ਰਾਈਮ’ ਨੇ ਸਫਲਤਾਪੂਰਵਕ ਨਸ਼ਟ ਕਰ ਦਿੱਤਾ ਇਸ ਅਪਗੇ੍ਰਡਿਡ ਆਕਾਸ਼ ਮਿਜ਼ਾਈਲ ਨੂੰ ਭਾਰਤੀ ਫੌਜ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਬਿਨਾਂ ਸ਼ੱਕ ਫੌਜ ਦੀ ਤਾਕਤ ’ਚ ਵੱਡਾ ਇਜਾਫ਼ਾ ਹੋੋਵੇਗਾ ਕੈਬਨਿਟ ਬੈਠਕ ’ਚ ਭਾਰਤ ਦੀਆਂ ਦੇਸ਼ੀ ਆਕਾਸ਼ ਮਿਜ਼ਾਈਲਾਂ ਦਾ ਨਿਰਯਾਤ ਕਰਨ ਦਾ ਫੈਸਲਾ ਵੀ ਲਿਆ ਗਿਆ ਸੀ,

ਜਿਸ ਤੋਂ ਬਾਅਦ ਹੁਣ ਦੁਨੀਆ ਦੇ ਹੋਰ ਦੇਸ਼ ਵੀ ਇਨ੍ਹਾਂ ਮਿਜ਼ਾਈਲਾਂ ਨੂੰ ਖਰੀਦ ਸਕਦੇ ਹਨ ਦਰਅਸਲ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਫ਼ਿਲੀਪੀਂਸ, ਬੇਲਾਰੂਸ, ਮਲੇਸ਼ੀਆ, ਥਾਈਲੈਂਡ, ਯੂਏਈ, ਵੀਅਤਨਾਮ ਆਦਿ ਦੁਨੀਆ ਦੇ ਕੁਝ ਦੇਸ਼ ਆਕਾਸ਼ ਮਿਜ਼ਾਈਲਾਂ ਦੀ ਮਾਰੂ ਸਮਰੱਥਾ ਤੋਂ ਪ੍ਰਭਾਵਿਤ ਹੋ ਕੇ ਭਾਰਤ ’ਚੋਂ ਮਿਜ਼ਾਈਲਾਂ ਖਰੀਦਣਾ ਚਾਹੁੰਦੇ ਹਨ ਨਿਸ਼ਚਿਤ ਤੌਰ ’ਤੇ ਭਾਰਤ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਜੋ ਦੇਸ਼ ਹੁਣ ਤੱਕ ਆਪਣੀਆਂ ਜ਼ਿਆਦਾਤਰ ਰੱਖਿਆ ਜ਼ਰੂਰਤਾਂ ਕੁਝ ਦੂਜੇ ਵਿਕਸਿਤ ਦੇਸ਼ਾਂ ਤੋਂ ਮੰਗਵਾ ਕੇ ਪੂਰੀਆਂ ਕਰਦਾ ਸੀ,

ਉਹ ਹੁਣ ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਵੱਲ ਤੇਜ਼ੀ ਨਾਲ ਕਦਮ ਵਧਾਉਂਦੇ ਹੋਏ ਦੂਜੇ ਦੇਸ਼ਾਂ ਨੂੰ ਫੌਜ ਦਾ ਸਾਜੋ-ਸਾਮਾਨ ਨਿਰਯਾਤ ਕਰਨ ਵੱਲ ਵੀ ਕਦਮ ਵਧਾ ਰਿਹਾ ਹੈ ਚੀਨ ਨਾਲ ਹੋਏ ਸਰਹੱਦੀ ਝਗੜੇ ਦੌਰਾਨ ਬੀਤੇ ਸਾਲ ਅਕਾਸ਼ ਮਿਜ਼ਾਈਲ ਦੇ ਕੁਝ ਸੰਸਕਰਨਾਂ ਨੂੰ ਲੱਦਾਖ ’ਚ ਐਲਏਸੀ ’ਤੇ ਵੀ ਤੈਨਾਤ ਕੀਤਾ ਗਿਆ ਸੀ ਫ਼ਿਲਹਾਲ, ਮੌਸਮ ਦੀਆਂ ਵੱਖ-ਵੱਖ ਸਥਿਤੀਆਂ ’ਚ ਟੀਚੇ ਨੂੰ ਸਿੰਨ੍ਹਣ ਦੀ ਸਮਰੱਥਾ ਨਾਲ ਲੈਸ ਆਕਾਸ਼ ਪ੍ਰਾਈਮ ਮਿਜ਼ਾਈਲ ਦੀ ਵਰਤੋਂ ਭਾਰਤੀ ਹਵਾਈ ਫੌਜ ਵੱਲੋਂ ਦੁਸ਼ਮਣ ਦੇ ਹਵਾਈ ਹਮਲਿਆਂ ਨਾਲ ਨਜਿੱਠਣ ’ਚ ਕੀਤਾ ਜਾਵੇਗਾ ਇਹ ਮਿਜ਼ਾਈਲ ਪੂਰੀ ਤਰ੍ਹਾਂ ਗਤੀਸ਼ੀਲ ਅਤੇ ਫੌਜਾਂ ਦੇ ਵਹੀਰ ਦੀ ਰੱਖਿਆ ਕਰਨ ’ਚ ਸਮਰੱਥ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