ਅਭਿਨੰਦਨ ਰਿਹਾਅ, ਵਾਘਾ ਸਰਹੱਦ ‘ਤੇ ਜੇਤੂ ਮੇਲਾ

Abhinadan, Wagah, Border, Winners

ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਨੂੰ ਤਿੰਨ ਦਿਨਾਂ ਬਾਅਦ ਕੀਤਾ ਰਿਹਾਅ

ਸਰਹੱਦ ‘ਤੇ ਬਣਿਆ ਰਿਹਾ ਦੇਸ਼ ਭਗਤੀ ਦਾ ਮਾਹੌਲ

ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਕਰਨੀ ਪਈ ਉਡੀਕ

ਏਜੰਸੀ, ਨਵੀਂ ਦਿੱਲੀ

ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਸ਼ੁੱਕਰਵਾਰ ਰਾਤ ਵਾਘਾ ਸਰਹੱਦ ਰਾਹੀਂ ਵਤਨ ਵਾਪਸੀ ਹੋ ਗਈ। ਪੂਰਾ ਦੇਸ਼ ਇਸ ਦਾ ਜਸ਼ਨ ਮਨਾ ਰਿਹਾ ਹੈ। 27 ਫਰਵਰੀ ਨੂੰ ਜਦੋਂ ਪਾਕਿਸਤਾਨ ਦੇ ਜੰਗੀ ਜਹਾਜ਼ ਭਾਰਤੀ ਹਵਾਈ ਹੱਦ ‘ਚ ਦਾਖਲ ਹੋਏ, ਤਾਂ ਉਨ੍ਹਾਂ ਨੂੰ ਭਜਾਉਣ ਲਈ ਅਭਿਨੰਦਨ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਪੈਰਾਸ਼ੂਟ ਤੋਂ ਐਲਓਸੀ ਪਾਰ ਪਾਕਿਸਤਾਨ ਦੀ ਸਰਹੱਦ ‘ਚ ਡਿੱਗ ਪਿਆ ਸੀ ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ ਪਰ ਹੁਣ ਉਹਨਾਂ ਨੂੰ ਬਿਨਾ ਕਿਸੇ ਸ਼ਰਤ ਜਾਂ ਸੰਧੀ ਦੇ ਸਹੀ-ਸਲਾਮਤ ਰਿਹਾਅ ਕਰ ਦਿੱਤਾ ਗਿਆ ਹੈ।

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਏਅਰਫੋਰਸ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ‘ਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਅਗਲੇ ਹੀ ਦਿਨ ਬੌਖਲਾਈ ਪਾਕਿਸਤਾਨ ਫੌਜ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਦਾਖਲ ਹੋ ਕੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਪਰ ਇੰਡੀਅਨ ਏਅਰਫੋਰਸ ਨੇ ਮੂੰਹ-ਤੋੜ ਜਵਾਬ ਦਿੰਦਿਆਂ ਉਸਨੂੰ ਭਜਾ ਦਿੱਤਾ ਤੇ ਭਾਰਤੀ ਹੱਦ ‘ਚ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਸ ਦੌਰਾਨ ਭਾਰਤ ਦਾ ਮਿੱਗ-21 ਜਹਾਜ਼ ਤੇ ਪਾਇਲਟ ਅਭਿਨੰਦਨ ਲਾਪਤਾ ਹੋ ਗਏ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤੀ ਪਾਇਲਟ ਅਭਿਨੰਦਨ ਉਨ੍ਹਾਂ ਦੀ ਹਿਰਾਸਤ ‘ਚ ਹੈ। ਇਸ ਖਬਰ ਤੋਂ ਬਾਅਦ ਭਾਰਤ ‘ਚ ਅਭਿਨੰਦਨ ਨੂੰ ਵਾਪਸ ਕਰਨ ਦੀ ਮੰਗ ਜ਼ੋਰ ਨਾਲ

