Delhi AIIMS ’ਚ ਸਾਈਬਰ ਹਮਲੇ ਦਾ ਮਾਮਲਾ ਦਰਜ

Sach Kahoon Punjabi Desk Picture
Published On

Delhi AIIMS ’ਚ ਸਾਈਬਰ ਹਮਲੇ ਦਾ ਮਾਮਲਾ ਦਰਜ

ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਦਿੱਲੀ ਏਮਜ਼) ਦੇ ਸਰਵਰ ’ਤੇ ਸਾਈਬਰ ਹਮਲੇ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਹੁਣ ਹਸਪਤਾਲ ਦੀਆਂ ਸੇਵਾਵਾਂ ਮੈਨੂਅਲ ਮੋਡ ’ਤੇ ਚੱਲ ਰਹੀਆਂ ਹਨ। ਪੁਲਿਸ ਦੇ ਅਨੁਸਾਰ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਆਈਐਫਐਸਓ ਯੂਨਿਟ ਦੁਆਰਾ ਆਈਟੀ ਐਕਟ ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਦਿਨ ’ਚ ਏਮਜ਼ ਦਿੱਲੀ ਦੇ ਵਧੀਕ ਸੁਰੱਖਿਆ ਅਧਿਕਾਰੀ ਨੇ ਸਾਈਬਰ ਹਮਲੇ ਦੀ ਸ਼ਿਕਾਇਤ ਦਰਜ ਕਰਵਾਈ ਸੀ। ਵੱਖ-ਵੱਖ ਸਰਕਾਰੀ ਏਜੰਸੀਆਂ ਘਟਨਾ ਦੀ ਜਾਂਚ ਕਰ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts