2022-23 ਲੱਕੀ ਡਰਾਅ ਪ੍ਰੋਗਰਾਮ : ਸੱਚੀ ਸਿਕਸ਼ਾ ਦੇ ਪਾਠਕਾਂ ’ਤੇ ਹੋਈ ਇਨਾਮਾਂ ਦੀ ਵਰਖਾ

ਪੰਜਾਬ ਦੀ ਲਵਪ੍ਰੀਤ, ਹਰਿਆਣਾ ਦੀ ਪਰਮਜੀਤ ਕੌਰ ਅਤੇ ਹਰਲੀਨ ਨੇ ਜਿੱਤਿਆ ਸੋਨ

ਸਰਸਾ। ਸ਼ੁੱਧ ਅਤੇ ਸਾਫ਼-ਸੁਥਰੇ ਵਿਚਾਰਾਂ ਦੀ ਧਨੀ ਸੱਚੀ ਸਿਕਸ਼ਾ (Sachi Shiksha) ਵੱਲੋਂ ਸ਼ੁੱਕਰਵਾਰ ਨੂੰ ਕੂਪਨ ਸਕੀਮ 2022-23 ਦਾ ਲੱਕੀ ਡਰਾਅ ਕੱਢਿਆ ਗਿਆ, ਜਿਸ ਵਿੱਚ ਭਾਗਾਂਵਾਲੇ ਜੇਤੂਆਂ ’ਤੇ ਜੰਮ ਕੇ ਇਨਾਮਾਂ ਦੀ ਵਰਖਾ ਹੋਈ। 7 ਭਾਗਾਂਵਾਲੇ ਜੇਤੂਆਂ ’ਚ ਮਲੇਰਕੋਟਲਾ ਦੀ ਲਵਪ੍ਰੀਤ, ਪਰਮਜੀਤ ਕੌਰ ਡੱਬਵਾਲੀ ਅਤੇ ਹਰਲੀਨ ਕੌਰ ਕਲਾਇਤ ਨੇ ਪਹਿਲੇ ਇਨਾਮ ਵਿੱਚ 5-5 ਗ੍ਰਾਮ ਸ਼ੁੱਧ ਸੋਨੇ ਦੇ ਸਿੱਕੇ ਜਿੱਤੇ। ਜਦੋਂਕਿ ਦੂਜੇ ਇਨਾਮ ਦੇ ਭਾਗਾਂਵਾਲੇ ਜੇਤੂਆਂ ਨੂੰ ਵਾਸ਼ਿੰਗ ਮਸ਼ੀਨ ਦਿੱਤੀ ਗਈ।

ਪ੍ਰੋਗਰਾਮ ’ਚ ਸੱਚੀ ਸਿਕਸ਼ਾ (Sachi Shiksha) ਦੇ ਸੰਪਾਦਕ ਮਾਸਟਰ ਬਨਵਾਰੀ ਲਾਲ ਇੰਸਾਂ, ਐੱਸਬੀਐੱਸ ਕਿਸ਼ੋਰ ਇੰਸਾਂ, ਅੰਕੁਰ ਇੰਸਾਂ, ਸੱਚ ਕਹੂੰ ਅਖਬਾਰ ਦੇ ਮੈਨੇਜਿੰਗ ਐਡੀਟਰ ਪ੍ਰਕਾਸ਼ ਸਿੰਘ ਸਲਵਾਰਾ, ਪੰਜਾਬੀ ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ ਇੰਸਾਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ ਸਮੇਤ ਕਈ ਰਾਜਾਂ ਤੋਂ 45 ਮੈਂਬਰ ਹਾਜ਼ਰ ਸਨ।

ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚ ਸਿਕਸ਼ਾ ਪੱਤਰਿਕਾ ਵੱਲੋਂ ਕੂਪਨ ਸਕੀਮ ਦੇ ਲੱਕੀ ਡਰਾਅ ਸਬੰਧੀ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਅਨਿਲ ਚਾਵਲਾ ਇੰਸਾਂ ਨੇ ਸਟੇਜ ਸੰਚਾਲਨ ਕਰਦਿਆਂ ਅਰਦਾਸ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਰਾਜਾਂ ਤੋਂ ਪਹੁੰਚੇ ਡੇਰਾ ਸੱਚਾ ਸੌਦਾ ਦੇ 45 ਮੈਂਬਰਾਂ ਨੇ ਪਚਰੀਆਂ ਰਾਹੀਂ ਲੱਕੀ ਡਰਾਅ ਦੇ ਜੇਤੂਆਂ ਦੀ ਚੋਣ ਕੀਤੀ। ਜਿਵੇਂ ਹੀ ਜੇਤੂ ਦੇ ਨਾਂਅ ਦਾ ਐਲਾਨ ਹੁੰਦਾ, ਪ੍ਰੋਗਰਾਮ ਵਿੱਚ ਹਾਜ਼ਰ ਸਰੋਤਿਆਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਉਸਦਾ ਸਵਾਗਤ ਕੀਤਾ ਜਾਂਦਾ।

ਪਹਿਲੇ ਇਨਾਮ ਜੇਤੂਆਂ ਦੀ ਸੂਚੀ

* ਲਵਪ੍ਰੀਤ, ਮਾਲੇਰਕੋਟਲਾ ਪੰਜਾਬ (ਕੂਪਨ ਨੰਬਰ 166384)
* ਕ੍ਰਿਸ਼ਨ ਕੁਮਾਰ, ਲਹਾੜਾ ਨਵਾਂ ਸ਼ਹਿਰ (ਕੂਪਨ ਨੰਬਰ 113024)
* ਪਰਮਜੀਤ ਕੌਰ, ਡੱਬਵਾਲੀ (ਕੂਪਨ ਨੰਬਰ 105318)
*ਹਰਲੀਨ ਕੌਰ, ਬਡਸੀਕਰੀ ਕਲਾਂ ਕਲਾਇਤ (ਕੂਪਨ ਨੰਬਰ 58730)
* ਸੰਯਕ, ਜਸਪੁਰ ਉੱਤਰਾਖੰਡ (ਕੂਪਨ ਨੰਬਰ 360318)
* ਜੋਗਿੰਦਰ ਸਿੰਘ, ਕੈਰੀ ਬਲਾਕ ਸ੍ਰੀਗੰਗਾਨਗਰ (ਕੂਪਨ ਨੰਬਰ 300586)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