ਉੱਠਣ ਲੱਗੀ ਭਾਰਤ ਸਰਕਾਰ ਨੇ ਤਲਬ ਕਰਕੇ ਚਿਤਾਇਆ ਕਿ ਉਨ੍ਹਾਂ ਦੇ ਜਵਾਨ ਨੂੰ ਕੋਈ ਨੁਕਸਾਨ ਨਹੀਂ

ਹੋਣਾ ਚਾਹੀਦਾ ਤੇ ਛੇਤੀ ਹੀ ਉਨ੍ਹਾਂ ਦੀ ਵਾਪਸੀ ਯਕੀਨੀ ਕੀਤੀ ਜਾਵੇ। ਦੂਜੇ ਪਾਸੇ ਭਾਰਤ ਨੇ ਦੁਨੀਆ ਦੇ ਤਮਾਮ ਮੁਲਕਾਂ ਨਾਲ ਗੱਲਬਾਤ ਕੀਤੀ ਤੇ ਕੂਟਨੀਤਿਕ ਪੱਧਰ ‘ਤੇ ਪਾਕਿਸਤਾਨ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ। ਇਸ ਦਾ ਨਤੀਜਾ ਇਹ ਹੋਇਆ ਕਿ 28 ਫਰਵਰੀ ਦੀ ਦੁਪਹਿਰ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕਰ ਦਿੱਤਾ ਕਿ ਪਾਇਲਟ ਅਭਿਨੰਦਨ ਨੂੰ ਅੱਜ ਰਿਹਾਅ ਕੀਤਾ ਜਾਵੇਗਾ।

ਇਹ ਐਲਾਨ ਕਰਦਿਆਂ ਇਮਰਾਨ ਖਾਨ ਨੇ ਕੋਈ ਸ਼ਰਤ ਨਹੀਂ ਰੱਖੀ ਉਨ੍ਹਾਂ ਕਿਹਾ ਕਿ ਸ਼ਾਂਤੀ ਦੀ ਦਿਸ਼ਾ ‘ਚ ਇਹ ਕਦਮ ਅਹਿਮ ਹੈ। ਹਾਲਾਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜਿਨੇਵਾ ਕੰਵੇਨਸ਼ਨ ਤਹਿਤ ਪਾਕਿਸਤਾਨ ਅਭਿਨੰਦਨ ਨੂੰ ਆਪਣੀ ਕੈਦ ‘ਚ ਨਹੀਂ ਰੱਖ ਸਕੇਗਾ। ਹਾਲਾਂਕਿ ਜਿਨੇਵਾ ਸੰਧੀ ਉਦੋਂ ਲਾਗੂ ਹੁੰਦੀ ਹੈ ਜਦੋਂ ਦੋ ਦੇਸ਼ ਆਪਸ ‘ਚ ਜੰਗ ਦਾ ਐਲਾਨ ਕਰ ਦਿੰਦੇ ਹਨ ਜਦੋਂਕਿ ਹਾਲੇ ਤੱਕ ਭਾਰਤ ਤੇ ਪਾਕਿਸਤਾਨ ਨੇ ਜੰਗ ਦਾ ਐਲਾਨ ਨਹੀਂ ਕੀਤਾ ਹੈ। ਅਜਿਹੇ ‘ਚ ਮਾਹਿਰਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ‘ਚ ਜੰਗ ਨਾ ਹੋਣ ਦੇ ਚੱਲਦੇ ਅਭਿਨੰਦਨ ਦੀ ਰਿਹਾਈ ਜਿਨੇਵਾ ਸੰਧੀ ਤਹਿਤ ਨਹੀਂ ਕਹੀ ਜਾ ਸਕਦੀ। ਇਸ ਹਿਸਾਬ ਨਾਲ ਭਾਰਤ ਆਪਣੇ ਜਾਂਬਾਜ ਵਿੰਗ ਕਮਾਂਡਰ ਨੂੰ ਬਿਨਾ ਕਿਸੇ ਸੰਧੀ ਜਾਂ ਪਾਕਿਸਤਾਨ ਦੀ ਸ਼ਰਤ ਦੇ ਖੈਰੀਅਤ ਦੇ ਨਾਲ ਆਪਣੀ ਧਰਤੀ ‘ਤੇ ਵਾਪਸ ਲਿਆਉਣ ‘ਚ ਕਾਮਯਾਬ ਰਹੀ ਹੈ।

