ਦਿੱਲੀ ਵਿਧਾਨ ਸਭਾ ਚੋਣਾਂ ਨਹੀਂ ਲੜੇਗਾ Akali Dal

Sukhbir badal
The strange decision of the Akali Dal

ਭਾਜਪਾ ਤੋਂ ਨਰਾਜ਼ ਅਕਾਲੀ ਦਲ, ਮੁਸਲਿਮ ਭਾਈਚਾਰੇ ਦੇ ਨਾਲ ਖੜੇਗਾ ਅਕਾਲੀ ਦਲ

ਸੀ.ਏ.ਏ. ਵਿੱਚ ਮੁਸਲਿਮ ਨੂੰ ਸ਼ਾਮਲ ਨਹੀਂ ਕਰਨ ਦੇ ਚਲਦੇ ਕੀਤਾ ਬਾਈਕਾਟ : ਸਿਰਸਾ

ਸਾਨੂੰ ਭਾਜਪਾ 4 ਸੀਟਾਂ ਦੇਣ ਨੂੰ ਤਿਆਰ ਸੀ ਪਰ ਪਾਰਟੀ ਦਾ ਸਟੈਂਡ ਸੀਏਏ ‘ਤੇ ਪੱਕਾ : ਚੀਮਾ

ਚੰਡੀਗੜ, (ਅਸ਼ਵਨੀ ਚਾਵਲਾ)। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (Akali Dal) ਹਿੱਸਾ ਨਹੀਂ ਲਵੇਗਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਚੋਣਾਂ ਦਾ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ, ਇਸ ਨਾਲ ਭਾਜਪਾ ਦੀਆਂ ਮੁਸ਼ਕਲਾਤ ਵਿੱਚ ਕਾਫ਼ੀ ਜਿਆਦਾ ਵਾਧਾ ਹੋਏਗਾ, ਕਿਉਂਕਿ ਇਸ ਐਲਾਨ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਨਾਲ ਹੀ ਸਿੱਖ ਭਾਈਚਾਰੇ ਦੀ ਵੋਟ ਵੀ ਭਾਜਪਾ ਤੋਂ ਮੂੰਹ ਮੋੜ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਵਿੱਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕਰਨ ਦੀ ਲਗਾਤਾਰ ਮੰਗ ਕਰਦੀ ਆ ਰਹੀਂ ਸੀ ਅਤੇ ਭਾਜਪਾ ਇਸੇ ਮੁੱਦੇ ‘ਤੇ ਦਿੱਲੀ ਵਿਖੇ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀਂ ਹੈ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ।

ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ਵਿੱਚੋਂ ਆਪਣੇ ਆਪ ਨੂੰ ਬਾਹਰ ਕਰਨ ਤੋਂ ਬਾਅਦ ਹੁਣ ਸਿੱਖ ਵਸੋਂ ਵਾਲੀਆਂ ਸੀਟਾਂ ‘ਤੇ ਹਰਸਿਮਰਤ ਕੌਰ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਸਣੇ ਪੂਰੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਚਾਰ ਲਈ ਨਹੀਂ ਜਾਏਗੀ, ਜਿਸ ਨਾਲ ਦਿੱਲੀ ਦੀਆਂ 10 ਤੋਂ ਜਿਆਦਾ ਸੀਟਾਂ ‘ਤੇ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਦੀਆਂ 10 ਸੀਟਾਂ ‘ਤੇ ਕਾਫ਼ੀ ਜਿਆਦਾ ਪ੍ਰਭਾਵ ਹੈ ਪਰ ਉਨਾਂ ਵਲੋਂ ਸ਼ੁਰੂ ਤੋਂ ਹੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 4 ਸੀਟਾਂ ‘ਤੇ ਚੋਣ ਲੜੀ ਜਾਂਦੀ ਰਹੀਂ ਹੈ ਅਤੇ ਇਨਾਂ ਚਾਰੇ ਸੀਟਾਂ ‘ਤੇ ਵੀ ਪਿਛਲੀ ਵਾਰ ਭਾਜਪਾ ਦੇ ਚੋਣ ਨਿਸ਼ਾਨ ‘ਤੇ ਲੜਿਆ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਵਲੋਂ ਚਾਰੇ ਸੀਟਾਂ ‘ਤੇ ਭਾਜਪਾ ਦੇ ਚੋਣ ਨਿਸ਼ਾਨ ਦੀ ਥਾਂ ‘ਤੇ ਆਪਣੇ ਚੋਣ ਨਿਸ਼ਾਨ ‘ਤੇ ਲੜਨ ਦੀ ਗਲ ਆਖੀ ਜਾ ਰਹੀਂ ਸੀ

