ਤੰਗੀਆਂ ਤੁਰਸ਼ੀਆਂ ਦੇ ਦੌਰ ’ਚੋਂ ਲੰਘ ਕੇ ਵਿੱਦਿਆ ਦੇ ਖੇਤਰ ’ਚ ਖਿੜੀ ‘ਕਮਲ’

Education

ਮਾਨਸਾ ਦੀ ਜੰਮਪਲ ਕਮਲਜੀਤ ਕੌਰ ਨੇ ਹਾਸਲ ਕੀਤੀ ਪੀਐੱਚਡੀ ਦੀ ਡਿਗਰੀ | Education

ਮਾਨਸਾ (ਸੁਖਜੀਤ ਮਾਨ)। ਇਰਾਦੇ ਦ੍ਰਿੜ ਹੋਣ ਤਾਂ ਮੰਜਿਲਾਂ ਦੂਰ ਨਹੀਂ ਹੁੰਦੀਆਂ। ਘਰੋਂ ਨਿੱਕਲਾਂਗੇ ਤਾਂ ਰਸਤੇ ਮਿਲਣਗੇ। ਮਾਨਸਾ ਵਾਸੀ ਸਵ. ਗਿਰਧਾਰੀ ਸਿੰਘ ਦੇ ਬੱਚਿਆਂ ਨੇ ਇਨ੍ਹਾਂ ਸਤਰਾਂ ਨੂੰ ਸੱਚ ਕਰ ਦਿਖਾਇਆ ਹੈ। ਕਿੱਤੇ ਵਜੋਂ ਇੱਕ ਖੋਖੇ ’ਚ ਜੁੱਤੀਆਂ ਵੇਚ ਕੇ ਆਪਣੀ ਪਰਿਵਾਰ ਦੀ ਕਬੀਲਦਾਰੀ ਰੋੜਦੇ ਰਹੇ ਗਿਰਧਾਰੀ ਸਿੰਘ ਨੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਵਾਈ। ਉਹ ਆਪ ਤਾਂ ਦੁਨੀਆਂ ’ਤੇ ਨਹੀਂ ਰਹੇ ਪਰ ਜਦੋਂ ਬੱਚੇ ਸਫ਼ਲ ਹੁੰਦੇ ਹਨ ਤਾਂ ਲੋਕ ਉਨ੍ਹਾਂ ਦੇ ਬੱਚਿਆਂ ਦੀਆਂ ਉਦਾਹਰਨਾਂ ਦਿੰਦੇ ਹਨ। ਇਸ ਪਰਿਵਾਰ ਦੀ ਇੱਕ ਧੀ ਕਮਲਜੀਤ ਕੌਰ ਨੇ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 71ਵੀਂ ਕਨਵੋਕੇਸ਼ਨ ਦੌਰਾਨ ਪੀਐੱਚਡੀ ਦੀ ਡਿਗਰੀ ਹਾਸਿਲ ਕੀਤੀ ਹੈ।

Education

ਮਾਂ ਭਗਵੰਤੀ ਕੌਰ ਦੇ ਘਰ ਨੂੰ ਵਿੱਦਿਆ ਦੇ ਸਿਰ ’ਤੇ ਭਾਗ ਲਾਉਣ ਵਾਲੀ ਇਕੱਲੀ ਕਮਲਜੀਤ ਕੌਰ ਹੀ ਨਹੀਂ ਉਸ ਦੀਆਂ ਬਾਕੀ ਭੈਣਾਂ ਤੇ ਭਰਾ ਵੀ ਮੋਹਰੀ ਹਨ। ਕਮਲਜੀਤ ਕੌਰ ਹੁਰੀਂ 4 ਭੈਣਾਂ ਹਨ, ਜਿੰਨ੍ਹਾਂ ’ਚੋਂ ਦੋ ਪੀਐੱਚਡੀ ਡਿਗਰੀ ਹੋਲਡਰ ਬਣ ਗਈਆਂ। ਇਨ੍ਹਾਂ ’ਚੋਂ ਕਮਲਜੀਤ ਕੌਰ ਹਿੰਦੀ ਅਧਿਆਪਕਾ ਵਜੋਂ ਸਰਕਾਰੀ ਨੌਕਰੀ ਕਰਦੀ ਹੈ, ਜਦੋਂਕਿ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੈਸਟ ਫੈਕਲਟੀ ਹੈ। ਬਾਕੀ ਦੋ ਭੈਣਾਂ ਵੀ ਸਰਕਾਰੀ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀਆਂ ਹਨ। ਦੋ ਭਰਾਵਾਂ ’ਚੋਂ ਇੱਕ ਸਰਕਾਰੀ ਅਧਿਆਪਕ ਹੈ ਤੇ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। (Education)

