1300 ਕਿਸਮਾਂ ਦੇ ਫਲਾਂ, ਸਬਜ਼ੀਆਂ ਅਤੇ ਮਸਾਲਿਆਂ ਦੇ ਪੌਦਿਆਂ ਨਾਲ ਭਰਿਆ ਹੋਇਆ ‘ਖੇਤ’

ਕਿਸਾਨ ਰਾਜਿੰਦਰ ਨੇ ਖੇਤ ਨੂੰ ਦਿੱਤਾ ‘ਫੂਡ ਪਾਰਕ’ ਦਾ ਰੂਪ, ਬਣੇ ਪ੍ਰੇਰਨਾ ਸਰੋਤ

ਦੱਖਣੀ ਕੰਨੜ (ਕਰਨਾਟਕ)। ਵੀਅਤਨਾਮ ਤੋਂ ਗਾਕ, ਬ੍ਰਾਜੀਲ ਤੋਂ ਜਾਬੋਟਿਕਬਾ, ਮਲੇਸ਼ੀਆ ਤੋਂ ਕੇਮਪੇਡਕ ਅਤੇ ਇੰਡੋਨੇਸ਼ੀਆ ਤੋਂ ਨੀਲਾ ਜਾਵਾ ਕੇਲਾ, ਇਹ ਕੁਝ ਵਿਦੇਸ਼ੀ ਫਲਾਂ ਦੀਆਂ ਕਿਸਮਾਂ ਹਨ, ਜੋ ਤੁਸੀਂ ਆਮ ਤੌਰ ’ਤੇ ਰਾਜੇਂਦਰ ਹਿੰਦੁਮਾਨੇ ਦੇ ਖੇਤ ਵਿੱਚ ਦੇਖ ਸਕਦੇ ਹੋ। ਹੁਣ ਜੇਕਰ ਤੁਸੀਂ ਉਸ ਦੇ ਖੇਤ ਵਿਚਲੇ ਦਰੱਖਤਾਂ ਤੇ ਬੂਟਿਆਂ ਨੂੰ ਗਿਣਨਾ ਸ਼ੁਰੂ ਕਰੋ ਤਾਂ ਇਹ ਅੰਕੜਾ 1300 ਦੇ ਕਰੀਬ ਪਹੁੰਚ ਜਾਂਦਾ ਹੈ। ਉਸ ਦੇ ਖੇਤ ਵਿੱਚ ਵੱਖ-ਵੱਖ ਬੂਟਿਆਂ ਵਿੱਚ ਫਲ, ਮਸਾਲੇ, ਔਸ਼ਧੀ ਜੜ੍ਹੀ-ਬੂਟੀਆਂ ਅਤੇ ਕੁਝ ਦੁਰਲੱਭ ਜੰਗਲੀ ਬੂਟੇ ਸ਼ਾਮਲ ਹਨ। ਉਸ ਦਾ ਖੇਤ ਕਰਨਾਟਕ ਦੇ ਦੱਖਣੀ ਕੰਨੜ ਖੇਤਰ ਵਿੱਚ ਸਥਿਤ ਹੈ।

ਇੰਜ ਵਧਿਆ ਜਨੂੰਨ

55 ਸਾਲਾ ਕਿਸਾਨ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਲਗਭਗ 20 ਸਾਲ ਪਹਿਲਾਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਪ੍ਰੋਫੈਸਰ ਸੱਤਿਆਨਾਰਾਇਣ ਭੱਟ ਨੂੰ ਮਿਲੇ ਸਨ। ਉਦੋਂ ਤੋਂ ਦੁਰਲੱਭ ਅਤੇ ਵਿਦੇਸ਼ੀ ਫਲਾਂ ਪ੍ਰਤੀ ਖਿੱਚ ਵਧ ਗਈ ਅਤੇ ਉਸ ਨੇ ਉਹਨਾਂ ਨੂੰ ਇਕੱਠਾ ਕਰਨ ਦਾ ਸੰਕਲਪ ਲਿਆ। ਇਸ ਕੰਮ ਵਿੱਚ ਉਨ੍ਹਾਂ ਨੂੰ ਕਿਸਾਨ ਅਨਿਲ ਬਲੰਜਾ ਅਤੇ ਪਲਾਂਟ ਕਲੈਕਟਰ ਮੱਜੀਗੇਸਰਾ ਸੁਬਰਾਮਣਿਆ ਦਾ ਵੀ ਪੂਰਾ ਸਹਿਯੋਗ ਮਿਲਿਆ। ਹੁਣ ਉਨ੍ਹਾਂ ਕੋਲ ਅਜਿਹੇ ਫਲ ਅਤੇ ਔਸ਼ਧੀ ਬੂਟੇੇ ਉਪਲੱਬਧ ਹਨ, ਜਿਨ੍ਹਾਂ ਬਾਰੇ ਸ਼ਾਇਦ ਅਸੀਂ ਪਹਿਲਾਂ ਸੁਣਿਆ ਵੀ ਨਹੀਂ ਹੋਵੇਗਾ।

