ਚੌਂਕੀਦਾਰ ਨੂੰ ਬੰਧਕ ਬਣਾ ਕੇ ਸਕੂਲ ‘ਚੋਂ ਲੱਖਾਂ ਦੀ ਨਕਦੀ ਲੁੱਟੀ

Millions of cash looted from the school by making the hostage hostage

ਰਾਏਕੋਟ | ਪਿਛਲੇ ਕੁੱਝ ਸਮੇਂ ਤੋਂ ਸ਼ਹਿਰ ‘ਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ‘ਚ ਭਾਰੀ ਵਾਧਾ ਹੋਇਆ ਹੈ, ਪਰ ਪੁਲਿਸ ਨੂੰ ਹੁਣ ਤੱਕ ਇਸ ਸਬੰਧੀ ਕੋਈ ਵੱਡੀ ਕਾਮਯਾਬੀ ਹੱਥ ਨਹੀਂ ਲੱਗੀ। ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਡਰ ਦਾ ਮਾਹੌਲ ਹੈ  ਚੋਰਾਂ ਨੇ ਇਸੇ ਲੜੀ ਤਹਿਤ ਸਵੇਰੇ ਤਕਰੀਬਨ 3:30 ਤੇ ਸ਼ਹਿਰ ਤੋਂ ਬਾਹਰ ਬਰਨਾਲਾ ਰੋਡ ਸਥਿੱਤ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਸਕੂਲ ਦੇ ਦਫਤਰ ‘ਚੋਂ ਦੋ ਲੱਖ ਦੀ ਨਗਦੀ ਲੁੱਟ ਲਈ ਅਤੇ ਜਾਂਦੇ ਸਮੇਂ ਸਕੂਲ ਦੇ ਚੌਕੀਦਾਰ ਦਾ ਮੋਟਰਸਾਈਕਲ ਵੀ ਨਾਲ ਲੈ ਗਏ।
ਘਟਨਾਂ ਸਬੰਧੀ ਸਕੂਲ ਦੀ ਪ੍ਰਿੰਸੀਪਲ ਸਿਸਟਰ ਅੰਜ਼ਨਾਂ ਨੇ ਪੁਲਿਸ ਕੋਲ ਲਿਖਵਾਏ ਆਪਣੇ ਬਿਆਨਾਂ ‘ਚ ਦੱਸਿਆ ਕਿ ਸਕੂਲ ਦੇ ਚੌਕੀਦਾਰ ਸਾਧੂ ਸਿੰਘ ਵਾਸੀ ਮਾਣੂੰਕੇ ਅਨੁਸਾਰ ਅੱਜ ਸਵੇਰੇ 3:30 ਦੇ ਕਰੀਬ ਬੰਦੂਕ ਅਤੇ ਤੇਜਧਾਰ ਹਥਿਆਰਾਂ ਨਾਲ ਲੈੱਸ 8-10 ਵਿਅਕਤੀ ਗਲੀ ਵਾਲੀ ਸਾਇਡ ਤੋਂ ਕੰਧ ਟੱਪ ਕੇ ਸਕੂਲ ਅੰਦਰ ਦਾਖ਼ਲ ਹੋਏ ਅਤੇ ਚੌਕੀਦਾਰ ਸਾਧੂ ਸਿੰਘ ਨੂੰ ਬੰਦੂਕ ਦੀ ਨੋਕ ਤੇ ਲੈ ਕੇ ਉਸਦੇ ਹੱਥ ਅਤੇ ਮੂੰਹ ਬੰਨ ਦਿੱਤਾ। ਇਸ ਤੋਂ ਬਾਅਦ ਉਹ ਰਿਸੈਪਸ਼ਨ ਰੂਮ ਦਾ ਗੇਟ ਤੋੜ ਕੇ ਉਸ ਦੇ ਨਾਲ ਬਣੇ ਕੈਸ਼ ਰੂਮ ‘ਚ ਦਾਖਲ ਹੋਏ ਅਤੇ ਉੱਥੇ ਪਈ ਅਲਮਾਰੀ ਅਤੇ ਸੇਫ ਤੋੜ ਕੇ ਉੱਥੇ ਪਏ 2 ਲੱਖ ਤੋਂ ਵਧੇਰੇ ਦੀ ਨਗਦੀ ਲੁੱਟ ਕੇ ਲੈ ਗਏ ਅਤੇ ਪ੍ਰਿੰਸੀਪਲ ਦਫਤਰ ਸਮੇਤ ਹੋਰ ਕਮਰਿਆਂ ਦੀ ਫਰੋਲਾ ਫਰਾਲੀ ਵੀ ਕੀਤੀ ਅਤੇ ਜਾਂਦੇ ਸਮੇਂ ਉਕਤ ਚੋਰ ਚੌਕੀਦਾਰ ਸਾਧੂ ਸਿੰਘ ਦਾ ਮੋਟਰਸਾਈਕਲ ਵੀ ਨਾਲ ਲੈ ਗਏ।
ਘਟਨਾਂ ਦੀ ਸੂਚਨਾਂ ਮਿਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਸਕੂਲ ‘ਚ ਪੁੱਜੇ ਅਤੇ ਪੁਲਿਸ ਨੇ ਸਕੂਲ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।