ਇਸ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਚਾਰੇ ਸੀਟਾਂ ‘ਤੇ ਭਾਜਪਾ ਦੇ ਚੋਣ ਨਿਸ਼ਾਨ ਦੀ ਥਾਂ ‘ਤੇ ਆਪਣੇ ਚੋਣ ਨਿਸ਼ਾਨ ‘ਤੇ ਲੜਨ ਦੀ ਗਲ ਆਖੀ ਜਾ ਰਹੀਂ ਸੀ, ਜਿਸ ‘ਤੇ ਭਾਜਪਾ ਤਿਆਰ ਨਹੀਂ ਹੋ ਰਹੀ ਸੀ, ਜਿਸ ਕਾਰਨ ਪਿਛਲੇ ਕਈ ਦਿਨਾਂ ਤੋਂ ਰੇੜਕਾ ਜਾਰੀ ਸੀ, ਜਿਹੜਾ ਸੋਮਵਾਰ ਨੂੰ ਬਾਈਕਾਟ ਦੇ ਨਾਲ ਹੀ ਖ਼ਤਮ ਵੀ ਹੋ ਗਿਆਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਮੁਕੰਮਲ ਤੌਰ ‘ਤੇ ਭਾਜਪਾ ਦੇ ਨਾਲ ਖੜੀ ਹੈ ਪਰ ਇਸ ਸੋਧ ਐਕਟ ਤੋਂ ਮੁਸਲਿਮ ਨੂੰ ਬਾਹਰ ਕਰਨ ਦੇ ਖ਼ਿਲਾਫ਼ ਵੀ ਸ਼੍ਰੋਮਣੀ ਅਕਾਲੀ ਦਲ ਆਪਣੀ ਨਰਾਜ਼ਗੀ ਜ਼ਾਹਿਰ ਕਰ ਚੁੱਕੀ ਹੈ।

ਇਸ ਮਾਮਲੇ ਨੂੰ ਲੈ ਕੇ ਪਾਰਟੀ ਦਾ ਸਾਫ਼ ਸਟੈਂਡ ਹੈ ਕਿ ਨਾਗਰਿਕਤਾ ਸੋਧ ਐਕਟ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕੀਤਾ ਜਾਵੇ ਪਰ ਭਾਜਪਾ ਹੁਣ ਤੱਕ ਸ਼੍ਰੋਮਣੀ ਅਕਾਲੀ ਦੀ ਇਸ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਉਨਾਂ ਨੇ ਆਪਣੇ ਇਸ ਸਟੈਂਡ ਨੂੰ ਮੁੜ ਤੋਂ ਜ਼ਾਹਿਰ ਕਰਦੇ ਹੋਏ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਇੱਕ ਵੀ ਸੀਟ ‘ਤੇ ਚੋਣ ਨਹੀਂ ਲੜੇਗੀ।

ਇਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਅੱਜ ਵੀ ਜਾਰੀ ਹੈ ਅਤੇ ਭਾਜਪਾ ਵੱਲੋਂ ਉਨਾਂ ਦੀ ਪਾਰਟੀ ਨੂੰ 4 ਸੀਟਾਂ ਵੀ ਦਿੱਤੀ ਜਾ ਰਹੀਆਂ ਹਨ ਪਰ ਪਾਰਟੀ ਇੱਕ ਮੁੱਦੇ ‘ਤੇ ਆਪਣਾ ਸਟੈਂਡ ਲੈ ਚੁੱਕੀ ਹੈ ਅਤੇ ਇਸ ਤਰਾਂ ਦੇ ਸਟੈਂਡ ਤੋਂ ਪਾਰਟੀ ਪਿੱਛੇ ਨਹੀਂ ਹਟਣ ਵਾਲੀ। ਉਨਾਂ ਕਿਹਾ ਬਾਕੀ ਉਹ ਰਸਤੇ ਵਿੱਚ ਉਹ ਦਿੱਲੀ ਜਾ ਰਹੇ ਹਨ। ਇਸ ਬਾਰੇ ਹੋਰ ਜ਼ਿਆਦਾ ਸਥਿਤੀ ਮੰਗਲਵਾਰ ਸਵੇਰੇ ਤੱਕ ਸਾਫ਼ ਹੋ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।