ਕਾਮਰਸ ਗ੍ਰੈਜੂਏਟ ਰਜਿੰਦਰ ਦੱਸਦੇ ਹਨ ਕਿ ਅੰਬਾਂ ਦੇ ਅਚਾਰ, ਲੌਂਗ ਅਤੇ ਇਲਾਇਚੀ ਵਰਗੇ ਮਸਾਲੇ, ਕਟਹਲ ਚਿਪਸ ਆਦਿ ਦੀ ਵਿਕਰੀ ਨੇ ਵੀਅਤਨਾਮ, ਅਸਟਰੇਲੀਆ, ਮਲੇਸ਼ੀਆ, ਬ੍ਰਾਜੀਲ, ਥਾਈਲੈਂਡ, ਜਾਪਾਨ, ਹਵਾਈ ਵਰਗੀਆਂ ਥਾਵਾਂ ਤੋਂ ਆਉਣ ਵਾਲੇ ਵਿਦੇਸ਼ੀ ਫਲਾਂ ਨੂੰ ਉਗਾਉਣ ਲਈ ਮੇਰੇ ਜਨੂੰਨ ਨੂੰ ਵਧਾਇਆ। ਰਾਜਿੰਦਰ ਦਾ ਕਹਿਣਾ ਹੈ ਕਿ ਇਹ ਬਹੁਤ ਮਹਿੰਗਾ ਜਨੂੰਨ ਹੈ। ਬ੍ਰਾਜੀਲ ਤੋਂ ਬਲੂਬੇਰੀ ਦੇ ਬੂਟੇ ਲਈ ਉਨ੍ਹਾਂ ਨੂੰ 6,000 ਰੁਪਏ ਖਰਚ ਕਰਨੇ ਪਏ।

ਸ਼ੁਰੂਆਤ ’ਚ ਆਈਆਂ ਕਈ ਸਮੱਸਿਆਵਾਂ:

ਰਾਜਿੰਦਰ ਨੇ ਦੱਸਿਆ ਕਿ ਨਵੇਂ ਆਏ ਬੂਟੇ ਜਾਂ ਬੀਜਾਂ ਨੂੰ ਪੋਲੀਹਾਊਸ ਵਿੱਚ ਰੱਖਿਆ ਜਾਂਦਾ ਹੈ ਅਤੇ ਖੁੱਲ੍ਹੇ ਮੈਦਾਨ ਵਿੱਚ ਬੀਜਣ ਤੋਂ ਪਹਿਲਾਂ ਕਈ ਮਹੀਨਿਆਂ ਜਾਂ ਕੁਝ ਮੌਸਮਾਂ ਤੱਕ ਨਿਗਰਾਨੀ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਕਈ ਵਾਰ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ ਬੂਟੇ ਮਰ ਜਾਂਦੇ ਹਨ, ਪਰ ਮੈਂ ਹਿੰਮਤ ਨਹੀਂ ਹਾਰੀ ਅਤੇ ਇਸ ਨਾਲ ਜੁੜੀ ਹੋਰ ਜਾਣਕਾਰੀ ਇਕੱਠੀ ਕੀਤੀ, ਖੇਤੀ ਨਾਲ ਜੁੜੇ ਬਹੁਤ ਸਾਰੇ ਗੁਣ ਸਿੱਖੇ ਅਤੇ ਇਨ੍ਹਾਂ ਬੂਟਿਆਂ ਨੂੰ ਉਗਾਉਣ ਲਈ ਵਰਤਿਆ।
ਰਾਜਿੰਦਰ ਦੀਆਂ ਜੁੜਵਾਂ ਬੇਟੀਆਂ ਮੇਘਾ ਅਤੇ ਗਗਨ ਨੂੰ ਵੀ ਵਿਦੇਸ਼ੀ ਫਲ ਇਕੱਠੇ ਕਰਨ ਦੀ ਦਿਲਚਸਪੀ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਹੈ।

