ਜੰਗ ਨਾਲ ਡੋਲਦੀ ਆਰਥਿਕਤਾ

Indian Economy

ਅਮਨ-ਅਮਾਨ ਆਰਥਿਕ ਵਿਕਾਸ ਲਈ ਜ਼ਰੂਰੀ ਹੁੰਦਾ ਹੈ ਜੰਗ ਖੁਸ਼ਹਾਲੀ ਲਈ ਚੁੱਕੇ ਜਾ ਰਹੇ ਕਦਮਾਂ ’ਚ ਰੁਕਾਵਟ ਹੀ ਬਣਦੇ ਹਨ ਰੂਸ-ਯੂਕਰੇਨ ਜੰਗ ਅਜੇ ਰੁਕੀ ਨਹੀਂ ਕਿ ਇਜ਼ਰਾਈਲ-ਹਮਾਸ ਜੰਗ ਨੇ ਵੀ ਪੂਰੀ ਦੁਨੀਆ ਦੀ ਆਰਥਿਕਤਾ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ ਸੰਸਾਰ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਖੁਲਾਸਾ ਕੀਤਾ ਹੈ ਕਿ ਪੂਰੀ ਦੁਨੀਆ ਹਮਾਸ-ਇਜ਼ਰਾਈਲ ਜੰਗ ਕਾਰਨ ਆਰਥਿਕ ਖੇਤਰ ’ਚ ਖਤਰਨਾਕ ਮੋੜ ’ਤੇ ਖੜ੍ਹੀ ਹੈ ਇਸ ਤੋਂ ਪਹਿਲਾਂ ਕੌਮਾਂਤਰੀ ਮੁਦਰਾ ਫੰਡ (ਆਈਐਮਐਫ਼) ਵੀ ਸੰਸਾਰ ਆਰਥਿਕਤਾ ’ਤੇ ਚਿੰਤਾ ਜ਼ਾਹਰ ਕਰ ਚੱੁਕੀ ਹੈ ਭਾਵੇਂ ਜੰਗ ਸਿੱਧੇ ਤੌਰ ’ਤੇ ਇਜ਼ਰਾਈਲ ਤੇ ਫਸਲਤੀਨ ਦੇ ਹਥਿਆਰਬੰਦ ਸੰਗਠਨ ਹਮਾਸ ਦਰਮਿਆਨ ਚੱਲ ਰਹੀ ਹੈ ਪਰ ਇਨ੍ਹਾਂ ਦੋਵਾਂ ਮੁਲਕਾਂ ਦੇ ਪਿੱਛੇ ਦੁਨੀਆ ਦੇ ਰੱਜੇ-ਪੁੱਜੇ ਤੇ ਤਾਕਤਵਰ ਮੁਲਕ ਹਨ। (Economy)

ਜਿਨ੍ਹਾਂ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਅਮੀਰ ਮੁਲਕਾਂ ਕੋਲ ਹੀ ਹਥਿਆਰ ਜ਼ਿਆਦਾ ਹੁੰਦੇ ਹਨ ਅਮਰੀਕਾ ਦਿਲ ਖੋਲ੍ਹ ਕੇ ਇਜ਼ਰਾਈਲ ਦੀ ਮੱਦਦ ਕਰ ਰਿਹਾ ਹੈ ਅਮਰੀਕਾ ਦੀ ਆਰਥਿਕਤਾ ’ਚ ਆਇਆ ਉਤਰਾਅ-ਚੜ੍ਹ੍ਹਾਅ ਪੂਰੀ ਦੁਨੀਆ ’ਤੇ ਅਸਰ ਕਰਦਾ ਹੈ ਹੋਰ ਵੀ ਪੱਛਮੀ ਮੁਲਕ ਇਜ਼ਰਾਈਲ ਨਾਲ ਖੜੇ੍ਹ ਹਨ ਦੂਜੇ ਪਾਸੇ ਬਹੁਤੇ ਅਰਬ ਮੁਲਕ ਫਲਸਤੀਨ ਦੇ ਹਮਾਇਤੀ ਹਨ ਅਰਬ ਦੇਸ਼ਾਂ ’ਚ ਤੇਲ ਦਾ ਉਤਪਾਦਨ ਹੁੰਦਾ ਹੈ ਜੰਗ ’ਚ ਗੁਟਬੰਦੀ ਕਾਰਨ ਤੇਲ ਉਤਪਾਦਨ ਤੇ ਨਿਰਯਾਤ ਸਬੰਧੀ ਫੈਸਲੇ ਵੀ ਆਰਥਿਕਤਾ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ ਭਾਵੇਂ ਹਾਲ ਦੀ ਘੜੀ 1974 ਵਾਲੇ ਹਾਲਾਤ ਨਹੀਂ ਹਨ ਪਰ ਜੇਕਰ ਕੋਈ ਦੇਸ਼ ਤੇਲ ਉਤਪਾਦਨ ਘਟਾਉਂਦਾ ਹੈ ਤਾਂ ਇਸ ਦਾ ਅਸਰ ਹੋਰਨਾਂ ਮੁਲਕਾਂ ਦੀ ਤਰੱਕੀ ’ਤੇ ਪੈਣਾ ਲਾਜ਼ਮੀ ਹੈ। (Economy)

