ਦੇਸ਼ ‘ਚ 4 ਘੰਟੇ ਚੱਕਾ ਰਿਹਾ ਜਾਮ, ਪੰਜਾਬ ਅਤੇ ਹਰਿਆਣਾ ‘ਚ ਜਿਆਦਾ ਅਸਰ

ਦੋਵਾ ਸੂਬੇ ਦੇ ਕਿਸਾਨਾਂ ਨੇ ਚੱਕਾ ਜਾਮ ਨੂੰ ਕੀਤਾ ਸਫ਼ਲ, ਮੁੱਖ ਸੜਕਾਂ ‘ਤੇ 4 ਘੰਟੇ ਨਹੀਂ ਦੌੜ ਪਾਏ ਵਾਹਣ

ਚੰਡੀਗੜ, (ਅਸ਼ਵਨੀ ਚਾਵਲਾ)। ਦੇਸ਼ ਭਰ ਵਿੱਚ 4 ਘੰਟੇ ਲਈ ਚੱਕਾ ਜਾਮ ਰਿਹਾ ਅਤੇ ਸਾਰੀਆਂ ਤੋਂ ਜਿਆਦਾ ਅਸਰ ਪੰਜਾਬ ਅਤੇ ਹਰਿਆਣਾ ਵਿੱਚ ਹੀ ਦੇਖਣ ਨੂੰ ਮਿਲਿਆ, ਜਦੋਂ ਕਿ ਬਾਕੀ ਸੂਬਿਆਂ ਵਿੱਚ ਨੈਸ਼ਨਲ ਹਾਈਵੇ ਦੇ ਨਾਲ ਹੀ ਕੁਝ ਹੀ ਸਟੇਟ ਹਾਈਵੇ ਜਾਮ ਕੀਤੇ ਹੋਏ ਸਨ। ਜਿਸ ਦੇ ਚਲਦੇ ਬਾਕੀਆ ਸੂਬਿਆ ‘ਚ ਉਸ ਤਰੀਕੇ ਨਾਲ ਚੱਕਾ ਜਾਮ ਦੇਖਣ ਨੂੰ ਨਹੀਂ ਮਿਲਿਆ, ਜਿਸ ਬਾਰੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਕੌਮੀ ਪੱਧਰ ‘ਤੇ ਦਾਅਵਾ ਕਰਦੀ ਨਜ਼ਰ ਆ ਰਹੀਆਂ ਸਨ।

ਅੱਜ ਦੇ ਬੰਦ ਦਾ ਬਜਾਰਾਂ ਤੇ ਪਿੰਡਾ ਦੀਆਂ ਲਿੰਕ ਸੜਕਾ ‘ਤੇ ਕੋਈ ਸਾਧਨ ਨਹੀਂ ਗਿਆ ਪੰਜਾਬ ਅਤੇ ਹਰਿਆਣਾ ਵਿੱਚ ਹੀ ਕਿਸਾਨਾਂ ਦਾ ਜਿਆਦਾ ਅੰਦੋਲਨ ਹੋਣ ਕਾਰਨ ਚੱਕਾ ਜਾਮ ਦਾ ਅਸਰ ਵੀ ਇਨਾਂ ਰਾਜਾ ਜਿਆਦਾ ਦਿਖਾਈ ਦਿੱਤਾ। ਪੰਜਾਬ ਵਿੱਚ ਨੈਸ਼ਨਲ ਹਾਈਵੇ ਦੇ ਨਾਲ ਹੀ ਸਟੇਟ ਹਾਈਵੇ ਲਗਭਗ ਜਾਮ ਸਨ ਅਤੇ ਇੱਕ ਸ਼ਹਿਰ ਵਿੱਚੋਂ ਦੂਜੇ ਸ਼ਹਿਰ ਕੋਈ ਵੀ ਸਵਾਰੀ ਇਨਾਂ 4 ਘੰਟਿਆ ਦੌਰਾਨ ਜਾ ਨਹੀਂ ਜਾ ਸਕੀ। ਜਿਸ ਕਾਰਨ ਪੰਜਾਬ ਵਿੱਚ ਕਿਸਾਨਾਂ ਦੇ ਇਸ ਚੱਕਾ ਜਾਮ ਨੂੰ ਵੱਡੇ ਪੱਧਰ ‘ਤੇ ਹੁੰਗਾਰਾ ਮਿਲਿਆ ਹੈ।

ਪੰਜਾਬ ਦੇ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣਾ, ਪਟਿਆਲਾ ਅਤੇ ਚੰਡੀਗੜ ਤੱਕ ਸਾਰੀਆਂ ਸੜਕਾਂ ਜਾਮ ਸਨ ਤੇ ਪਟਿਆਲਾ ਤੋਂ ਲੈ ਕੇ ਬਠਿੰਡਾ, ਸੰਗਰੂਰ ਅਤੇ ਮਾਨਸਾ ਤੱਕ ਦੇ ਸਾਰੇ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ਮੁਕੰਮਲ ਤੌਰ ‘ਤੇ ਜਾਮ ਸਨ। ਇਸ 4 ਘੰਟਿਆ ਦੇ ਜਾਮ ਦੌਰਾਨ ਕਿਸੇ ਬਿਮਾਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਕਿਸਾਨਾਂ ਵਲੋਂ ਖ਼ੁਦ ਹੀ ਇੱਕ ਰਾਹਦਾਰੀ ਤਿਆਰ ਕੀਤੀ ਹੋਈ ਸੀ, ਜਿਸ ਵਿੱਚੋਂ ਸਿਰਫ਼ ਐਂਬੂਲੈਸ ਜਾਂ ਫਿਰ ਬਿਮਾਰ ਵਿਅਕਤੀ ਨੂੰ ਇਲਾਜ ਲਈ ਲੈ ਕੇ ਜਾਣ ਵਾਲੀਆ ਸਵਾਰੀਆ ਨੂੰ ਹੀ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਸੀ।

ਪੰਜਾਬ ਵਿੱਚ ਲਗਭਗ 200 ਮੁੱਖ ਸੜਕਾਂ ‘ਤੇ ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ ਕੀਤਾ ਹੋਇਆ ਸੀ। ਇਸ ਚੱਕਾ ਜਾਮ ਵਿੱਚ ਕਿਸਾਨ ਅਤੇ ਖੇਤ ਮਜ਼ਦੂਰ ਤੋਂ ਇਲਾਵਾ ਇਨਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ। ਹਰਿਆਣਾ ਦੇ ਕਰਨਾਲ, ਅੰਬਾਲਾ, ਸੋਨੀਪਤ, ਰੋਹਤਕ, ਕੈਥਲ, ਜੀਂਦ, ਹਿਸਾਰ ਅਤੇ ਫਤਿਹਬਾਦ ਤੋਂ ਇਲਾਵਾ 100 ਦੇ ਲਗਭਗ ਥਾਂਵਾਂ ‘ਤੇ ਚੱਕਾ ਜਾਮ ਕਰਨ ਲਈ ਕਿਸਾਨ ਸੜਕਾਂ ‘ਤੇ ਉੱਤਰੇ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.