ਉੱਤਰਾਖੰਡ ’ਚ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਿਆ: ਅਲਰਟ ਜਾਰੀ

ਉੱਤਰਾਖੰਡ ’ਚ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਿਆ: ਅਲਰਟ ਜਾਰੀ

ਏਜੰਸੀ, ਦੇਹਰਾਦੂਨ। ਉਤਰਾਖੰਡ ’ਚ ਚਮੋਲੀ ਜਨਪਦ ਨਾਲ ਲੱਗੇ ਚੀਨ ਸਰਹੱਦ ’ਤੇ ਗਲੇਸ਼ੀਅਰ ਟੁੱਟਣ ਕਾਰਨ ਸੁਮਨਾ ਸਥਿਤ ਬੀਆਰਓ ਕੈਂਪ ਕੋਲ ਹੋਏ ਭਾਰੀ ਹਿਮਪਾਤ ’ਚ ਭਾਰਤੀ ਫੌਜ ਨੇ 384 ਲੋਕਾਂ ਨੂੰ ਸੁਰੱਖਿਅਤ ਕੱਢਿਆ ਤੇ ਜਦੋਂ ਕਿ 8 ਮ੍ਰਿਤਕ ਦੇਹਾਂ ਬਰਾਮਦ ਹੋਈਆਂ ਹਨ ਤੇ 6 ਦੀ ਹਾਲਾਤ ਗੰਭੀਰ ਹੈ। ਭਾਰਤੀ ਫੌਜ ਦੇ ਅਤਿਰਿਕਤ ਡਾਇਰੈਕਟਰ ਜਨ ਸੰਪਰਕ ਨੇ ਟਵੀਟ ਜ਼ਰੀਏ ਦੱਸਿਆ ਕਿ ਹੁਣ ਤੱਕ 384 ਵਿਅਕਤੀ ਸੁਰੱਖਿਅਤ ਕੱਢੇ ਜਾ ਚੁੱਕੇ ਹਨ। ਰਾਤਹ ਕਾਰਜ ਜਾਰੀ ਹੈ। ਇਸ ਦਰਮਿਆਨ ਮੁੱਖ ਮੰਤਰੀ ਤੀਰਥ ਸਿੰਘ ਰਾਤ ਹੈਲੀਕਾਪਟਰ ਨਾਲ ਪ੍ਰਭਾਵਿਤ ਖੇਤਰ ਦਾ ਨਿਰੀਖਣ ਕਰਕੇ ਸਥਿਤੀ ਜਾਂਚ ਰਹੇ ਹਨ।