ਇਹ ਵੀ ਪੜ੍ਹੋ : ਬੰਗਲਾਦੇਸ਼ 233 ’ਤੇ ਆਲਆਊਟ, South Africa ਦੀ ਇੱਕ ਹੋਰ ਵੱਡੀ ਜਿੱਤ

ਭਾਵੇਂ ਕੋਈ ਮੁਲਕ ਕਿੰਨਾ ਵੀ ਅਮੀਰ ਤੇ ਤਾਕਤਵਰ ਹੋਵੇ ਜੰਗ ਉਸ ਦੀ ਆਰਥਿਕਤਾ ਨੂੰ ਹੇਠਾਂ ਵੱਲ ਹੀ ਲਿਜਾਂਦੀ ਹੈ ਜੰਗ ਕਿਸੇ ਵੀ ਮੁਲਕ ਨੂੰ ਕਈ-ਕਈ ਦਹਾਕੇ ਪਿੱਛੇ ਲੈ ਜਾਂਦੀ ਹੈ ਇਜ਼ਰਾਈਲ ਆਪਣੀ ਖੇਤੀ ਤਕਨੀਕ ਕਾਰਨ ਪੂਰੀ ਦੁਨੀਆ ਦੇ ਖੇਤੀ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਭਾਰਤ ਸਮੇਤ ਦਰਜ਼ਨਾਂ ਦੇਸ਼ਾਂ ਨੂੰ ਇਜ਼ਰਾਈਲ ਖੇਤੀ ਤਕਨੀਕ ਮੁਹੱਈਆ ਕਰਵਾ ਕੇ ਸਹਿਯੋਗ ਕਰ ਰਿਹਾ ਸੀ ਅਜਿਹੇ ਮੁਲਕ ’ਚ ਜੰਗ ਛਿੜਨੀ ਮੁਲਕ ਦੀ ਆਰਥਿਕਤਾ ਦੇ ਨਾਲ-ਨਾਲ ਹੋਰਨਾਂ ਮੁਲਕਾਂ ’ਚੋਂ ਆਏ ਲੋਕਾਂ ਦੇ ਰੁਜ਼ਗਾਰ ਨੂੰ ਵੱਡੀ ਸੱਟ ਮਾਰੇਗਾ ਲੱਖਾਂ ਪ੍ਰਵਾਸੀ ਆਪਣੇ ਮੁਲਕਾਂ ਨੂੰ ਪਰਤ ਗਏ ਹਨ। (Economy)

ਜੰਗ ਦੀ ਸ਼ੁਰੂਆਤ ਭਾਵੇਂ ਹਥਿਆਰਬੰਦ ਸਰਗਰਮੀਆਂ ਨਾਲ ਹੁੰਦੀ ਹੈ ਪਰ ਇਸ ਦਾ ਧੁਰਾ ਵਿਸ਼ਵ ਰਾਜਨੀਤੀ ਦੇ ਪੈਂਤੜੇ ਵੀ ਹੰੁਦੇ ਹਨ ਤਾਕਤਵਰ ਵਿਰੋਧੀ ਗੁਟਾਂ ਦੇ ਹਿੱਤ ਜਦੋਂ ਟਕਰਾਉਂਦੇ ਹਨ ਤਾਂ ਉਹ ਜੰਗ ਦਾ ਰੂਪ ਅਖਤਿਆਰ ਕਰਦੇ ਹਨ ਲੁਕਿਆ ਹੋਇਆ ਆਰਥਿਕ ਸਾਮਰਾਜਵਾਦ ਵੀ ਵਰਤਮਾਨ ਬਦਅਮਨੀ ਦਾ ਨਤੀਜਾ ਹੈ ਤਕੜੇ ਮੁਲਕ ਆਪਣੇ ਹਿੱਤ ਸਾਧਣ ਲਈ ਜੰਗ ’ਚ ਕਿੰਨੀ ਵੀ ਤਾਕਤ ਝੋਕ ਦੇਣ ਪਰ ਇਹ ਤੈਅ ਹੈ ਕਿ ਜੰਗ ਦੀ ਮਾਰ ਦਾ ਅਸਰ ਹਰ ਕਿਸੇ ਨੂੰ ਪਿੱਛੇ ਲਿਜਾਂਦਾ ਹੈ ਜੰਗ ਮਾਨਵਤਾ ਦੇ ਖਿਲਾਫ਼ ਅਪਰਾਧ ਹੈ ਤੇ ਜਿੰਨਾ ਛੇਤੀ ਹੋ ਸਕੇ ਹਮਾਸ-ਇਜ਼ਰਾਈਲ ਜੰਗ ਰੁਕਣੀ ਚਾਹੀਦੀ ਹੈ। (Economy)