ਆਈਆਈਟੀ ’ਚ ਵਾਧੂ ਸੀਟ ਜਾਰੀ ਕਰਕੇ ਵਿਦਿਆਰਥੀ ਨੂੰ ਦਾਖਲਾ ਦਿਓ : ਸੁਪਰੀਮ ਕੋਰਟ

ਆਈਆਈਟੀ ’ਚ ਵਾਧੂ ਸੀਟ ਜਾਰੀ ਕਰਕੇ ਵਿਦਿਆਰਥੀ ਨੂੰ ਦਾਖਲਾ ਦਿਓ : ਸੁਪਰੀਮ ਕੋਰਟ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦੇਸ਼ ਦੇ ਪ੍ਰਸਿੱਧ ਭਾਰਤੀ ਉਦਯੋਗਿਕੀ ਸੰਸਥਾਨ (ਆਈਆਈਟੀ) ਮੁੰਬਈ ’ਚ ਵਾਧੂ ਸੀਟ ਜਾਰੀ ਕਰਕੇ ਇੱਕ ਦਲਿਤ ਵਿਦਿਆਰਥੀ ਨੂੰ ਦਾਖਲਾ ਦੇਣ ਦਾ ਆਦੇਸ਼ ਦਿੱਤਾ। ਆਈਆਈਟੀ ਮੁੰਬਈ ’ਚ ਜ਼ਰੂਰੀ ਯੋਗਤਾ ਦੇ ਬਾਵਜ਼ੂਦ ਪਟੀਸ਼ਨਰ 17 ਸਾਲ ਦੇ ਪਿ੍ਰੰਸ ਜੈਵੀਰ ਸਿੰਘ ਨੂੰ ਆਨਲਾਈਨ ਭੁਗਤਾਨ ਕਰਨ ’ਚ ਤਕਨੀਕੀ ਖਾਮੀਆਂ ਦੀ ਵਜ੍ਹਾ ਕਾਰਨ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਜਸਟਿਸ ਡੀ. ਵਾਈ. ਚੰਦਰ ਚੂਹੜ ਤੇ ਜਸਟਿਸ ਏ. ਐਸ. ਬੋਪੰਨਾ ਦੀ ਬੈਂਚ ਨੇ ਦਾਖਲੇ ਨਾਲ ਸਬੰਧਿਤ ਜੁਆਇੰਟ ਸੀਟ ਅਲਾਟਮੇਂਟ ਅਥਾਰਿਟੀ ਨੂੰ ਆਦੇਸ਼ ਦਿੱਤਾ ਕਿ ਉਹ ਪਹਿਲਾਂ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਨੂੰ ਬਿਨਾ ਨੁਕਸਾਨ ਪਹੁੰਚਾਏ ਇੱਕ ਹੋਰ ਵਾਧੂ ਸੀਟ ਜਾਰੀ ਕਰਨ ਤੇ ਪਟੀਸ਼ਨਰ ਨੂੰ ਆਈਆਈਟੀ ਮੁੰਬਈ ’ਚ ਦਾਖਲਾ ਦਿੱਤਾ ਜਾਵੇ। ਪਟੀਸ਼ਨਰ ਨੇ ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ ’ਚ ਦਾਖਲੇ ਲਈ ਹੋਈ ਸੰਯੁਕਤ ਪ੍ਰਵੇਸ਼ (ਜੇਈਈ) 2021 ’ਚ ਆਲ ਇੰਡੀਆ ਪੱਧਰ ’ਤੇ 25,894 ਤੇ ਅਨੁਸੂਚਿਤ ਜਾਤੀ ਕੋਟੇ ਤਹਿਤ 864 ਦੀ ਰੈਂਕ ਹਾਸਲ ਕਰਕੇ ਸਿਵਿਲ ਇੰਜੀਨੀਅਰਿੰਗ ਦਾਖਲੇ ਲਈ ਬਿਨੈ ਕੀਤਾ ਸੀ ਪਰ ਤਕਨੀਕੀ ਖਾਮੀਆਂ ਦੀ ਵਜ੍ਹਾ ਨਾਲ ਉਹ ਆਨਲਾਈਨ ਦਾਖਲਾ ਫੀਸ ਭੁਗਤਾਨ ਕਰਨ ’ਚ ਨਾਕਾਮ ਹੋ ਗਿਆ ਸੀ।

ਪਿ੍ਰੰਸ ਜੈਵੀਰ ਸਿੰਘ ਨੇ ਦਾਖਲਾ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਦਾਖਲੇ ਨਾਲ ਸਬੰਧਿਤ ਸੰਸਥਾਨ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਪਰ ਸਭ ਨੇ ਇਸ ਮਾਮਲੇ ’ਚ ਤਕਨੀਕੀ ਖਾਮੀਆਂ ਦਾ ਹਵਾਲਾ ਦਿੰਦਿਆਂ ਦਾਖਲਾ ਦੇਣ ’ਚ ਅਸਮਰੱਥਾ ਪ੍ਰਗਟ ਕੀਤੀ ਸੀ। ਇਸ ਤੋਂ ਬਾਅਦ ਵਿਦਿਆਰਥੀ ਨੇ ਬੰਬੇ ਹਾਈਕੋਰਟ ’ਚ ਰਿਟ ਪਟੀਸ਼ਨ ਦਾਖਲ ਕਰਕੇ ਨਿਆਂ ਦੀ ਮੰਗ ਕੀਤੀ ਸੀ ਪਰ ਉੱਥੇ ਵੀ ਉਸ ਨੂੰ ਨਿਰਾਸ਼ਾ ਮਿਲੀ ਤੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