10ਵਾਂ ਯਾਦ-ਏ-ਮੁਰਸ਼ਿਦ ਮੁਫ਼ਤ ਅਪੰਗਤਾ ਨਿਵਾਰਨ ਕੈਂਪ ਅੱਜ ਤੋਂ

Yaad-E-Murshid, Free Disability Redressal, Camp

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਲੱਗੇਗਾ ਕੈਂਪ, ਰਜਿਸਟ੍ਰੇਸ਼ਨ ਸ਼ੁਰੂ | Dera Sacha Sauda

ਸਰਸਾ (ਸੱਚ ਕਹੂੰ ਨਿਊਜ਼)। ਸਰਵ ਧਰਮ ਸੰਗਮ ਡੇਰਾ (Dera Sacha Sauda) ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ ‘ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਅੱਜ ਤੋਂ ਸ਼ੁਰੂ ਹੋਣ ਜਾ ਰਹੇ 10ਵੇਂ ‘ਯਾਦ-ਏ-ਮੁਰਸ਼ਿਦ ਮੁਫ਼ਤ ਅਪੰਗਤਾ ਨਿਵਾਰਨ ਕੈਂਪ’ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਕੈਂਪ ‘ਚ ਅਪੰਗਾਂ ਦੀ ਜਾਂਚ ਤੇ ਅਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ ਤੇ ਨਾਲ ਹੀ ਮਰੀਜ਼ਾਂ ਨੂੰ ਕੈਲੀਪਰ (ਬਣਾਉਟੀ ਅੰਗ) ਵੀ ਮੁਫ਼ਤ ਮੁਹੱਈਆ ਕਰਵਾਏ ਜਾਣਗੇ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ ਲੱਗਣ ਵਾਲੇ ਇਸ ਕੈਂਪ ‘ਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਕੈਂਪ ‘ਚ ਜਾਂਚ ਕਰਾਉਣ ਲਈ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਮੰਗਲਵਾਰ ਤੋਂ ਪਰਚੀਆਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਹਨ। (Dera Sacha Sauda)

ਚੁਣੇ ਗਏ ਮਰੀਜ਼ਾਂ ਦੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਅਪ੍ਰੇਸ਼ਨ ਥਿਏਟਰਾਂ ‘ਚ ਅਪ੍ਰੇਸ਼ਨ ਕੀਤੇ ਜਾਣਗੇ ਮਰੀਜ਼ ਆਪਣੇ ਨਾਲ ਦੋ ਫੋਟੋ, ਅਧਾਰ ਕਾਰਡ, ਆਮਦਨ ਪ੍ਰਮਾਣ ਪੱਤਰ ਤੇ ਅਪੰਗਤਾ ਪ੍ਰਮਾਣ ਪੱਤਰ ਜ਼ਰੂਰ ਲੈ ਕੇ ਆਉਣ ਅਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਨਾਲ ਪਰਿਵਾਰ ਦੇ ਮੈਂਬਰ ਦਾ ਹੋਣਾ ਜ਼ਰੂਰੀ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ‘ਚ 2008 ਤੋਂ ਲੈ ਕੇ ਹਰ ਸਾਲ 18 ਅਪਰੈਲ ਨੂੰ ਅਪੰਗਤਾ ਨਿਵਾਰਨ ਕੈਂਪ ਲਾਇਆ ਜਾਂਦਾ ਹੈ ਇਸ ਕੈਂਪ ‘ਚ ਮਰੀਜ਼ਾਂ ਦੀ ਜਾਂਚ, ਅਪ੍ਰੇਸ਼ਨ, ਦਵਾਈਆਂ, ਕੈਲੀਪਰ, ਬੈਸਾਖੀ, ਸੋਟੀ, ਵਿਸ਼ੇਸ਼ ਬੂਟ ਆਦਿ ਮੁਫ਼ਤ ਮੁਹੱਈਆ ਕਰਵਾਏ ਜਾਣਗੇ। (Dera Sacha Sauda)