ਵਿਸਾਖੀ ਮੇਲੇ ’ਚ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ

Murder

ਗੁਰਦਾਸਪੁਰ। ਗੁਰਦਾਸਪੁਰ ਨੇੜੇ ਪੰਡੋਰੀ ਧਾਮ ਵਿੱਚ ਵਿਸਾਖੀ ਮੇਰੇ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਰਾਜੂ (30) ਪੁੱਤਰ ਭੀਮ ਨਰਾਇਣ ਜੋ ਮੂਲ ਰੂਪ ’ਚ ਮਥੁਰਾ ਦਾ ਰਹਿਣ ਵਾਲਾ ਸੀ ਅਤੇ ਇਸ ਵੇਲੇ ਪਿੰਡ ਝਰੋਲੀ ਵਿਖੇ ਰਹਿ ਰਿਹਾ ਸੀ। ਉਹ ਨਗਰ ਕੌਂਸਲ, ਗੁਰਦਾਸਪੁਰ ਵਿੱਚ ਠੇਕੇ ’ਤੇ ਸਫ਼ਾਈ ਸੇਵਕ ਵਜੋਂ ਤਾਇਨਾਤ ਸੀ। (Murder)

ਮ੍ਰਿਤਕ ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਅਤੇ ਚਚੇਰੇ ਭਰਾਵਾਂ ਦੇ ਪਰਿਵਾਰਾਂ ਨਾਲ ਐਤਵਾਰ ਨੂੰ ਪੰਡੋਰੀ ਧਾਮ ਮੇਲਾ ਵੇਖਣ ਗਏ ਸਨ। ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਮੇਲੇ ਵਿੱਚ ਉਨ੍ਹਾਂ ਨਾਲ ਮੌਜ਼ੂਦ ਇੱਕ 15 ਸਾਲ ਦੇ ਬੱਚੇ ਦਾ ਕਿਸੇ ਨੌਜਵਾਨ ਨਾਲ ਮੋਢਾ ਵੱਜ ਗਿਆ। ਇਸ ਮਗਰੋਂ ਅੱਧਾ ਦਰਜ਼ਨ ਨੌਜਵਾਨਾਂ ਨੇ ਰਾਜੂ ਦੇ ਪਰਿਵਾਰ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਰਾਹੁਲ ਅਨੁਸਾਰ ਉਨ੍ਹਾਂ ਇਨ੍ਹਾਂ ਨੌਜਵਾਨਾਂ ਤੋਂ ਮੁਆਫ਼ੀ ਵੀ ਮੰਗੀ, ਪਰ ਇੱਕ ਨੌਜਵਾਨ ਨੇ ਰਾਜੂ ਦੇ ਗਲੇ ’ਤੇ ਕਿਰਚ ਨਾਲ ਹਮਲਾ ਕਰ ਦਿੱਤਾ। (Murder)

Also Read : ਹਲਵਾਈ ਦੀ ਦੁਕਾਨ ’ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ 19 ਸਾਲਾ ਨੌਜਵਾਨ ਦੀ ਮੌਤ

ਪੀੜਤ ਪਰਿਵਾਰ ਨੇ ਦੱਸਿਆ ਕਿ ਮੌਕੇ ’ਤੇ ਪੁਲਿਸ ਕਰਮਚਾਰੀ ਵੀ ਮੌਜ਼ੂਦ ਸਨ, ਪਰ ਉਨ੍ਹਾਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਅਤੇ ਨਾ ਹੀ ਜਖ਼ਮੀ ਰਾਜੂ ਨੂੰ ਹਸਪਤਾਲ ਪਹੁੰਚਾਉਣ ਵਿੱਚ ਕੋਈ ਮੱਦਦ ਕੀਤੀ। ਗੰਭੀਰ ਹਾਲਤ ਵਿੱਚ ਜਖਮੀ ਰਾਜੂ ਨੂੰ ਉਹ ਆਪ ਮੋਟਰਸਾਈਕਲ ’ਤੇ ਇੱਕ ਨਿੱਜੀ ਹਸਪਤਾਲ ਲੈ ਕੇ ਗਿਆ ਜਿੰਥੋਂ ਉਸ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਸਰਕਾਰੀ ਹਸਪਤਾਲ ਵਿੱਚੋਂ ਵੀ ਉਸ ਨੂੰ ਇੱਕ ਹੋਰ ਨਿੱਜੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਜਿੱਥੇ ਉਹ ਦਮ ਤੋੜ ਗਿਆ। ਦੂਜੇ ਪਾਸੇ ਪਤਾ ਲੱਗਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।

LEAVE A REPLY

Please enter your comment!
Please enter your name here