ਕਤਲ ਮਾਮਲੇ ’ਚ 25 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

25 Convicts Murder Case

ਕਤਲ ਮਾਮਲੇ ’ਚ 25 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

(ਏਜੰਸੀ)
ਪਲੱਕੜ| ਕੇਰਲ ਦੀ ਇੱਕ ਅਦਾਲਤ ਨੇ (25 Convicts Murder Case) ਪਲੱਕੜ ਜ਼ਿਲ੍ਹੇ ’ਚ ਸਾਲ 2013 ’ਚ ਹੋਏ 2 ਭਰਾਵਾਂ ਦੇ ਕਤਲ ਦੇ ਮਾਮਲੇ ’ਚ 25 ਦੋਸ਼ੀਆਂ ਨੂੰ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਸਾਰੇ ਦੋਸ਼ੀ ਆਈਯੂਐੱਮਐੱਲ (ਇੰਡੀਅਨ ਯੂਨੀਅਨ ਮੁਸਲਿਮ ਲੀਗ) ਦੇ ਵਰਕਰ ਹਨ। ਅਦਾਲਤ ਨੇ ਹਰੇਕ ਦੋਸ਼ੀ ’ਤੇ 1.15 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਅਤੇ ਇਹ ਪੂਰੀ ਰਾਸ਼ੀ ਪੀੜਤ ਪਰਿਵਾਰ ਨੂੰ ਦਿੱਤੀ ਜਾਵੇਗੀ।

ਸੈਸ਼ਨ ਜੱਜ ਰਾਜਿਥ ਟੀਐੱਚ ਨੇ 12 ਮਈ ਨੂੰ 2 ਭਰਾਵਾਂ ਨੁਰੂਦੀਨ ਅਤੇ ਹਮਸ਼ਾ ਦੇ ਕਤਲ ਮਾਮਲੇ ’ਚ 25 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਵਿਸ਼ੇਸ਼ ਸਰਕਾਰੀ ਵਕੀਲ ਕਿ੍ਰਸ਼ਨਨ ਨਾਰਾਇਣਨ ਨੇ ਸੋਮਵਾਰ ਨੂੰ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦੀ ਪੁਸ਼ਟੀ ਕੀਤੀ ਅਦਾਲਤ ਨੇ ਹਰੇਕ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302 (ਕਤਲ) ਦੇ ਨਾਲ ਹੀ ਧਾਰਾ 149 ਅਧੀਨ ਸਜ਼ਾ ਸੁਣਾਈ।

ਨਾਰਾਇਣਨ ਨੇ ਕਿਹਾ ਕਿ ਪੀੜਤ ਦੇ ਭਰਾ ’ਤੇ ਹਮਲੇ ਲਈ ਵੀ ਸਾਰੇ ਦੋਸ਼ੀਆਂ ਨੂੰ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਅਧੀਨ ਵੀ ਦੋਸ਼ੀ ਠਹਿਰਾਇਆ ਗਿਆ। ਤਿੰਨ ਭਰਾਵਾਂ ’ਤੇ ਹੋਏ ਹਮਲੇ ’ਚ ਸਿਰਫ ਕੁੰਜੁ ਮੁਹੰਮਦ ਜ਼ਿੰਦਾ ਬਚ ਸਕਿਆ ਅਤੇ ਉਹ ਇਸ ਮਾਮਲੇ ਦਾ ਮੁੱਖ ਗਵਾਹ ਰਿਹਾ। ਨਾਰਾਇਣਨ ਨੇ ਦੱਸਿਆ ਕਿ ਇੱਕ ਮਸਜਿਦ ਦੇ ਚੰਦੇ ਸਬੰਧੀ ਦੋਵਾਂ ਪੱਖਾਂ ’ਚ ਹੋਈ ਬਹਿਸ ਤੋਂ ਬਾਅਦ ਹਮਲਾ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