ਪੋਲੈਂਡ ਨੂੰ ਲੈ ਡੁੱਬਿਆ ਆਤਮਘਾਤੀ ਗੋਲ, ਸੇਨੇਗਲ ਜਿੱਤਿਆ

ਮਾਸਕੋ (ਏਜੰਸੀ) ਅਫ਼ਰੀਕੀ ਟੀਮ ਸੇਨੇਗਲ ਨੇ ਪੋਲੈਂਡ ਦੇ ਆਤਮਘਾਤੀ ਗੋਲ ਦਾ ਪੂਰਾ ਫ਼ਾਇਦਾ ਲੈਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਐੱਚ ‘ਚ ਮੰਗਲਵਾਰ ਨੂੰ 2-1 ਨਾਲ ਜਿੱਤ ਦਰਜ ਕਰ ਲਈ ਪੋਲੈਂਡ ਦੇ ਤਿਆਗੋ ਸਿਓਨੇਕ ਨੇ ਪਹਿਲੇ ਅੱਧ ਦੇ 37ਵੇਂ ਮਿੰਟ ‘ਚ ਆਤਮਘਾਤੀ ਗੋਲ ਕਰਕੇ ਸੇਨੇਗਲ ਨੂੰ ਵਾਧਾ ਦੇ ਦਿੱਤਾ ਅਮਬਾਏ ਨਿਆਂਗ ਨੇ 60ਵੇਂ ਮਿੰਟ ‘ਚ ਸੇਨੇਗਲ ਦਾ ਦੂਸਰਾ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ ਗ੍ਰੇਗੋਰਜ਼ ਜੇਜੇਸਤਰੀ ਨੇ 86ਵੇਂ ਮਿੰਟ ‘ਚ ਹੈਡਰ ਰਾਹੀਂ ਗੋਲ ਕਰਕੇ ਪੋਲੈਂਡ ਦਾ ਪਹਿਲਾ ਗੋਲ ਕੀਤਾ ਪਰ ਓਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਨਿਆਂਗ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਮਿਲਿਆ।

ਸੇਨੇਗਲ ਨੂੰ ਪਹਿਲਾ ਗੋਲ ਸਿਓਨਕ ਦੀ ਗਲਤੀ ਨਾਲ ਮਿਲ ਗਿਆ ਜਦੋਂ ਸੇਨੇਗਲ ਦੇ ਖਿਡਾਰੀ ਦਾ ਪਾਸ ਸਿਓਨੇਕ ਦੇ ਪੈਰ ਨਾਲ ਟਕਰਾ ਕੇ ਆਪਣੇ ਗੋਲ ‘ਚ ਚਲਿਆ ਗਿਆ ਅਤੇ ਪੋਲੈਂਡ ਦੇ ਗੋਲਕੀਪਰ ਬੇਬਸੀ ‘ਚ ਗੇਂਦ ਨੂੰ ਗੋਲ ‘ਚ ਜਾਂਦਾ ਦੇਖਦੇ ਰਹਿ ਗਏ ਨਿਆਂਗ ਨੇ ਦੂਸਰੇ ਅੱਧ ‘ਚ ਵਿਰੋਧੀ ਗੋਲਕੀਪਰ ਵੋਸੇਚ ਦੇ ਬੈਕ ਪਾਸ ਨੂੰ ਸੰਭਾਲਣ ਲਈ ਅੱਗੇ ਨਿਕਲ ਆਉਣ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਤੇਜ਼ ਰਫ਼ਤਾਰ ਦਿਖਾਈ, ਗੇਂਦ ਨੂੰ ਖੋਹਿਆ ਅਤੇ ਗੋਲਕੀਪਰ ਅਤੇ ਕਵਰਿੰਗ ਡਿਫੈਂਡਰ ਜਾਨ ਬੇਦਨਾਰੇਕ ਨੂੰ ਡਾੱਚ ਦਿੰਦੇ ਹੋਏ ਖੁੱਲੇ ‘ਚ ਗੇਂਦ ਪਹੁੰਚਾ ਦਿੱਤੀ ਸੇਨੇਗਲ ਇਸ ਜਿੱਤ ਤੋਂ ਬਾਅਦ ਆਪਣੇ ਗਰੁੱਪ ‘ਚ ਜਾਪਾਨ ਦੀ ਬਰਾਬਰੀ ‘ਤੇ ਆ ਗਿਆ ਹੈ।

ਸੇਨੇਗਲ ਨੇ 2002 ‘ਚ ਪਿਛਲੀ ਚੈਂਪੀਅਨ ਫਰਾਂਸ ਨੂੰ ਓਪਨਿੰਗ ਮੈਚ ‘ਚ ਹਰਾ ਕੇ ਤਹਿਲਕਾ ਮਚਾਇਆ ਸੀ ਸੇਨੇਗਲ ਉਸ ਵਿਸ਼ਵ ਕੱਪ ਤੋਂ ਬਾਅਦ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਿਹਾ ਹੈ ¼ ਟੂਰਨਾਮੈਂਟ ‘ਚ ਹਿੱਸਾ ਲੈ ਰਹੀਆਂ ਪੰਜ ਅਫਰੀਕੀ ਟੀਮਾਂ ‘ਚ ਸੇਨੇਗਲ ਹੀ ਇੱਕੋ ਇੱਕ ਅਜਿਹੀ ਟੀਮ ਹੈ ਜਿਸਨੇ ਆਪਣਾ ਮੈਚ ਨਹੀਂ ਗੁਆਇਆ ਹੈ ਪੋਲੈਂਡ ਦੂਸਰੇ ਪਾਸੇ ਲਗਾਤਾਰ ਛੇਵੇਂ ਵਿਸ਼ਵ ਕੱਪ ‘ਚ ਆਪਣਾ ਓਪਨਿੰਗ ਮੈਚ ਨਹੀਂ ਜਿੱਤ ਸਕਿਆਹੈ ਪੋਲੈਂਡ ਨੇ ਆਪਣਾ ਆਖ਼ਰੀ ਓਪਨਿੰਗ ਮੈਚ 1974 ਦੇ ਵਿਸ਼ਵ ਕੱਪ ‘ਚ ਜਿੱਤਿਆ ਸੀ।