ਸਕੂਟੀ ਸਵਾਰ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਕਾਰਨ ਮੌਤ

Road Accident

ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਕ ਟਰੈਕਟਰ-ਟਰਾਲੀ ਨੂੰ ਪਾਰ ਕਰਨ ਦੋਂ ਕੋਸ਼ਿਸ ’ਚ ਇੱਕ ਸਕੂਟਰੀ ਸਵਾਰ ਵਿਅਕਤੀ ਦਾ ਅਚਾਨਕ ਹੀ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਸਦੀ ਟਰਾਲੀ ਦੇ (Road Accident) ਟਾਇਰ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੋਸ਼ਨ ਲਾਲ ਸਕਿਊਰਟੀ ਗਾਰਡ ਦਾ ਕੰਮ ਕਰਦਾ ਸੀ ਜੋ ਸਵੇਰ ਵੇਲੇ ਕੰਮ ’ਤੇ ਜਾ ਰਿਹਾ ਸੀ। (Road Accident)

ਇਹ ਵੀ ਪੜ੍ਹੋ : Open Board ਦੀਆਂ ਪ੍ਰੀਖਿਆਵਾਂ ’ਚ ਵੱਡਾ ਬਦਲਾਅ, ਹੁਣ ਇਸ ਦਿਨ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ

ਜਿਵੇਂ ਹੀ ਉਹ ਰਿਸੀ ਨਗਰ ’ਚ ਇਲਾਕੇ ਵਿੱਚਦੀ ਇੱਕ ਗਲੀ ਦੀ ਨੁੱਕਰ ’ਤੇ ਆਪਣੇ ਅੱਗੇ ਜਾ ਰਹੀ ਟਰੈਕਟਰ ਟਰਾਲੀ ਨੂੰ ਪਾਰ ਕਰਨਾ ਚਾਹਿਆ ਤਾਂ ਗਲੀ ’ਚੋਂ ਇੱਕ ਕਾਰ ਨਿੱਕਲੀ। ਜਿਸ ਨੂੰ ਦੇਖ ਰੌਸ਼ਨ ਲਾਲ ਨੇ ਇੱਕਦਮ ਸਕੂਟਰੀ ਦੀ ਬੇ੍ਰਕ ਲਗਾਈ ਤੇ ਬੇਕਾਬੂ ਹੋ ਕੇ ਸਕਟੂਰੀ ਸਮੇਤ ਸੜਕ ’ਤੇ ਜਾ ਡਿੱਗਿਆ। ਸੜਕ ’ਤੇ ਡਿੱਗਦਿਆਂ ਹੀ ਰੌਸ਼ਨ ਲਾਲ ਦੇ ਸਿਰ ਉਪਰ ਦੀ ਟਰਾਲੀ ਦਾ ਟਾਇਰ ਲੰਘ ਗਿਆ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀਆਂ ਤਸਵੀਰਾਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਤਫ਼ਤੀਸੀ ਅਫ਼ਸਰ ਮਹਿੰਦਰ ਪਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। (Road Accident)