ਪਾਲਘਰ ਦੇ ਹਸਪਤਾਲ ’ਚ ਲੱਗੀ ਅੱਗ, 13 ਕੋਰੋਨਾ ਮਰੀਜ਼ਾਂ ਦੀ ਮੌਤ

ਪਾਲਘਰ ਦੇ ਹਸਪਤਾਲ ’ਚ ਲੱਗੀ ਅੱਗ, 13 ਕੋਰੋਨਾ ਮਰੀਜ਼ਾਂ ਦੀ ਮੌਤ

ਏਜੰਸੀ, ਪਾਲਘਰ। ਮਹਾਰਾਸ਼ਟਰ ’ਚ ਪਾਲਘਰ ਦੇ ਵਿਰਾਰ ’ਚ ਇੱਕ ਹਸਪਤਾਲ ’ਚ ਆਈਸੀਯੂ ਵਾਰਡ ’ਚ ਅੱਜ ਸਵੇਰੇ ਅੱਗ ਲੱਗ ਜਾਣ ਨਾਲ 13 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਸੂਤਰਾਂ ਨੇ ਦੱਸਿਆ ਕਿ ਕਰੀਬ 3:15 ਵਜੇ ਵਿਰਾਰ ਸਥਿਤ ਵਿਜੈ ਵੱਲਭ ਹਸਪਤਾਲ ਦੇ ਆਈਸੀਯੂ ਵਾਰਡ ’ਚ ਏਅਰਕੰਡੀਸ਼ਨਰ ’ਚ ਸ਼ਾਰਟਸਰਕਿੰਟ ਹੋ ਜਾਣ ਨਾਲ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲ ਦੇ ਹੀ ਮੌਕੇ ’ਤੇ ਪਹੁੰਚੇ ਫਾਇਰਬ੍ਰਿਗੇਡ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਤੇ ਸਾਢੇ ਪੰਜ ਵਜੇ ਤੱਕ ਇਸ ’ਤੇ ਕਾਬੂ ਪਾ ਲਿਆ। ਥਾਣਾ ਨਗਰ ਨਿਗਮ ਦੇ ਖੇਤਰੀ ਆਪਦਾ ਪ੍ਰਬੰਧਕ ਸੇਲ ਦੇ ਅਧਿਕਾਰੀ ਸੰਤੋਸ਼ ਕਦਮ ਨੇ ਦੱਸਿਆ ਕਿ ਵਾਰਡ ’ਚ ਕੁੱਲ 17 ਮਰੀਜ਼ ਦਾਖਲ ਸਨ, ਜਿਸ ਵਿੱਚੋਂ 13 ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਮਰੀਜ਼ਾਂ ਨੂੰ ਸਮੀਪ ਦੇ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ।

ਮ੍ਰਿਤਕਾਂ ਦੀ ਪਹਿਚਾਣਾ ਉਮਾ ਸੁਰੇਸ਼ ਕੰਗੁਟਕਰ (63), ਨਿਲੇਸ਼ ਭੋਈਰ (35), ਪ੍ਰਿਥਵੀਰਾਤ ਵੱਲਭਦਾਸ ਵੈਸ਼ਣਵ (68), ਰਜਨੀ ਕਾਡੁ (60), ਨਰਿੰਦਰ ਸ਼ੰਕਰ ਸ਼ਿੰਦੇ (58), ਜਨਾਰਦਨ ਮੋਰਸ਼ਵਰ ਮਹਾਤਰੋ (63), ਕੁਮਾਰ ਕਿਸ਼ੋਰ ਦੋਸ਼ੀ (45), ਰਮੇਸ਼ ਉਪਿਆਨ (55), ਪ੍ਰਵੀਨ ਸ਼ਿਵਲਾਲ ਗੌੜਾ (65), ਅਮੇਅ ਰਾਜੇਸ਼ ਰਾਹੁਤ (23), ਸ਼ਿਆਮਾ ਅਰੁਣ ਮਹਾਤਰੋ (48), ਸੁਵਰਣਾ ਵਿਟਾਲੇ (64) ਤੇ ਸੁਪਰਿਆ ਦੇਸ਼ਮੁਖ (43) ਦੇ ਰੂਪ ’ਚ ਹੋਈ ਹੈ। ਇਸ ਦਰਮਿਆਨ ਮੁੱਖ ਮੰਤਰੀ ਉਦਵ ਠਾਕਰੇ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਨਾਲ ਹੀ ਪ੍ਰਸ਼ਾਸਨ ਨੂੰ ਨਿੱਜੀ ਹਸਪਤਾਲਾਂ ਦੁਆਰਾ ਅਜਿਹੀਆਂ ਘਟਨਾਵਾਂ ਦੌਰਾਨ ਅੱਗ ਲੱਗਣ ਨਾਲ ਸੁਰੱਖਿਆ ਦੇ ਉਪਾਅ ਦੇ ਇਤਜਾਮ ਦੀ ਵੀ ਜਾਂਚ ਦੇ ਵੀ ਨਿਰਦੇਸ਼ ਦਿੱਤਾ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।