School Time: ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਕੀ ਹੈ ਕਾਰਨ

School Time

ਚੰਡੀਗੜ੍ਹ। ਹਰਿਆਣਾ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਸਾਰੇ ਸਕੂਲ 16 ਅਪਰੈਲ 2024 ਮੰਗਲਵਾਰ ਨੂੰ 2 ਘੰਟਿਆਂ ਦੀ ਦੇਰੀ ਨਾਲ ਖੁੱਲ੍ਹਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮੰਗਲਵਾਰ ਨੂੰ ਦੁਰਗਾ ਅਸ਼ਟਮੀ ਹੈ ਇਸ ਲਈ ਸਿੱਖਿਆ ਵਿਭਾਗ ਦੁਆਰਾ ਇਹ ਫ਼ੈਸਲਾ ਲਿਆ ਗਿਆ ਹੈ। (School Time)

ਕੈਥਲ ’ਚ ਤਿੰਨ ਦਿਨ ਬੰਦ ਰਹਿਣਗੇ ਸਕੂਲ | School Time

ਕੈਥਲ। ਮਹਿੰਦਰਗੜ੍ਹ ਦੇ ਕਨੀਨਾ ’ਚ ਪ੍ਰਾਈਵੇਟ ਸਕੂਲ ਬੱਸ ਹਾਦਸੇ ’ਚ 6 ਬੱਚਿਆਂ ਦੀ ਮੌਤ ਤੋਂ ਬਾਅਦ ਕੈਥਲ ਆਰਟੀਓ ਵਿਭਾਗ ਐਕਸ਼ਨ ਮੋਡ ’ਚ ਹੈ। ਪ੍ਰਸ਼ਾਸਨ ਦੀ ਪ੍ਰਭਾਵੀ ਕਾਰਵਾਈ ਨੂੰ ਦੇਖਦੇ ਹੋਏ ਨਿੱਜੀ ਸਕੂਲ ਸੰਚਾਲਕਾਂ ’ਚ ਹੜਕੰਪ ਮੱਚਿਆ ਹੋਇਆ ਹੈ। ਜਿੱਥੋਂ ਤੱਕ ਕਿ ਛੁੱਟੀ ਦੇ ਦਿਨ ਵੀ ਪ੍ਰਸ਼ਾਸਨ ਨੇ ਸਕੂਲਾਂ ’ਚ ਪਹੁੰਚ ਕੇ ਕਾਰਵਾਈ ਕੀਤੀ। ਆਰਟੀਓ ਵਿਭਾਗ ਦੀ ਇਸ ਤਾਬੜਤੋੜ ਕਾਰਵਾਈ ਦੇ ਵਿਰੋਧ ’ਚ ਪ੍ਰਾਈਵੇਟ ਸਕੂਲ ਸੰਚਾਲਕਾਂ ਨੇ ਵਿਰੋਧ ’ਚ ਜ਼ਿਲ੍ਹੇ ਦੇ ਸਾਰੇ ਸਕੂਲ ਤਿੰਨ ਦਿਨਾ ਲਈ ਬੰਦ ਰੱਖਣ ਦਾ ਐਲਾਨ ਕਰ ਦਿੱਤਾ। ਜਿਸ ਕਾਰਨ ਸੋਮਵਾਰ ਨੂੰ ਆਰਟੀਓ ਵਿਭਾਗ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ।

Also Read : ਹਲਵਾਈ ਦੀ ਦੁਕਾਨ ’ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ 19 ਸਾਲਾ ਨੌਜਵਾਨ ਦੀ ਮੌਤ