Open Board ਦੀਆਂ ਪ੍ਰੀਖਿਆਵਾਂ ’ਚ ਵੱਡਾ ਬਦਲਾਅ, ਹੁਣ ਇਸ ਦਿਨ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ

Exam Cancel
RPSC 2nd ਗਰੇਡ ਟੀਚਰ ਭਰਤੀ ਪ੍ਰੀਖਿਆ ਰੱਦ, ਹੁਣ ਇਸ ਤਰੀਕ ਨੂੰ ਹੋਵੇਗੀ ਪ੍ਰੀਖਿਆ

ਸ਼੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਸਟੇਟ ਓਪਨ ਸਕੂਲ ਨੇ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਰਾਜਸਥਾਨ ਪਹੁੰਚਣ ਦੀ ਸੰਭਾਵਨਾ ਕਾਰਨ 17 ਅਤੇ 19 ਜੂਨ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ। ਜਿਸ ਕਾਰਨ ਇਹ ਪੇਪਰ 26 ਅਤੇ 27 ਜੂਨ ਨੂੰ ਹੋਣੇ ਸਨ। ਪਰ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ 27 ਨੂੰ ਪ੍ਰੀਖਿਆ ਕਰਵਾਉਣ ਕਾਰਨ ਹੁਣ ਓਪਨ ਬੋਰਡ ’ਚ ਪੰਜਾਬੀ ਅਤੇ ਮਨੋਵਿਗਿਆਨ ਦੇ ਪੇਪਰ 28 ਜੂਨ ਨੂੰ ਹੋਣਗੇ। ਇਸ ਦੇ ਨਾਲ ਹੀ ਇਹ ਪ੍ਰੀਖਿਆਵਾਂ ਵੀ ਖਤਮ ਹੋ ਜਾਣਗੀਆਂ।

ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਸਟੇਟ ਓਪਨ ਸਕੂਲ ਜੈਪੁਰ ਦੀਆਂ 10ਵੀਂ-12ਵੀਂ ਬੋਰਡ ਦੀਆਂ ਮੁੱਖ ਪ੍ਰੀਖਿਆਵਾਂ 31 ਮਈ ਤੋਂ ਸ਼ੁਰੂ ਹੋ ਰਹੀਆਂ ਹਨ। ਜਿਸ ਲਈ ਜ਼ਿਲ੍ਹੇ ਦੇ ਗੰਗਾਨਗਰ, ਘੜਸਾਣਾ, ਅਨੂਪਗੜ੍ਹ, ਰਾਏਸਿੰਘਨਗਰ ਅਤੇ ਸੂਰਤਗੜ੍ਹ ਤਹਿਸੀਲ ਹੈੱਡਕੁਆਰਟਰ ਵਿਖੇ 9 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਸੂਬੇ ਭਰ ’ਚ 1.25 ਲੱਖ ਦੇ ਕਰੀਬ ਵਿਦਿਆਰਥੀ ਰਜਿਸਟਰਡ ਹਨ ਜਦਕਿ ਜ਼ਿਲ੍ਹੇ ਭਰ ਵਿੱਚ 2 ਹਜ਼ਾਰ ਤੋਂ ਵੱਧ ਵਿਦਿਆਰਥੀ ਰਜਿਸਟਰਡ ਹਨ।

ਇਹ ਵੀ ਪੜ੍ਹੋ : ਪੁਜਾਰਾ ਅਤੇ ਉਮੇਸ਼ ਯਾਦਵ ਭਾਰਤੀ ਟੈਸਟ ਟੀਮ ਤੋਂ ਬਾਹਰ

ਪਾਸ ਹੋਣ ਲਈ ਮਿਲਣਗੇ 9 ਮੌਕੇ | Open Board Rajasthan

ਓਪਨ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਕੁੱਲ 9 ਮੌਕੇ ਦਿੱਤੇ ਗਏ ਹਨ। ਉਮੀਦਵਾਰ ਇੱਕ ਵਾਰ ਵਿੱਚ ਪ੍ਰੀਖਿਆ ਪਾਸ ਕਰ ਸਕਦਾ ਹੈ ਅਤੇ ਇੱਕ ਸਮੇਂ ਵਿੱਚ ਇੱਕ ਵਿਸ਼ਾ ਪਾਸ ਕਰਕੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਪਾਸ ਕਰ ਸਕਦਾ ਹੈ। ਇਹ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਕਰਵਾਈਆਂ ਜਾਂਦੀਆਂ ਹਨ। ਪਹਿਲਾ ਮਾਰਚ ਤੋਂ ਮਈ ਤੱਕ ਅਤੇ ਦੂਜਾ ਅਕਤੂਬਰ ਤੋਂ ਦਸੰਬਰ ਦੇ ਅਰਸੇ ’ਚ ਕਰਵਾਇਆਂ ਜਾਂਦੀਆਂ ਹੈ।

ਇੰਝ ਰਹੇਗਾ 10ਵੀਂ-12ਵੀਂ ਦਾ ਟਾਈਮ ਟੇਬਲ | Open Board Rajasthan

ਦਸਵੀਂ ਜਮਾਤ ਲਈ ਸੰਸਕ੍ਰਿਤ ਦੀ ਪ੍ਰੀਖਿਆ 26 ਜੂਨ ਅਤੇ ਪੰਜਾਬੀ ਦੀ ਪ੍ਰੀਖਿਆ 28 ਜੂਨ ਨੂੰ ਹੋਵੇਗੀ। ਜਦਕਿ 12ਵੀਂ ਜਮਾਤ ਵਿੱਚ 24 ਜੂਨ ਨੂੰ ਅਕਾਊਂਟੈਂਸੀ, 26 ਜੂਨ ਨੂੰ ਰਾਜਨੀਤੀ ਸ਼ਾਸਤਰ ਅਤੇ 28 ਜੂਨ ਨੂੰ ਮਨੋਵਿਗਿਆਨ ਦਾ ਪੇਪਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮੁਲਤਵੀ ਪ੍ਰੀਖਿਆਵਾਂ ਦਾ ਸਮਾਂ ਪਹਿਲਾਂ ਵਾਂਗ ਹੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰਹੇਗਾ।

“ਆਰਐਸਓਐਸ, ਜੈਪੁਰ ਦੀ ਪ੍ਰੀਖਿਆ ਜੋ 17 ਅਤੇ 19 ਜੂਨ ਨੂੰ ਹੋਣੀ ਸੀ, ਪਹਿਲਾਂ ਮੁਲਤਵੀ ਕਰ ਦਿੱਤੀ ਗਈ ਸੀ। ਜਿਸ ਵਿੱਚ ਨਵੀਂ ਸ਼ੋਧ ਤੋਂ ਬਾਅਦ ਹੁਣ ਇਹ ਪੇਪਰ ਲੜੀਵਾਰ 26 ਅਤੇ 28 ਜੂਨ ਨੂੰ ਹੋਣਗੇ। ਇਸ ਦੇ ਨਾਲ ਹੀ ਬਾਕੀ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ ਪ੍ਰੀਖਿਆ ਕੇਂਦਰ ਦੇ ਪੱਧਰ ’ਤੇ ਤੈਅ ਕੀਤੀ ਜਾਣੀ ਹੈ।

ਭੁਪੇਸ਼ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ, ਵਿਦਿਆਰਥੀ ਸੇਵਾ ਕੇਂਦਰ, ਸ੍ਰੀਗੰਗਾਨਗਰ