ਬਾਘਾ ਹੱਦ ‘ਤੇ ਬੀਟਿੰਗ ਦ ਰੀਟ੍ਰੀਟ ਸਮਾਰੋਹ ਰੱਦ

ਵਾਘਾ (ਅੰਮ੍ਰਿਤਸਰ), ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਸ਼ੁੱਕਰਵਾਰ ਨੂੰ ਬਾਘਾ ਬਾਰਡਰ ਦੇ ਰਸਤੇ ਦੇਸ਼ ਪਰਤਣ ਦੇ ਮੱਦੇਨਜ਼ਰ ਇੱਥੇ ਹੋਣ ਵਾਲਾ ਬੀਟਿੰਗ ਦ ਰੀਟ੍ਰੀਟ ਸਮਾਰੋਹ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੱਦ ‘ਤੇ ਬੀਟਿੰਗ ਦ ਰੀਟ੍ਰੀਟ ਸਮਾਰੋਹ ਦੇਖਣ ਵਾਲਿਆਂ ਦਾ ਹਜ਼ੂਮ ਇੱਕਠਾ ਹੁੰਦਾ ਹੈ। ਸਰਕਾਰ ਨੇ ਨਾਜ਼ੁਕ ਮਾਹੌਲ ਨੂੰ ਵੇਖਦਿਆਂ ਰੀਟ੍ਰੀਟ ਸਮਾਰੋਹ ਰੱਦ ਕਰ ਦਿੱਤਾ ਸੀ ਤਾਂ ਕਿ ਵੱਡੀ ਭੀੜ ਦੌਰਾਨ ਕਿਸੇ ਅਣਹੋਣੀ ਤੋਂ ਬਚਿਆ ਜਾ ਸਕੇ।

ਭਾਰਤੀ ਫੌਜ ਦੇ ਨਾਂਅ ‘ਤੇ ਮੋਦੀ ਕਰ ਰਹੇ ਹਨ ਸਿਆਸਤ : ਰਾਹੁਲ

ਨਵੀਂ ਦਿੱਲੀ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਆਵਾਜ਼ ਉੱਠੀ ਕਿ ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਲੋੜ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਵੱਡੀ ਗਲਤੀ ਕਰ ਦਿੱਤੀ ਹੈ ਤੇ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਵੇਗਾ। 12 ਦਿਨਾਂ ਬਾਅਦ ਭਾਵ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਮਕਬੂਜ਼ਾ ਕਸ਼ਮੀਰ ਤੇ ਬਾਲਾਕੋਟ ‘ਚ ਅੱਤਵਾਦੀ ਟਿਕਾਣਿਆਂ ਨੂੰ ਤਬਾਅ ਕਰ ਦਿੱਤਾ ਪਰ ਭਾਰਤ ‘ਚ ਕੁਝ ਸਿਆਸੀ ਪਾਰਟੀਆਂ ਵੱਲੋਂ ਸਬੂਤ ਮੰਗਿਆ ਗਿਆ। ਇਨ੍ਹਾਂ ਸਭ ਦਰਮਿਆਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐੱਮ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿਨ੍ਹਿਆ ਉਨ੍ਹਾਂ ਕਿਹਾ ਕਿ ਭਾਰਤੀ ਵੀਰ ਸਪੂਤਾਂ ਦੇ ਨਾਂਅ ‘ਤੇ ਉਹ ਆਪਣੀ ਸਿਆਸਤ ਚਮਕਾਉਣ ‘ਚ ਜੁਟੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।