ਇੱਕ ਹੈੱਡ ਮਾਸਟਰ ਜੋ ਬੱਚਿਆਂ ਨੂੰ ਸਕੂਲ ਲਿਜਾਂਦੈ ਆਪਣੀ ਕਾਰ ‘ਤੇ

Head Master, Children school, Cars

ਕਾਰ ‘ਤੇ ਹੀ ਢੌਂਦਾ ਹੈ ਮਿੱਡ-ਡੇ-ਮੀਲ ਦਾ ਆਟਾ ਤੇ ਸਬਜ਼ੀਆਂ

ਸਵੇਰੇ 5:30 ਵਜੇ ਸਬਜ਼ੀ ਮੰਡੀ ‘ਚੋਂ ਖ਼ਰੀਦਦੈ ਸਬਜ਼ੀ

ਸੁਖਜੀਤ ਮਾਨ, ਮਾਨਸਾ

ਉਸ ਦੀ ਨੌਕਰੀ ਸਰਕਾਰੀ ਹੈ ਪਰ ਨਖਰਾ ਨਹੀਂ ਘਰੋਂ ਪ੍ਰੈੱਸ ਕੀਤੇ ਕੱਪੜੇ ਪਾ ਕੇ ਨਿੱਕਲਣ ਮਗਰੋਂ ਕੱਪੜੇ ਖਰਾਬ ਹੋਣ ਦੀ ਚਿੰਤਾ ਵੀ ਨਹੀਂ ਜੇ ਚਿੰਤਾ ਹੈ ਤਾਂ ਸਿਰਫ ਵਿਦਿਆਰਥੀਆਂ ਦੇ ਭਵਿੱਖ ਦੀ ਤੇ ਉਨ੍ਹਾਂ ਨੂੰ ਮਿੱਡ ਡੇ ਮੀਲ ‘ਚ ਸ਼ੁੱਧ ਖਾਣਾ ਪਰੋਸਣ ਦੀ ਕਾਰ ‘ਚ ਇਕੱਲਿਆਂ ਸਫਰ ਕਰਕੇ ਸਕੂਲ ਪਹੁੰਚਣ ਦੀ ਟੌਹਰ ਤੋਂ ਦੂਰ ਰਸਤੇ ‘ਚੋਂ ਬੱਚਿਆਂ ਅਤੇ ਸਾਥੀ ਮੁਲਾਜ਼ਮਾਂ ਨੂੰ ਨਾਲ ਲਿਜਾਣਾ ਉਸ ਦਾ ਨਿੱਤ ਦਾ ਕਾਰਜ਼ ਹੈ ਸਨਮਾਨ ਦੀ ਕੋਈ ਭੁੱਖ ਨਹੀਂ ਪਰ ਵਿਦਿਆਰਥੀਆਂ ਪ੍ਰਤੀ ਵਫਾਦਾਰੀ ਅਤੇ ਉਤਸ਼ਾਹ ਡੁੱਲ-ਡੁੱਲ ਪੈਂਦਾ ਹੈ ਘੜੀ ਵੇਖਕੇ ਡਿਊਟੀ ਕਰਨ ਦਾ ਸੁਭਾਅ ਨਹੀਂ ਤਾਂ ਹੀ ਉਹ ਮਿੱਡ ਡੇ ਮੀਲ ਲਈ ਸਬਜ਼ੀ ਲੈਣ ਸਵੇਰੇ 5:30 ਵਜੇ ਮਾਨਸਾ ਦੀ ਸਬਜ਼ੀ ਮੰਡੀ ਪਹੁੰਚ ਜਾਂਦਾ ਹੈ ਮਜ਼ਬੂਰੀ ਵੱਸ ਨਹੀਂ ਸ਼ੌਂਕ ਨਾਲ ਕੰਮ ਕਰਨ ਵਾਲਾ ਇਹ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦਾ ਹੈੱਡ ਮਾਸਟਰ ਕਸ਼ਮੀਰ ਸਿੰਘ ਹੈ

