ਕਾਰਵਾਈ : ਜਜਪਾ ਦੇ ਦਫ਼ਤਰ ‘ਤੇ ਖ਼ਤਰੇ ਦੇ ਬੱਦਲ

Action, Threatening,  BJP, office

ਨੈਨਾ ਚੌਟਾਲਾ ਦੀ ਬਰਖਾਸਤਗੀ ਤੋਂ ਬਾਅਦ ਹੁਣ ਖਾਲੀ ਕਰਨਾ ਪਵੇਗਾ ਦਫ਼ਤਰ

  • ਹਰਿਆਣਾ ਵਿਧਾਨ ਸਭਾ ਨੇ ਦਿੱਤਾ ਇੱਕ ਮਹੀਨੇ ਦਾ ਸਮਾਂ, 10 ਅਕਤੂਬਰ ਤੱਕ ਖਾਲੀ ਕਰਨਾ ਪਵੇਗਾ ਫਲੈਟ
  • ਇਨੈਲੋ ਕਈ ਦਹਾਕਿਆਂ ਤੋਂ ਚਲਾ ਰਹੀ ਸੀ ਫਲੈਟ ਨੰ. 17 ‘ਚ ਦਫ਼ਤਰ, ਹੁਣ ਚੱਲ ਰਿਹਾ ਹੈ ਇੱਥੇ ਜਜਪਾ ਦਾ ਦਫ਼ਤਰ
  • ਨਿਯਮਾਂ ਅਨੁਸਾਰ ਸਾਬਕਾ ਵਿਧਾਇਕ ਰੱਖ ਸਕਦਾ ਹੈ ਸਿਰਫ 1 ਮਹੀਨੇ ਤੱਕ ਦਫ਼ਤਰ, ਉਸ ਦੇ ਤੁਰੰਤ ਬਾਅਦ ਕਰਨਾ ਹੋਵੇਗਾ ਖਾਲੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜਨਨਾਇਕ ਜਨਤਾ ਪਾਰਟੀ ਦੇ ਚੰਡੀਗੜ੍ਹ ‘ਚ ਸਥਿਤ ਸੂਬਾ ਪੱਧਰੀ ਦਫ਼ਤਰ ‘ਤੇ ਹੁਣ ਖਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਚੁੱਕੇ ਹਨ ਕਿਉਂਕਿ ਨੈਨਾ ਚੌਟਾਲਾ ਦੀ ਵਿਧਾਨ ਸਭਾ ਤੋਂ ਬਰਖਾਸਤਗੀ ਤੋਂ ਬਾਅਦ ਜਜਪਾ ਨੂੰ ਆਪਣਾ ਦਫਤਰ ਵੀ ਖਾਲੀ ਕਰਨਾ ਪੈ ਸਕਦਾ ਹੈ ਜਨਨਾਇਕ ਜਨਤਾ ਪਾਰਟੀ ਚੰਡੀਗੜ੍ਹ ‘ਚ ਸੈਕਟਰ 3 ‘ਚ ਸਥਿਤ ਫਲੈਟ ਨੰਬਰ 17 ‘ਚ ਹਾਲੇ ਆਪਣਾ ਦਫ਼ਤਰ ਚਲਾ ਰਹੀ ਹੈ ਜੋ ਕਿ ਬਤੌਰ ਵਿਧਾਇਕ ਨੈਨਾ ਚੌਟਾਲਾ ਨੂੰ ਅਲਾਟ ਹੋਇਆ ਸੀ ਪਰ ਪਿਛਲੇ ਕੁਝ ਦਿਨਾਂ ‘ਚ ਬਦਲੇ ਘਟਨਾਕ੍ਰਮ ਤੋਂ ਬਾਅਦ ਨੈਨਾ ਚੌਟਾਲਾ ਦੀ ਮੈਂਬਰਸ਼ਿਪ ਨੂੰ ਹੀ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। (JJP Office)

ਜਿਸ ਤੋਂ ਬਾਅਦ ਹੁਣ ਇਸ ਫਲੈਟ ਨੰਬਰ 17 ‘ਤੇ ਨੈਨਾ ਚੌਟਾਲਾ ਦਾ ਅਧਿਕਾਰ ਖਤਮ ਹੋ ਗਿਆ ਹੈ ਜਿਸ ਕਾਰਨ ਨੈਨਾ ਚੌਟਾਲਾ ਨੂੰ ਅਧਿਕਾਰਕ ਤੌਰ ‘ਤੇ ਇਸ ਫਲੈਟ ਨੂੰ ਖਾਲੀ ਕਰਨਾ ਹੋਵੇਗਾ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਦੇਰੀ ਹੋਈ ਤਾਂ ਵਿਧਾਨ ਸਭਾ ਵੱਲੋਂ ਕਾਰਵਾਈ ਕਰਦਿਆਂ ਫਲੈਟ ਖਾਲੀ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਇਸ ਫਲੈਟ ਨੂੰ ਖਾਲੀ ਕਰਨ ਇਸ ਫਲੈਟ ‘ਚ ਚੱਲ ਰਹੇ ਦਫ਼ਤਰ ਨੂੰ ਸ਼ਿਫਟ ਕਰਨ ਲਈ ਨਿਯਮਾਂ ਅਨੁਸਾਰ ਨੈਨਾ ਚੌਟਾਲਾ ਨੂੰ ਵਿਧਾਨ ਸਭਾ ਵੱਲੋਂ 1 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਹੁਣ ਜਨਨਾਇਕ ਜਨਤਾ ਪਾਰਟੀ ਕੋਲ ਫਲੈਟ ਖਾਲੀ ਕਰਨ ਲਈ 10 ਅਕਤੂਬਰ ਤੱਕ ਦਾ ਸਮਾਂ ਹੈ। (JJP Office)