ਉੱਤਰਾਖੰਡ ਦੇ ਚਮੋਲੀ ਜਿਲ੍ਹੇ ਨਾਲ ਲੱਗੇ ਭਾਰਤ-ਚੀਨ (ਤਿੱਬਤ) ਸਰਹੱਦ ਖੇਤਰ ’ਤੇ ਨੀਤੀ ਘਾਟੀ ਸਥਿਤ ਸੁਮਨਾ ’ਚ ਸਰਹੱਦ ਸੜਕ ਸੰਗਠਨ (ਬੀਆਰਓ) ਦੇ ਕੈਂਪ ਦੇ ਨੇੜੇ ਗਲੇਸ਼ੀਅਰ ਟੁੱਟ ਕੇ ਡਿੱਗ ਗਿਆ। ਸੂਬਾ ਸਰਕਾਰ ਨੇ ਅਲਰਟ ਜਾਰੀ ਕੀਤਾ ਹੈ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਟਵੀਟ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਬੀਆਰਓ ਦੇ ਕਮਾਂਡਰ ਕਰਨਲ ਮਨੀਸ਼ ਕਪਿਲ ਨੇ ਵੀ ਇਯ ਹਾਦਸੇ ’ਚ ਪੁਸ਼ਟੀ ਕੀਤੀ ਹੈ। ਸੂਤਰਾਂ ਅਨੁਸਾਰ ਬੁੱਧਵਾਰ ਤੋਂ ਲਗਾਤਾਰ ਹੋ ਰਹੀ ਬਰਫਬਾਰੀ ਤੇ ਮੀਂਹ ਕਾਰਨ ਇੱਕ ਗਲੇਸ਼ੀਅਰ ਟੁੱਟਿਆ ਤੇ ਉਸਦਾ ਮਲਬਾ ਮਲਾਰੀ-ਸੁਮਨਾ ਸੜਕ ’ਤੇ ਆ ਡਿੱਗਿਆ। ਸਿੰਘ ਨੇ ਦੇਰ ਰਾਤ ਟਵੀਟ ਕਰਕੇ ਕਿਹਾ ਕਿ ਨੀਤੀ ਘਾਟੀ ਦੇ ਸੁਮਨਾ ’ਚ ਗਲੇਸ਼ੀਅਰ ਟੁੱਟਣ ਦੀ ਸੂਚਨਾ ਮਿਲੀ ਹੈ। ਇਸ ਸਬੰਧ ’ਚ ਮੈਂ ਅਲਰਟ ਜਾਰੀ ਕਰ ਦਿੱਤਾ ਹੈ। ਮੈਂ ਜਿਲ੍ਹਾ ਪ੍ਰਸ਼ਾਸਨ ਤੇ ਬੀਆਰਓ ਨਾਲ ਲਗਾਤਾਰ ਸੰਪਰਕ ’ਚ ਹਾਂ।

ਜਿਲ੍ਹਾ ਪ੍ਰਸ਼ਾਸਨ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਐੱਨਟੀਪੀਸੀ ਤੇ ਹੋਰ ਪਰਿਯੋਜਨਾਵਾਂ ’ਚ ਰਾਤ ਦੇ ਸਮੇਂ ਕੰਮ ਰੋਕਣ ਦੇ ਆਦੇਸ਼ ਦੇ ਦਿੱਤੇ ਹਨ ਤਾਂ ਕਿ ਕੋਈ ਘਟਨਾ ਨਾ ਹੋਵੇ। ਸੂਤਰਾਂ ਨੇ ਦੱਸਿਆ ਕਿ ਬੀਆਰਓ ਕਮਾਂਡਰ ਕਰਨਲ ਕਪਿਲ ਨੇ ਕਿਹਾ ਕਿ ਮਜ਼ਦੂਰਾਂ ਨੂੰ ਕੋਈ ਨੁਕਸਾਨ ਹੋਇਆ ਕਿ ਨਹੀਂ ਇਸ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਇੱਥੇ ਬੀਆਰਓ ਦੇ ਮਜਦੂਰ ਸੜਕ ਨਿਰਮਾਣ ਕਾਰਜ ’ਚ ਜੁਟੇ ਹੋਏ ਸਨ। ਜ਼ਿਆਦਾਤਰ ਬਰਫਬਾਰੀ ਹੋਣ ਨਾਲ ਸਰਹੱਦ ਖੇਤਰ ’ਚ ਵਾਇਰਲੇਸ ਵੀ ਕੰਮ ਨਹੀਂ ਕਰ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਨੀਤੀ ਘਾਟੀ ’ਚ ਜ਼ਿਆਦਾ ਬਰਫਬਾਰੀ ਹੋ ਰਹੀ ਹੈ। ਮਲਾਰੀ ਤੋਂ ਅੱਗੇ ਜੋਸ਼ੀਮਠ-ਮਲਾਰੀ ਹਾਈਵੇ ਵੀ ਬਰਫ ਨਾਲ ਢੱਕ ਗਿਆ ਹੈ, ਜਿਸ ਨਾਲ ਫੌਜ ਤੇ ਆਈਟੀਬੀਪੀ ਦੇ ਵਾਹਨਾਂ ਦੀ ਆਜਵਾਈ ਵੀ ਬੰਦ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।