ਕਰਤਾਰਪੁਰ ਨੇੜਿਓਂ ਅੱਤਵਾਦੀ ਸੰਗਠਨਾਂ ਦੀ ਮੱਦਦ ਕਰਨ ਵਾਲਾ ਏਜੰਟ ਗ੍ਰਿਫਤਾਰ

Arrest Agent Assisting, Terrorist, Organizations, Near Kartarpur

ਜਲੰਧਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਪਾਕਿ ਖੁਫ਼ੀਆ ਏਜੰਸੀ ਆਈਐਸਆਈ ਸਣੇ ਕਈ ਅੱਤਵਾਦੀ ਸੰਗਠਨਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਜੁੜੀ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਏਜੰਟ ਨੂੰ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਉਸ ਨੂੰ ਕਰਤਾਰਪੁਰ ਦੇ ਪਿੰਡ ਭਤੀਜਾ ਤੋਂ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਏਜੰਟ ਦਾ ਰਿਮਾਂਡ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦਾ ਨਾਂਅ ਹਰਪਾਲ ਸਿੰਘ ਹੈ, ਜੋ ਪਾਕਿਸਤਾਨ ’ਚ ਬੈਠੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੋਪਾਲ ਚਾਵਲਾ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਰਣਜੀਤ ਸਿੰਘ ਨੀਟਾ ਤੇ ਕੁਲਵੰਤ ਸਿੰਘ ਮਠੜਾ। (Jalandhar News)

ਨੈਸ਼ਨਲ ਹਿਊਮਨ ਰਾਈਟਸ ਯੂਕੇ ਦੇ ਮੈਂਬਰ ਪਰਮਜੀਤ ਸਿੰਘ ਗਰੇਵਾਲ ਸਣੇ ਕਈ ਸੰਗਠਨਾਂ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਉਂਦਾ ਸੀ। ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਸ ਦਾ ਪਿਤਾ ਤੇ ਮਾਂ ਆਦਮਪੁਰ ਬੇਸ ’ਚ ਕੰਟ੍ਰੈਕਟ ’ਤੇ ਕੰਮ ਕਰਦੇ ਸਨ। ਉਨ੍ਹਾਂ ਤੋਂ ਬਾਅਦ ਉਸ ਨੂੰ ਇੱਥੇ ਕੰਟ੍ਰੈਕਟ ’ਤੇ ਬਤੌਰ ਚੌਕੀਦਾਰੀ ਦਾ ਕੰਮ ਮਿਲ ਗਿਆ। ਇਸ ਨੇ ਉੱਥੇ ਕਿਹੜੀ ਜਾਣਕਾਰੀ ਭੇਜੀ ਹੈ, ਇਸ ’ਤੇ ਅਜੇ ਜਾਂਚ ਚੱਲ ਰਹੀ ਹੈ। ਪੁਲਿਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਪਿੰਡ ’ਚ ਛਾਪੇਮਾਰੀ ਕਰ ਹਰਪਾਲ ਨੂੰ ਗਿ੍ਰਫ਼ਤਾਰ ਕੀਤਾ ਜਿਸ ਪਾਸੋਂ ਇੱਕ ਮੋਬਾਈਲ ਤੇ ਹੋਰ ਕਈ ਦਸਤਾਵੇਜ਼ ਬਰਾਮਦ ਹੋਏ ਹਨ ਜਿਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। (Jalandhar News)