ਇਨੈਲੋ ਦਾ ਕਈ ਦਹਾਕਿਆਂ ਤੋਂ ਚੱਲ ਰਿਹਾ ਸੀ ਦਫ਼ਤਰ | JJP Office

ਚੌਟਾਲਾ ਪਰਿਵਾਰ ਦੇ ਦੋਫਾੜ ਹੋਣ ਤੋਂ ਪਹਿਲਾਂ ਇਸੇ ਫਲੈਟ ਨੰਬਰ 17 ‘ਚ ਪਿਛਲੇ ਕਈ ਦਹਾਕਿਆਂ ਤੋਂ ਇਨੈਲੋ ਦਾ ਅਧਿਕਾਰਿਕ ਤੌਰ ‘ਤੇ ਦਫ਼ਤਰ ਚੱਲਦਾ ਆਇਆ ਹੈ ਪਰ ਪਿਛਲੇ ਸਾਲ ਪਰਿਵਾਰਕ ਖਟਾਸ ਆਉਣ ਤੋਂ ਬਾਅਦ ਜਿੱਥੇ ਜਨਨਾਇਕ ਜਨਤਾ ਪਾਰਟੀ ਦਾ ਗਠਨ ਹੋਇਆ, ਉੱਥੇ ਇਨੈਲੋ ਨੂੰ ਵੀ ਆਪਣੇ ਇਸ ਕੌਮੀ ਦਫ਼ਤਰ ਨੂੰ ਖਾਲੀ ਕਰਨਾ ਪਿਆ ਸੀ ਕਿਉਂਕਿ ਇਹ ਫਲੈਟ ਨੈਨਾ ਚੌਟਾਲਾ ਦੇ ਨਾਂਅ ‘ਤੇ ਵਿਧਾਨ ਸਭਾ ਵੱਲੋਂ ਅਲਾਟ ਕੀਤਾ ਗਿਆ ਸੀ ਹੁਣ ਸਥਿਤੀ ਇੱਕ ਵਾਰ ਫਿਰ ਤੋਂ ਘੁੰਮ ਕੇ ਉੱਥੇ ਆ ਗਈ ਹੈ ਪਹਿਲਾਂ ਇਨੈਲੋ ਨੂੰ ਆਪਣੇ ਦਫ਼ਤਰ ਨੂੰ ਖਾਲੀ ਕਰਨਾ ਪਿਆ ਸੀ ਹੁਣ ਨੈਨਾ ਚੌਟਾਲਾ ਦੀ ਬਰਖਾਸਤਗੀ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ ਨੂੰ ਆਪਣਾ ਇਹ ਦਫ਼ਤਰ ਖਾਲੀ ਕਰਨਾ ਪੈ ਸਕਦਾ ਹੈ ਜਨਨਾਇਕ ਜਨਤਾ ਪਾਰਟੀ ਕੋਲ ਹੁਣ ਇਸ ਦਫ਼ਤਰ ਨੂੰ ਖਾਲੀ ਕਰਨ ਲਈ ਸਿਰਫ 10 ਅਕਤੂਬਰ ਤੱਕ ਦਾ ਹੀ ਸਮਾਂ ਹੈ। (JJP office)