ਰਾਜਿੰਦਰ ਦੀਆਂ ਦੋ ਬੇਟੀਆਂ ਸਾਫਟਵੇਅਰ ਇੰਜੀਨੀਅਰ ਹਨ। ਦੋਵਾਂ ਨੇ ਆਪਣੇ ਫੂਡ ਫਾਰੈਸਟ ਵਿੱਚ ਉਗਾਏ ਜਾਣ?ਵਾਲੇ ਬੂਟਿਆਂ ਦੇ ਬੋਟੈਨੀਕਲ ਨਾਂਅ, ਸਥਾਨਕ ਨਾਂਅ, ਹੈਬੀਟੈਟ, ਫੁੱਲ ਅਤੇ ਫਲਾਂ ਦੇ ਮੌਸਮ, ਉਨ੍ਹਾਂ ਦੇ ਔਸ਼ਧੀ ਗੁਣਾਂ, ਵਿਸ਼ੇਸ਼ਤਾਵਾਂ ਆਦਿ ਨਾਲ ਜੁੜੀ ਜਾਣਕਾਰੀ ਦੇ ਨਾਲ ਇੱਕ ਡੇਟਾਬੇਸ ਤਿਆਰ ਕੀਤਾ ਹੈ। ਰਾਜਿੰਦਰ ਕੋਲ ਅੱਪੇਮੀਡੀ ਦੀਆਂ 60 ਕਿਸਮਾਂ ਹਨ ਅਤੇ ਪਰਿਵਾਰ ਲਗਭਗ 150 ਕਿੱਲੋ ਅਚਾਰ ਬਣਾਉਂਦਾ ਹੈ। ਦੂਜਿਆਂ ਦੇ ਉਲਟ, ਇੱਥੇ ਪੂਰੇ ਫਲਾਂ ਦਾ ਅਚਾਰ ਬਣਾਇਆ ਜਾਂਦਾ ਹੈ, ਜਿਸ ਦੀ ਸ਼ੈਲਫ ਲਾਈਫ ਛੇ ਸਾਲ ਹੈ।

ਜਨੂੰਨ ਦਾ ਸਬੱਬ ਹਨ ਇਹ ਕਿਸਮਾਂ

ਫੂਡ ਫੋਰੈਸਟ ਐਂਡ ਹਰਬ ਗਾਰਡਨ ਕਹੇ ਜਾਣ ਵਾਲੇ ਇਸ ਖੇਤ ਵਿਚ ਵਿਭਿੰਨਤਾ ਸਪੱਸ਼ਟ ਤੌਰ ’ਤੇ ਦੇਖੀ ਜਾ ਸਕਦੀ ਹੈ। ਜਿਸ ਵਿਚ ਅੰਬ (65), ਕੇਲਾ (40), ਸ਼ਰੀਫ਼ਾ (30), ਕਟਹਲ (150), ਕਾਜੂ, ਚੀਕੂ (20), ਚੈਰੀ (20), ਰਾਮਬੂਟਨ (15), ਐਵੋਕੈਡੋ (18) ਸਮੇਤ ਕਈ ਕਿਸਮਾਂ ਦੇ ਰੁੱਖ ਹਨ।

ਸੇਬ (23), ਅਨਾਨਾਸ (4), ਕੌਫੀ (4), ਬਾਂਸ (20), ਜੈਫ਼ਲ (5) ਕੁਝ ਅਮਰੂਦ ਦੇ ਪੌਦੇ ਆਦਿ ਸ਼ਾਮਲ ਹਨ। ਕੌਫੀ, ਕੋਕੋ, ਦਾਲਚੀਨੀ, ਵਨੀਲਾ, ਮਿਰਚ, ਅਦਰਕ, ਲੌਂਗ, ਹਲਦੀ ਅਤੇ ਜੈਫਲ ਆਦਿ ਵਰਗੀਆਂ ਵਪਾਰਕ ਫਸਲਾਂ ਤੋਂ ਵੱਧ ਕਮਾਈ ਹੁੰਦੀ ਹੈ। ਆਪਣੇ ਵਿਸ਼ਾਲ ਭੰਡਾਰ ਲਈ ਰਾਜ ਦੁਆਰਾ ਮਾਨਤਾ ਪ੍ਰਾਪਤ, ਪੱਛਮੀ ਘਾਟ ਦੀਆਂ ਦੁਰਲੱਭ ਅਤੇ ਔਸ਼ਧੀ ਜੜ੍ਹੀ-ਬੂਟੀਆਂ ਦਾ ਘਰ ਹੈ।