ਹੈੱਡ ਮਾਸਟਰ ਕਸ਼ਮੀਰ ਸਿੰਘ ਦੇ ਇਸ ਮਿਹਨਤੀ ਸੁਭਾਅ ਤੋਂ ਸਟਾਫ ਮੈਂਬਰ ਵੀ ਬਾਗੋਬਾਗ ਹਨ ਇਸੇ ਸਕੂਲ ਦੇ ਅਧਿਆਪਕ ਪਿਆਰਾ ਸਿੰਘ ਦੱਸਦੇ ਨੇ ਕਿ ਜਦੋਂ ਕਸ਼ਮੀਰ ਸਿੰਘ ਮਾਨਸਾ ਤੋਂ ਆਪਣੀ ਗੱਡੀ ਲੈ ਕੇ ਚੱਲਦੇ ਨੇ ਤਾਂ ਉਹ ਮਾਨਸਾ ਅਤੇ ਫਫੜੇ ਭਾਈਕੇ ਦੇ ਕੁਝ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਨਾਲ ਲਿਆਉਂਦੇ ਹਨ ਜਿਸ ਦਿਨ ਉਨ੍ਹਾਂ ਨੇ ਸਕੂਲ ਨਾ ਆਉਣਾ ਹੋਵੇ ਇੱਕ ਅਧਿਆਪਕ ਦੀ ਬਕਾਇਦਾ ਡਿਊਟੀ ਲਾਉਂਦੇ ਨੇ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਜਾਣ ‘ਚ ਦਿੱਕਤ ਨਾ ਆਵੇ ਉਨ੍ਹਾਂ ਦੱਸਿਆ ਕਿ ਉਹ ਮਾਨਸਾ ਕੈਂਚੀਆਂ ‘ਤੇ ਲੱਗੇ ਘਰਾਟਾਂ ਤੋਂ ਆਟਾ ਪਿਸਵਾ ਕੇ ਮਿਡ-ਡੇ-ਮੀਲ ਲਈ ਲਿਜਾਂਦੇ ਹਨ ਇਸ ਸਕੂਲ ‘ਚ ਆਉਣ ਤੋਂ ਪਹਿਲਾਂ ਉਹ ਬਤੌਰ ਹੈੱਡ ਮਾਸਟਰ ਕਿਸ਼ਨਗੜ੍ਹ ਰਹੇ ਹਨ ਤੇ ਉਦੋਂ ਵੀ ਸਬਜ਼ੀ ਮਾਨਸਾ ਮੰਡੀ ਤੋਂ ਹੀ ਖ਼ਰੀਦ ਕੇ ਲਿਜਾਂਦੇ ਸਨ

ਕਿਸ਼ਨਗੜ੍ਹ ਦੇ ਸਕੂਲ ‘ਚ ਮਾੜਾ ਪਾਣੀ ਹੋਣ ਕਰਕੇ ਉਹ ਪੌਦਿਆਂ ਨੂੰ ਚੰਗਾ ਪਾਣੀ ਦੇਣ ਲਈ ਕਾਰ ‘ਚ ਕੈਨੀਆਂ ਰੱਖ ਕੇ ਮਾਨਸਾ ਸਥਿੱਤ ਘਰ ਤੋਂ ਹੀ ਪਾਣੀ ਲੈ ਕੇ ਜਾਂਦੇ ਰਹੇ ਹੁਣ ਉਨ੍ਹਾਂ ਨੇ ਗੁਰਨੇ ਕਲਾਂ ਦੇ ਸਕੂਲ ‘ਚ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂਅ ‘ਤੇ ਪੰਜ ਪੌਦੇ ਲਾਏ ਹੋਏ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਉਹ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਕਰਦੇ ਹਨ ਸਕੂਲ ਹੀ ਨਹੀਂ ਇਸ ਮਿਹਨਤੀ ਸੁਭਾਅ ਵਾਲੇ ਹੈੱਡ ਮਾਸਟਰ ਨੇ ਆਪਣੇ ਘਰ ਦੇ ਅੱਗੇ ਵੀ ਪੰਜ ਪੌਦੇ ਲਾਏ ਹੋਏ ਹਨ ਆਮ ਤੌਰ ‘ਤੇ ਜਦੋਂ ਕੋਈ ਘਰ ਦਾ ਪਤਾ ਪੁੱਛਦਾ ਹੈ ਤਾਂ ਉਹ ਘਰ ਅੱਗੇ ਲੱਗੇ ਪੰਜ ਪੌਦਿਆਂ ਦੀ ਨਿਸ਼ਾਨੀ ਦੱਸਦੇ ਹਨ ਹੈੱਡ ਮਾਸਟਰ ਕਸ਼ਮੀਰ ਸਿੰਘ ਨੂੰ ਜਦੋਂ ਐਨੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ‘ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਦਿ ਆਉਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਸੇਵਾ ਹੀ ਧਰਮ ਹੈ ਇਸ ਲਈ ਉਹ ਹੋਰ ਕੋਈ ਬਾਹਰੀ ਵਿਖਾਵਾ ਪਾਖੰਡਵਾਦ ਨਹੀਂ ਕਰਦਾ ਸਗੋਂ ਖੁਦ ਕੰਮ ਕਰਕੇ ਉਦਾਹਰਨ ਪੇਸ਼ ਕੀਤੀ ਜਾਵੇ

