ਟੀਮ ਦੀ ਕਮਾਨ ਰਾਣੀ ਦੇ ਹੱਥਾਂ ‘ਚ

Bow, Team, Hands, Queen

ਹਾਕੀ ਸੀਰੀਜ਼ : ਇੰਗਲੈਂਡ ਦੌਰੇ ਲਈ 18 ਮੈਂਬਰੀ ਟੀਮ ਦਾ ਹੋਇਆ ਐਲਾਨ | Sports News

ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ (ਐਚਆਈ) ਨੇ ਸ਼ੁੱਕਰਵਾਰ ਨੂੰ ਰਾਣੀ ਦੀ ਅਗਵਾਈ ‘ਚ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲਣ ਵਾਲੇ ਇੰਗਲੈਂਡ ਦੌਰੇ ਲਈ 18 ਮੈਂਬਰੀ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ ਭਾਰਤ ਅਤੇ ਇੰਗਲੈਂਡ ਦਰਮਿਆਨ ਮਾਰਲੇ ‘ਚ ਕੁੱਲ ਪੰਜ ਮੈਚਾਂ ਦੀ ਲੜੀ ਖੇਡੀ ਜਾਣੀ ਹੈ ਟੀਮ ਦੀ ਕਪਤਾਨੀ ਰਾਣੀ ਸੰਭਾਲੇਗੀ ਜਦੋਂਕਿ ਉਪਕਪਤਾਨੀ ਸਵਿਤਾ ਦੇ ਹੱਥਾਂ ‘ਚ ਰਹੇਗੀ ਤਜ਼ਰਬੇਕਾਰ ਗੋਲਕੀਪਰ ਸਵਿਤਾ ਅਤੇ ਰਜਨੀ ਇਤਿਮਾਰਪੂ ਨੇ ਟੀਮ ‘ਚ ਆਪਣੀ ਜਗ੍ਹਾ ਕਾਇਮ ਰੱਖੀ ਹੈ ਜੋ ਓਲੰਪਿਕ ਟੈਸਟ ਇਵੇਂਟ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹੀ ਸੀ ਜਦੋਂਕਿ ਡਿਫੈਂਡਰ ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਕਰ ਅਤੇ ਸਲੀਮਾ ਟੇਟੇ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ। (Sports News)

ਮਿਡਫੀਲਡ ‘ਚ ਤਜ਼ਰਬੇਕਾਰ ਨਮਿਤਾ ਟੋਪੋ ਸੱਟ ਕਾਰਨ ਲੰਬੇ ਸਮੇਂ ਬਾਅਦ ਟੀਮ ‘ਚ ਵਾਪਸੀ ਕਰ ਰਹੀ ਹੈ ਫਾਰਵਰਡ ਲਾਈਨ ‘ਚ ਰਾਣੀ, ਵੰਦਨਾ ਕਟਾਰੀਆ, ਨਵਜੋਤ ਕੌਰ ਅਤੇ ਨੌਜਵਾਨ ਸ਼ਰਮਿਲਾ ਦੇਵੀ ਨੂੰ ਜਗ੍ਹਾ ਮਿਲੀ ਹੈ ਜਿਨ੍ਹਾਂ ਨੇ ਜਪਾਨ ‘ਚ ਹੋਏ ਓਲੰਪਿਕ ਇਵੇਂਟ ‘ਚ ਆਗਾਜ਼ ਕੀਤਾ ਸੀ ਮੁੱਖ ਕੋਚ ਸੁਆਰਡ ਮਰੀਨੇ ਨੇ ਟੀਮ ਚੋਣ ਸਬੰਧੀ ਕਿਹਾ ਸਾਡਾ ਟੀਚਾ 2020 ਓਲੰਪਿਕ ਲਈ ਕੁਆਲੀਫਾਈ ਕਰਨਾ ਹੈ ਅਤੇ ਅਸੀਂ ਇਸੇ ਨੂੰ ਧਿਆਨ ‘ਚ ਰੱਖ ਕੇ ਪਿਛਲੀ ਚੈਂਪੀਅਨਸ਼ਿਪ ਦੀ ਹੀ ਟੀਮ ਨੂੰ ਕਾਇਮ ਰੱਖਿਆ ਹੈ ਨਮਿਤਾ ਦੀ ਏਸ਼ੀਅਨ ਗੇਮਜ਼ 2018 ਤੋਂ ਬਾਅਦ ਵਾਪਸੀ ਹੋ ਰਹੀ ਹੈ। (Sports News)

ਉਨ੍ਹਾਂ ਦੇ ਆਉਣ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਹੈ ਹਾਲੈਂਡ ਮੂਲ ਦੇ ਕੋਚ ਮਰੀਨੇ ਨੇ ਕੁਆਲੀਫਾਇਰ ਦੀ ਤਿਆਰੀਆਂ ‘ਤੇ ਕਿਹਾ, ਬ੍ਰਿਟੇਨ ਅਤੇ ਅਮਰੀਕਾ ਇੱਕ ਸਮਾਨ ਹੀ ਖੇਡਦੀ ਹੈ ਅਤੇ ਕਿਸੇ ਮਜ਼ਬੂਤ ਟੀਮ ਖਿਲਾਫ ਤਿਆਰੀ ਨਾਲ ਸਾਨੂੰ ਕੁਆਲੀਫਾਇਰ ‘ਚ ਬਿਹਤਰ ਪ੍ਰਦਰਸ਼ਨ ‘ਚ ਮੱਦਦ ਮਿਲੇਗੀ ਸਾਡਾ ਧਿਆਨ ਹਾਲੇ ਇੰਗਲੈਂਡ ‘ਚ ਚੰਗਾ ਖੇਡਣ ਅਤੇ ਆਪਣੀ ਤਕਨੀਕ ‘ਤੇ ਕੰਮ ਕਰਨ ਦਾ ਹੈ ਅਸੀਂ ਜੋ ਗਲਤੀਆਂ ਓਲੰਪਿਕ ਟੈਸਟ ਇਵੇਂਟ ‘ਚ ਕੀਤੀ ਸੀ ਅਸੀਂ ਉਸ ‘ਚ ਵੀ ਸੁਧਾਰ ਦੀ ਕੋਸ਼ਿਸ਼ ਕਰਾਂਗੇ। (Sports News)

ਭਾਰਤੀ ਟੀਮ ਇਸ ਤਰ੍ਹਾਂ ਹੈ :

  1. ਗੋਲਕੀਪਰ-ਸਵਿਤਾ (ਉਪਕਪਤਾਨ), ਰਜਨੀ ਇਤਮਾਰੂਪ
  2. ਡਿਫੈਂਡਰ : ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਕਰ, ਸਲੀਮਾ ਟੇਟੇ
  3. ਮਿਡਫੀਲਡਰ : ਸੁਸ਼ਾਲੀ ਚਾਨੂ ਪੁਖਰਮਬਮ, ਨਿਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਨਮਿਤਾ ਟੋਪੋ
  4. ਫਾਰਵਰਡ : ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮਿਲਾ ਦੇਵੀ