ਹੁੁਣ ਵੀ ਘੱਟ ਨਹੀਂ ਹਨ ਚੁਣੌਤੀਆਂ

ਪੱਛਮੀ ਘਾਟ ਦੇ ਵਿੱਚ ਇੱਕ ਖੇਤ ਦੀ ਸਾਂਭ-ਸੰਭਾਲ ਕਰਨਾ ਕਾਫੀ ਮੁਸ਼ਕਲ ਕੰਮ ਹੁੰਦਾ ਹੈ, ਕਿਉਂਕਿ ਇੱਥੇ ਜ਼ਿਆਦਾਤਰ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਜਿਵੇਂ ਕਿ ਬਾਂਦਰ, ਮਾਲਾਬਾਰ ਗਿਲਹਿਰੀਆਂ, ਗੌਰ, ਹਾਰਨਬਿਲ, ਸਾਹੀ, ਜੰਗਲੀ ਸੂਰ ਆਦਿ ਨਾਲ ਨਜਿੱਠਣਾ ਪੈਂਦਾ ਹੈ। ਰਾਜਿੰਦਰ ਦੱਸਦੇ ਹਨ, ਜੰਗਲੀ ਜਾਨਵਰਾਂ ਕਾਰਨ ਅਸੀਂ ਲਗਭਗ 25 ਫੀਸਦੀ ਫਸਲਾਂ ਗੁਆ ਦਿੰਦੇ ਹਾਂ। ਪਰ ਹੁਣ ਅਸੀਂ ਉਨ੍ਹਾਂ ਨਾਲ ਰਹਿਣਾ ਸਿੱਖ ਲਿਆ ਹੈ।

ਨਵੇਂ ਫਲ ਉਤਪਾਦਕਾਂ ਲਈ ਸਲਾਹ

ਰਾਜਿੰਦਰ ਦਾ ਮੰਨਣਾ ਹੈ ਕਿ ਉਨ੍ਹਾਂ ਪੌਦਿਆਂ ਦੀਆਂ ਕਿਸਮਾਂ ਨੂੰ ਛੋਟ ਦਿੱਤੀ ਜਾਣੀ ਚਾਹੀਦੀ ਹੈ ਜੋ ਦੇਸ਼ ਵਿੱਚ ਪਹਿਲਾਂ ਹੀ ਉਗਾਈਆਂ ਜਾ ਰਹੀਆਂ ਹਨ ਜਾਂ ਕੁਦਰਤੀ ਰੂਪ ਦਿੱਤਾ ਜਾ ਰਿਹਾ ਹੈ ਫਲਾਂ ਦੀਆਂ ਨਵੀਆਂ ਕਿਸਮਾਂ ਉਗਾਉਣ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ, ਉਹ ਮੈਂਗੋਸਟੀਨ ਅਤੇ ਰਾਬੂਟਨ ਦਾ ਸੁਝਾਅ ਦਿੰਦੇ ਹਨ, ਜੋ ਕਿ ਪੌਦਿਆਂ ਅਤੇ ਗ੍ਰਾਫਟ ਕੀਤੇ ਪੌਦਿਆਂ ਤੋਂ ਉਗਾਏ ਜਾ ਸਕਦੇ ਹਨ।
ਹਰ ਸਵੇਰ ਹੁੰਦੀ ਹੈ ਤਾਜਗੀ ਭਰੀ

ਰਾਜਿੰਦਰ ਹਿੰਦੁਮਾਨੇ ਦੇ ਖਾਣੇ ਦੇ ਮੇਜ ’ਤੇ ਉਸ ਦੇ ਫੂਡ ਫਾਰੈਸਟ ਵਿਚ ਉਗਾਏ ਗਏ ਇੰਨੇ ਫਲ ਹੁੰਦੇ ਹਨ ਕਿ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਸਵੇਰ ਹਮੇਸ਼ਾ ਤਾਜ਼ਗੀ ਭਰੀ ਹੁੰਦੀ ਹੈ। ਉਸ ਦਾ ਦਿਨ ਕਦੇ ਵੀ ਸੁਸਤੀ ਨਾਲ ਸ਼ੁਰੂ ਨਹੀਂ ਹੁੰਦਾ। ਹਿੰਦੁਮਾਨੇ ਦੀ ਧੀ ਗਗਨ ਕਹਿੰਦੀ ਹੈ, ‘ਸਾਡਾ ਖੇਤ ਫਲਾਂ ਦੇ ਸ਼ੌਕੀਨਾਂ ਲਈ ਸਵਰਗ ਹੈ।’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