Also Read : ਮਹਿਲਾ ਦਿਵਸ : ਸ਼ੰਭੂ ਤੇ ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ’ਚ ਪੁੱਜੀਆਂ ਮਹਿਲਾਵਾਂ

ਕਮਲਜੀਤ ਕੌਰ ਨੇ ਆਪਣੀ ਪੀਐੱਚਡੀ ਹਿੰਦੀ ਭਾਸ਼ਾ ’ਚ ਕੀਤੀ ਹੈ, ਜਿਸ ’ਚ ਉਨ੍ਹਾਂ ਦਾ ਖੋਜ ਵਿਸ਼ਾ ਬਾਲ ਸਾਹਿਤ ਸੀ। ਸਰਕਾਰੀ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਕਮਲਜੀਤ ਕੌਰ ਦੀ ਸਾਹਿਤ ਨਾਲ ਕਾਫੀ ਰੁਚੀ ਹੈ। ਉਹ ਹਿੰਦੀ ਭਾਸ਼ਾ ’ਚ ਇੱਕ ਕਿਤਾਬ ‘ਚੁੱਪ’ ਵੀ ਸਾਹਿਤਕ ਖੇਤਰ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਵੱਖ-ਵੱਖ ਵਿਸ਼ਿਆਂ ’ਤੇ ਖੋਜ਼ ਪੇਪਰ ਕਈ ਮੈਗਜ਼ੀਨਾਂ ਵਿੱਚ ਪ੍ਰਿੰਟ ਹੋਏ ਹਨ। ਕਮਲਜੀਤ ਕੌਰ ਵੀ ਆਪਣੇ ਮਾਪਿਆਂ ਵਾਂਗ ਪੂਰੀ ਮਿਹਨਤੀ ਹੈ। ਜਦੋਂ ਐੱਸਐੱਸਏ ਅਧਿਆਪਕਾਂ ਵੱਲੋਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਅੱਗੇ ਧਰਨਾ ਲਾਇਆ ਸੀ ਤਾਂ ਉਹ ਆਪਣੇ ਇੱਕ ਮਹੀਨੇ ਦੇ ਪੁੱਤ ਨੂੰ ਘਰ ਛੱਡ ਕੇ ਧਰਨੇ ’ਚ ਜਾਂਦੀ ਸੀ।

ਮਾਪੇ ਬੱਚਿਆਂ ਨੂੰ ਉੱਚ ਵਿੱਦਿਆ ਜ਼ਰੂਰ ਹਾਸਿਲ ਕਰਵਾਉਣ : ਕਮਲਜੀਤ ਕੌਰ

ਆਪਣੀ ਇਸ ਮਾਣਮੱਤੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਕਮਲਜੀਤ ਕੌਰ ਨੇ ਦੱਸਿਆ ਕਿ ਇਸ ਉਚੇਰੀ ਵਿੱਦਿਆ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਲਈ ਉਸਨੇ ਆਪਣੀ ਪਰਿਵਾਰਕ ਜਿੰਮੇਵਾਰੀ ਨਿਭਾਉਂਦਿਆਂ ਪੂਰਾ ਕੀਤਾ ਹੈ ਜਿਸ ’ਚ ਸਮੁੱਚੇ ਪਰਿਵਾਰ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ’ਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਹਾਸਿਲ ਜ਼ਰੂਰ ਕਰਵਾਉਣ ਕਿਉਂਕਿ ਵਿੱਦਿਆ ਇੱਕ ਅਨਮੋਲ ਗਹਿਣਾ ਹੈ ਜਿਸ ਨਾਲ ਅਸੀਂ ਸਿਰਫ ਇੱਕ ਨੌਕਰੀ ਹੀ ਹਾਸਿਲ ਕਰਨ ਦੇ ਯੋਗ ਨਹੀਂ ਹੁੰਦੇ ਬਲਕਿ ਸਮਾਜ ’ਚ ਰਹਿੰਦੇ ਹੋਏ ਆਪਣੇ ਫਰਜ਼ਾਂ ਅਤੇ ਹੱਕਾਂ ਤੋਂ ਵੀ ਜਾਣੂੰ ਕਰਾਉਣ ਦੇ ਨਾਲ-ਨਾਲ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੀ ਹੈ।