London News: ਲੰਦਨ ’ਚ ਸਾਧ-ਸੰਗਤ ਨੇ ਚਲਾਇਆ ਸਫਾਈ ਅਭਿਆਨ
‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’.....
ਲੰਦਨ : ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਸਵੱਛਤਾ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਤਹਿਤ ਬਰਕਿੰਗ, ਲੰਦਨ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਸਫਾਈ ਅਭਿਆਨ ’ਚ ਸਾਧ-ਸੰਗਤ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ 27 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ ਚਲਾਏ ਗਏ ਇਸ ਸਫਾਈ ਅਭਿਆਨ ਵਿੱਚ 24 ਸੇਵਾਦਾਰਾਂ ਅਤੇ 9 ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਯੋਗਦਾਨ ਪਾਇਆ। ਇਸ ਮੌਕੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। Dera Sacha Sauda


ਇਹ ਵੀ ਪੜ੍ਹੋ : Sirsa News: ਯੋਗਾ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਗਰਲਜ ਕਾਲਜ ਦੀਆਂ ਖਿਡਾਰਨਾਂ ਛਾਈਆਂ, ਜਿੱਤੇ 5 ਤਮਗੇ