27 ਵਾਂ ਯਾਦ-ਏ-ਮੁਰਿਸ਼ਦ ਫ੍ਰੀ ਆਈ ਕੈਂਪ :

27th Remembrance Free Eye Camp:

ਚੌਥੇ ਦਿਨ ਤੱਕ 6708 ਓਪੀਡੀ, 90 ਦੇ ਹੋਏ ਆਪ੍ਰੇਸ਼ਨ

ਪਹਿਲੇ ਦਿਨ ਹੋਏ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਮਿਲੀ ਛੁੱਟੀ, ਰੋਸ਼ਨੀ ਪਾ ਕੇ ਬੋਲੇ ਥੈਂਕਿਊ ਡੇਰਾ ਸੱਚਾ ਸੌਦਾ

ਸਰਸਾ (ਸੱਚ ਕਹੂੰ ਨਿਊਜ਼) ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਆਈ ਕੈਂਪ ਦੇ ਚੌਥੇ ਦਿਨ ਅੱਜ ਕੁੱਲ 6708 ਵਿਅਕਤੀਆਂ ਦੀ ਜਾਂਚ ਹੋ ਚੁੱਕੀ ਸੀ ਇਨ੍ਹਾਂ ‘ਚ 3005 ਪੁਰਸ਼ ਤੇ 3703 ਮਹਿਲਾ ਸ਼ਾਮਲ ਹਨ ਹੁਣ ਤੱਕ 90 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋ ਚੁੱਕੇ ਸਨ ਕੈਂਪ ‘ਚ ਪਹਿਲੇ ਦਿਨ ਆਪ੍ਰੇਸ਼ਨ ਕੀਤੇ ਗਏ ਮਰੀਜ਼ਾਂ ਨੂੰ ਸ਼ਨਿੱਚਰਵਾਰ ਨੂੰ ਛੁੱਟੀ ਦੇ ਦਿੱਤੀ ਗਈ ਤੇ ਉਨ੍ਹਾਂ ਨੂੰ ਚਸ਼ਮੇ ਤੇ ਦਵਾਈਆਂ ਦੇ ਕੇ ਘਰਾਂ ਲਈ ਭੇਜ ਦਿੱਤਾ ਗਿਆ ਘਰ ਜਾਂਦੇ ਸਮੇਂ ਮਰੀਜ਼ ਰੋਸ਼ਨੀ ਪਾ ਕੇ ਡੇਰਾ ਸੱਚਾ ਸੌਦਾ ਨੂੰ ਥੈਂਕਿਊ ਬੋਲ ਰਹੇ ਸਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਹਰ ਸਾਲ ਲੱਗਣ ਵਾਲੇ ਵਿਸ਼ਾਲ ਅੱਖਾਂ ਦੇ ਜਾਂਚ ਕੈਂਪ ਤੇ ਆਪ੍ਰੇਸ਼ਨ ਕੈਂਪ ਦੀ ਕੜੀ ‘ਚ ਲੱਗੇ 27ਵੇਂ ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ੍ਰੀ ਆਈ ਕੈਂਪ’ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਮਰੀਜ਼ ਆਏ ਹੋਏ ਹਨ ਕੈਂਪ ‘ਚ ਆਪ੍ਰੇਸ਼ਨ ਲਈ ਚੁਣੇ ਗਏ ਵਿਅਕਤੀਆਂ ਦੇ ਆਪ੍ਰੇਸ਼ਨ ਸੁਪਰ ਸਪੈਸ਼ਲਿਟੀ ਡਾਕਟਰਾਂ ਵੱਲੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਆਪ੍ਰੇਸ਼ਨ ਥੀਏਟਰਾਂ ‘ਚ ਕੀਤੇ ਜਾ ਰਹੇ ਹਨ ਆਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਦੇ ਰੁਕਣ, ਸੋਣ ਤੇ ਖਾਣ-ਪੀਣ ਲਈ ਹਸਪਤਾਲ ਦੇ ਮੈਡੀਕਲ ਵਾਰਡ ‘ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਮਰੀਜ਼ਾਂ ਦੀ ਸੰਭਾਲ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣ ਜੁਟੇ ਹੋਏ ਹਨ ਜੋ ਮਰੀਜ਼ਾਂ ਨੂੰ ਸਮੇਂ ‘ਤੇ ਭੋਜਨ ਕਰਵਾਉਣ, ਦੁੱਧ, ਚਾਹ ਦੇਣ ਤੇ ਰਫ਼ਾ ਹਾਜਤ ਆਦਿ ਰੋਜ਼ਾਨਾ ਕਾਰਜਾਂ ‘ਚ ਮੱਦਦ ਕਰ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।