ਕਰਜ਼ਾ ਮੁਆਫ਼ੀ ਦੇ ਦੂਜੇ ਪੜਾਅ ਹੇਠ 29.17 ਕਰੋੜ ਦਾ ਕਰਜ਼ਾ ਮੁਆਫ਼ 

Under, Second, Phase, Loan, Forgiveness, Loan, Waiver, Rs. 29.17, Crores, Waived

ਵਿੱਤ ਮੰਤਰੀ ਵੱਲੋਂ ਵਿਰੋਧੀਆਂ ਦੀ ਤਿੱਖੀ ਆਲੋਚਨਾ | Debt Forgiveness

ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਦੇ ਦੂਸਰੇ ਦੂਜੇ ਪੜਾਅ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਦੇ 7213 ਕਿਸਾਨਾਂ ਨੂੰ ਰੁਪਏ 29.17 ਕਰੋੜ ਦਾ ਕਰਜ਼ਾ ਮੁਆਫ਼ੀ ਕੀਤਾ ਗਿਆ ਹੈ। ਬਠਿੰਡਾ ਵਿਖੇ ਕਰਵਾਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰਸਮੀ ਤੌਰ ‘ਤੇ ਅੱਜ 8 ਕਿਸਾਨਾਂ ਨੂੰ ਕਰਜਾ ਮੁਆਫੀ ਸਰਟੀਫਿਕੇਟ ਦਿੱਤੇ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪਹਿਲੇ ਪੜਾਅ ‘ਚ ਜ਼ਿਲ੍ਹਾ ਬਠਿੰਡਾ ਦੇ 12560 ਕਿਸਾਨਾਂ ਦਾ 38 ਕਰੋੜ 34 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਸੀ। (Debt Forgiveness)

ਮਨਪ੍ਰੀਤ ਬਾਦਲ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਬੈਂਕਾਂ ਤੋਂ 10 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ 10 ਹਜ਼ਾਰ ਕਰੋੜ ਦਾ ਕਰਜ਼ਾ ਹੈ, ਜਿਸ ‘ਚੋ 4 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸਹਿਕਾਰੀ ਬੈਂਕਾਂ ਅਤੇ 6 ਹਜ਼ਾਰ ਕਰੋੜ ਦਾ ਕਰਜ਼ਾ ਦੂਸਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਬੈਂਕਾਂ ਦਾ ਹੈ। ਉਨ੍ਹਾਂ ਕਿਹਾ ਕਿ ਸਤੰਬਰ 2018 ਤੱਕ ਸਮੁੱਚੇ 10.45 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਕੰਮ ਨਿਬੇੜ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਹਾਲਾਤ ਸਾਜ਼ਗਾਰ ਨਾਂ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਕਰਜਾ ਮੁਆਫ ਕੀਤਾ ਹੈ। ਟੇਢੇ ਢੰਗ ਨਾਲ ਬਾਦਲ ਪਰਿਵਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੋ ਲੋਕ 2 ਲੱਖ ਨੂੰ ਨਾਕਾਫੀ ਦੱਸਦੇ ਹਨ, ਉਨ੍ਹਾਂ ਨੇ ਦਸ ਸਾਲ ਰਾਜ ਵੀ ਕੀਤਾ ਤੇ ਹੁਣ ਵੀ ਮੋਦੀ ਵਜ਼ਾਰਤ ‘ਚ ਭਾਈਵਾਲ ਹਨ ਪਰ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਮੁਆਫ ਕਰਨਾ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਚੇਤਾ ਕਰਾਇਆ ਕਿ ਇਸ ਤੋਂ ਪਹਿਲਾਂ ਡਾ ਮਨਮੋਹਨ ਸਿੰਘ ਸਰਕਾਰ ਵੀ ਕਿਸਾਨਾਂ ਦੇ ਕਰਜਿਆਂ ਨਾਲ ਸਬੰਧਤ 70 ਹਜਾਰ ਕਰੋੜ ਮੁਆਫ ਕਰ ਚੁੱਕੀ ਹੈ।

ਕੈਪਟਨ ਦੀ ਸਰ ਛੋਟੂ ਰਾਮ ਨਾਲ ਤੁਲਨਾ | Debt Forgiveness

ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਜ਼ਾਦੀ ਤੋਂ ਬਾਅਦ ਬਣੇ ਪੰਜਾਬ ਦੇ ਮਾਲ ਮੰਤਰੀ ਅਤੇ ਕਿਸਾਨਾਂ ਦੀ ਭਲਾਈ ਵਾਸਤੇ ਜੁਰਅਤ ਨਾਲ ਫੈਸਲੇ ਲੈਣ ਵਾਲੇ ਸਰ ਛੋਟੂ ਰਾਮ ਨਾਲ ਕੀਤੀ। ਉਨ੍ਹਾਂ ਕਿਹਾ ਕਿ 70 ਸਾਲ ਬਾਅਦ ਨਵਾਂ ਛੋਟੂ ਰਾਮ ਪੈਦਾ ਹੋਇਆ ਹੈ ਜੇ ਕੈਪਟਨ ਨਾਂ ਹੁੰਦਾ ਤਾਂ ਐਸ.ਵਾਈ ਐਲ ਰਾਹੀਂ ਪਾਣੀ ਹਰਿਆਣੇ ਨੂੰ ਚਲਾ ਜਾਣਾ ਸੀ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸ ਤੋਂ ਵੱਡਾ ਕਿਸਾਨਾਂ ਦਾ ਹਿਤੈਸ਼ੀ ਕੋਈ ਨਹੀਂ।