ਸਕੂਲ ਦਾ ਸੀਨਾ ਸੱਚੀਓਂ 56 ਇੰਚ ਦਾ ਹੋਇਆ

ਸਕੂਲ ਦਾ ਸਮੁੱਚਾ ਸਟਾਫ਼ ਆਪਣੇ ਹੈੱਡ ਮਾਸਟਰ ਦੀ ਮਿਹਨਤ ‘ਤੇ ਮਾਣ ਮਹਿਸੂਸ ਕਰਦਾ ਹੈ ਸਕੂਲ ਅਧਿਆਪਕ ਪਿਆਰਾ ਸਿੰਘ ਨੇ ਦੱਸਿਆ ਕਿ ਸ੍ਰ. ਕਸ਼ਮੀਰ ਸਿੰਘ ਦੀ ਗੁਰਨੇ ਕਲਾਂ ਦੇ ਸਕੂਲ ‘ਚ ਆਮਦ ਨਾਲ ਵਿੱਦਿਅਕ ਅਤੇ ਖੇਡ ਗਤੀਵਿਧੀਆਂ ਦੀਆਂ ਪ੍ਰਾਪਤੀਆਂ ‘ਚ ਵਾਧਾ ਹੋਇਆ ਹੈ ਜਿਸ ਸਦਕਾ ਸਕੂਲ ਦਾ ਸੀਨਾ ਸੱਚੀਓਂ 56 ਇੰਚ ਦਾ ਹੋਇਆ ਹੈ ਪਿਆਰਾ ਸਿੰਘ ਨੇ ਦੱਸਿਆ ਕਿ ਹੈੱਡ ਮਾਸਟਰ ਕਸ਼ਮੀਰ ਸਿੰਘ ਦੀ ਅਗਵਾਈ ‘ਚ ਕੰਮ ਕਰਨ ਸਦਕਾ ਹੀ ਉਨ੍ਹਾਂ ਨੇ ਰਾਜ ਪੱਧਰੀ ਪੁਰਸਕਾਰ ਹਾਸਲ ਕੀਤਾ ਹੈ

ਸਿੱਖਿਆ ਸਕੱਤਰ ਨੇ ਭੇਜਿਆ ਵਿਸ਼ੇਸ਼ ਪ੍ਰਸੰੰਸਾ ਪੱਤਰ

ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਹੈੱਡ ਮਾਸਟਰ ਕਸ਼ਮੀਰ ਸਿੰਘ ਦੀ ਡਿਊਟੀ ਪ੍ਰਤੀ ਲਗਨ ਨੂੰ ਵੇਖਦਿਆਂ ਕਾਫੀ ਖੁਸ਼ੀ ਪ੍ਰਗਟਾਈ ਹੈ ਉਨ੍ਹਾਂ ਨੇ ਨਿੱਜੀ ਤੌਰ ‘ਤੇ ਪ੍ਰਸੰਸਾ ਪੱਤਰ ਡੀਓ ਲੈਟਰ ਦੇ ਤੌਰ ‘ਤੇ ਭੇਜਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।