ਪਾਰਸਲ ਬੰਬ ਦੇ ਡਰਾਵੇ ਨਾਲ 10 ਲੱਖ ਫਿਰੌਤੀ ਮੰਗਣ ਵਾਲੇ ਕਾਬੂ

Holders, Arrested, scandal, Parcel, Bombs

ਬਠਿੰਡਾ, (ਸੱਚ ਕਹੂੰ ਨਿਊਜ਼)। ਸੀਆਈਏ ਸਟਾਫ (ਵਨ) ਬਠਿੰਡਾ ਨੇ 13 ਅਗਸਤ ਨੂੰ ਨੈਸ਼ਨਲ ਕਲੋਨੀ ਨਿਵਾਸੀ ਨਰਿੰਦਰ ਕੁਮਾਰ ਦੇ ਘਰ ਪਾਰਸਲ ਰਾਹੀਂ ਬੰਬਨੁਮਾ ਵਸਤੂ ਭੇਜਕੇ 10 ਲੱਖ ਰੁਪਏ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮਾਂ ਦੀ ਪਛਾਣ ਪਿੰਕੀ ਕੁਮਾਰ ਪੁੱਤਰ ਮੈਂਬਰ ਸਿੰਘ ਵਾਸੀ ਜੋਗਾ ਨਗਰ ਬਠਿੰਡਾ, ਮਨਪਿੰਦਰ ਸਿੰਘ ਉਰਫ ਮਾਨਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਹਰਬੰਸ ਨਗਰ ਅਤੇ ਕੁਲਦੀਪ ਸਿੰਘ ਉਰਫ ਆਲੂ ਪੁੱਤਰ ਗੁਰਬਚਨ ਸਿੰਘ ਵਾਸੀ ਮਤੀਦਾਸ ਨਗਰ ਬਠਿੰਡਾ ਵਜੋਂ ਹੋਈ ਹੈ ਐਸਪੀ ਡੀ ਸਵਰਨ ਸਿੰਘ ਖੰਨਾ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਪਿੰਕੀ ਕੁਮਾਰ ਠੇਕੇਦਾਰ ਨਰਿੰਦਰ ਕੁਮਾਰ ਕੋਲ ਭਾਰਤ ਪੈਟਰੋਲੀਅਮ ਜੱਸੀ ਚੌਂਕ ਵਿਖੇ ਪੇਂਟ ਦਾ ਕੰਮ ਕਰਦਾ ਰਿਹਾ ਹੋਣ ਕਰਕੇ ਚੰਗੀ ਤਰ੍ਹਾਂ ਜਾਣਦਾ ਸੀ।

ਉਸ ਨੂੰ ਠੇਕੇਦਾਰ ਕੋਲ ਚੰਗਾ ਪੈਸਾ ਹੋਣ ਦਾ ਸ਼ੱਕ ਸੀ, ਜਿਸ ਕਰਕੇ ਉਸ ਨੇ ਪਾਈਪਾਂ ‘ਤੇ ਟੇਪ ਅਤੇ ਕਾਲੀਆਂ ਤਾਰਾਂ ਤੋਂ ਇਲਾਵਾ ਇੱਕ ਛੋਟੀ ਘੜੀ ਤੇ ਨੌਂ-ਨੌਂ ਵੋਲਟ ਦੀਆਂ ਦੋ ਬੈਟਰੀਆਂ ਨਾਲ ਟਾਈਮ ਬੰਬਨੁਮਾ ਇੱਕ ਫਰਜ਼ੀ ਜੁਗਾੜ ਬਣਾ ਲਿਆ ਆਪਣੇ ਨੇੜਲੇ ਮੁਹੱਲਿਆਂ ਦੇ ਵਸਨੀਕ ਹੋਣ ਕਰਕੇ ਬਣੀ ਜਾਣ-ਪਛਾਣ ਦੇ ਅਧਾਰ ‘ਤੇ ਉਸ ਨੇ ਆਪਣੀ ਯੋਜਨਾ ‘ਚ ਮਨਪਿੰਦਰ ਅਤੇ ਕੁਲਦੀਪ ਨੂੰ ਸ਼ਾਮਲ ਕਰ ਲਿਆ ਤੇ  13 ਅਗਸਤ ਨੂੰ ਪਾਰਸਲ ਨਰਿੰਦਰ ਕੁਮਾਰ ਦੀ ਪਤਨੀ ਅਨੀਤਾ ਰਾਣੀ ਨੂੰ ਡਲਿਵਰ ਕਰ ਦਿੱਤਾ ਕੁਝ ਦੇਰ ਬਾਅਦ ਉਹਨਾਂ ਵੱਲੋਂ ਖੋਹੇ ਮੋਬਾਇਲ ਤੋਂ ਪਿੰਕੀ ਨੇ ਨਰਿੰਦਰ ਕੁਮਾਰ ਦੇ ਮੋਬਾਇਲ ‘ਤੇ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਕੀਤੀ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਬੰਬ ਦਾ ਰਿਮੋਟ ਹੈ ਜੇ ਪੈਸੇ ਨਾਂਅ ਦਿੱਤੇ ਤਾਂ ਉਹ ਪਰਿਵਾਰ ਨੂੰ ਖਤਮ ਕਰ ਦੇਣਗੇ ਸੂਚਨਾ ਦੇਣ ‘ਤੇ ਮੌਕੇ ‘ਤੇ ਪੁੱਜੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਬੰਬ ਵਰਗੇ ਪਾਰਸਲ ਨੂੰ ਨਹਿਰ ‘ਚ ਸੁੱਟ ਕੇ ਨਕਾਰਾ ਕਰ ਦਿੱਤਾ।

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਯੋਗਦਾਨ ’ਤੇ ਇਨ੍ਹਾਂ ਹਸਤੀਆਂ ਨੇ ਡੇਰਾ ਸੱਚਾ ਸੌਦਾ ਨੂੰ ਖੂਬ ਸਲਾਹਿਆ, ਹੁਣੇ ਪੜ੍ਹੋ

ਘਟਨਾ ਦੀ ਨਜ਼ਾਕਤ ਨੂੰ ਦੇਖਦਿਆਂ 14 ਅਗਸਤ ਨੂੰ ਕੇਸ ਦਰਜ ਕਰਕੇ ਪੜਤਾਲ ਸੀਆਈਏ ਸਟਾਫ ਵਨ ਨੂੰ ਸੌਂਪ ਦਿੱਤੀ ਤਾਂ ਇੰਸਪੈਕਟਰ ਰਜਿੰਦਰ ਕੁਮਾਰ ਨੇ  ਮੁਲਜ਼ਮਾਂ ਨੂੰ ਬੀੜ ਤਲਾਬ ਰੋਡ ‘ਤੇ ਐਕਟਵਾ ਸਮੇਤ ਦਬੋਚ ਲਿਆ ਐਕਟਿਵਾ ਪਿੰਕੀ ਕੁਮਾਰ ਦੇ ਨਾਂਅ ‘ਤੇ ਹੈ, ਜਿਸ ਦੀ ਡਿੱਗੀ ‘ਚੋਂ ਖੋਲ੍ਹਿਆ ਹੋਇਆ ਮੋਬਾਇਲ ਵੀ ਬਰਾਮਦ ਹੋਇਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਤੇ ਉਹ ਜਲਦੀ ਅਮੀਰ ਬਣਨ ਦੇ ਚੱਕਰ ‘ਚ ਜ਼ੁਰਮ ਦੀ ਦੁਨੀਆ ‘ਚ ਸ਼ਾਮਲ ਹੋ ਗਏ ਹਨ। (Parcel Bomb)