ਚੋਣਾਂ ‘ਚ ਅਸਰ ਪਾ ਸਕਦੀ ਹੈ ਦਫ਼ਤਰ ਦੀ ਬਦਲੀ | JJP Office

ਪਹਿਲੀ ਵਾਰ ਵਿਧਾਨ ਸਭਾ ਚੋਣਾਂ ‘ਚ ਉਤਰਨ ਵਾਲੀ ਜਨਨਾਇਕ ਜਨਤਾ ਪਾਰਟੀ ਦੇ ਚੋਣ ਸਫਰ ‘ਚ ਇਹ ਦਫ਼ਤਰ ਦੀ ਬਦਲੀ ਅਸਰ ਪਾ ਸਕਦੀ ਹੈ ਕਿਉਂਕਿ ਚੋਣਾਵੀਂ ਦੌਰ ‘ਚ ਅਚਾਨਕ ਤੋਂ ਨਵਾਂ ਦਫਤਰ ਲੈਣ ਅਤੇ ਉਥੇ ਸ਼ੁਰੂ ਤੋਂ ਕੰਮ ਚਲਾਉਣ ‘ਚ ਜਨਨਾਇਕ ਜਨਤਾ ਪਾਰਟੀ ਦੀ ਸੀਨੀਅਰ ਲੀਡਰਸਿਪ ਲਈ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਜੂਦਾ ਦਫ਼ਤਰ ‘ਚ ਜਨਨਾਇਕ ਜਨਤਾ ਪਾਰਟੀ ਦਾ ਪੂਰਾ ਸੈਟਅੱਪ ਬਣਿਆ ਹੋਇਆ ਹੈ ਅਤੇ ਜਿੱਥੋਂ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਫਰ ਨੂੰ ਤੈਅ ਕਰਦੇ ਹੋਏ ਆਪਣੀ ਪੂਰੀ ਨਜ਼ਰ ਰੱਖਣੀ ਹੈ ਪਰੰਤੂ ਅਚਾਨਕ ਦਫ਼ਤਰ ਬਦਲਣ ਦੀ ਪ੍ਰੇਸ਼ਾਨੀ ਇਸ ਪੂਰੇ ਸੈਟਅਪ ਨੂੰ ਵਿਗਾੜ ਸਕਦੀ ਹੈ। (JJP Office)

ਜਜਪਾ ਦੀ ਲੀਡਰਸ਼ਿਪ ਬੋਲਣ ਲਈ ਨਹੀਂ ਤਿਆਰ | JJP Office

ਤਾਜਾ ਘਟਨਾਕ੍ਰ ਤਹਿਤ ਜਨਨਾਇਕ ਜਨਤਾ ਪਾਰਟੀ ਨੂੰ ਨਿਯਮਾਂ ਅਨੁਸਾਰ ਫਲੈਟ ਖਾਲੀ ਕਰਦੇ ਹੋਏ ਆਪਣਾ ਦਫਤਰ ਕਿਤੇ ਹੋਰ ਸ਼ਿਫਟ ਕਰਨਾ ਪੈ ਸਕਦਾ ਹੈ ਅਤੇ ਇਸ ਸੰਬਧੀ ਕੀ ਮੁਸ਼ਕਲ ਹੋ ਸਕਦੀ ਹੈ ਜਾਂ ਫਿਰ ਜਨਨਾਇਕ ਜਨਤਾ ਪਾਰਟੀ ਇਸ ਦਫ਼ਤਰ ਨੂੰ ਖਾਲੀ ਹੀ ਨਹੀਂ ਕਰੇਗੀ ਇਸ ਪੂਰੇ ਮਾਮਲੇ ‘ਚ ਜਾਣਕਾਰੀ ਲੈਣ ਲਈ ਜਨਨਾਇਕ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਇਸ ਮਾਮਲੇ ‘ਚ ਹਾਲੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। (JJP Office)

ਮਹੀਨੇ ਬਾਅਦ ਕੀਤੀ ਜਾਵੇਗੀ ਫਲੈਟ ਖਾਲੀ ਕਰਵਾਉਣ ਦੀ ਕਾਰਵਾਈ : ਰਾਜਿੰਦਰ ਕੁਮਾਰ ਨਾਂਦਲ

ਹਰਿਆਣਾ ਵਿਧਾਨ ਸਭਾ ਤੋਂ ਸੈਕਟਰੀ ਰਾਜਿੰਦਰ ਕੁਮਾਰ ਨਾਂਦਲ ਨੇ ਇਸ ਸਬੰਧੀ ਕਿਹਾ ਕਿ ਨੈਨਾ ਚੌਟਾਲਾ ਦੀ ਮੈਂਬਰਸ਼ਿਪ ਰੱਦ ਹੋਣ ਕਾਰਨ ਫਲੈਟ ਖਾਲੀ ਕਰਨ ਲਈ ਉਨ੍ਹਾਂ ਕੋਲ 1 ਮਹੀਨੇ ਦਾ ਸਮਾਂ ਹੈ ਜਿਸ ਦਿਨ ਤੋਂ ਮੈਂਬਰਸ਼ਿਪ ਖਤਮ ਹੋਈ ਹੈ ਉਸ ਦਿਨ ਤੋਂ 30 ਦਿਨਾਂ ਅੰਦਰ ਫਲੈਟ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਉਦੋਂ ਕਾਰਵਾਈ ਸ਼ੁਰੂ ਕਰੇਗੀ ਜੇਕਰ ਉਨ੍ਹਾਂ ਵੱਲੋਂ ਤੈਅ ਸਮੇਂ ਅਨੁਸਾਰ ਅਲਾਟ ਹੋਏ ਫਲੈਟ ਨੂੰ ਖਾਲੀ ਨਾ ਕੀਤਾ ਗਿਆ। (JJP Office)