ਆਈਜੀ ਗੁਰਿੰਦਰ ਢਿੱਲੋਂ ਦੀ ਰਿਹਾਇਸ਼ ‘ਤੇ ਸੀਬੀਆਈ ਦੀ ਛਾਪੇਮਾਰੀ ਦੀ ਚਰਚਾ

Discussion, CBI, Raids, Gurinder, Dhillon, Residence

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਸੀਬੀਆਈ ਵੱਲੋਂ ਫਿਰੋਜਪੁਰ ਰੇਜ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਦੀ ਇੱਥੇ ਅਰਬਨ ਅਸਟੇਟ ਵਿਖੇ ਸਥਿਤ ਨਿੱਜੀ ਰਿਹਾਇਸ਼ ਅਤੇ ਫੁਹਾਰਾ ਚੌਂਕ ਉੱਪਰ ਸਥਿਤ ਸਰਕਾਰੀ ਰਿਹਾਇਸ Àੁੱਪਰ ਛਾਪੇਮਾਰੀ ਦੀ ਚਰਚਾ ਅੱਜ ਦਿਨ ਭਰ ਰਹੀ। ਉਂਜ ਅਧਿਕਾਰਤ ਤੌਰ ‘ਤੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ। ਇੱਥੋਂ ਤੱਕ ਕਿ ਅੱਜ ਮੀਡੀਆ ਦਾ ਜਮਾਵੜਾ ਵੀ ਇਸ ਖਬਰ ਦੀ ਪੈਰਵਾਈ ਲਈ ਲੱਗਿਆ ਰਿਹਾ, ਪਰ ਕੋਈ ਵੀ ਅਧਿਕਾਰੀ ਇਸ ਸਬੰਧੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਸੀ। (IG Dhillon)

ਦੱਸਣਯੋਗ ਹੈ ਕਿ ਸੀਬੀਆਈ ਦੀ ਟੀਮ ਵੱਲੋਂ ਦੇਰ ਰਾਤ ਫਿਰੋਜਪੁਰ ਵਿਖੇ ਵੀ ਆਈ.ਜੀ. ਢਿੱਲੋਂ ਦੇ ਦਫ਼ਤਰ ਅਤੇ ਰਿਹਾਇਸ਼ ਉੱਪਰ ਛਾਪੇਮਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਚਰਚਾ ਉੱਡ ਗਈ ਕਿ ਸੀਬੀਆਈ ਦੀ ਇੱਕ ਟੀਮ ਵੱਲੋਂ ਪਟਿਆਲਾ ਵਿਖੇ ਵੀ ਆਈ ਜੀ ਦੇ ਅਰਬਨ ਅਸਟੇਟ ਫੇਜ 3 ਵਿਖੇ ਸਥਿਤ ਨਿੱਜੀ ਰਿਹਾਇਸ ਅਤੇ ਇੱਥੇ ਫੁਹਾਰ ਚੌਂਕ Àੁੱਪਰ ਸਥਿਤ ਸਰਕਾਰੀ ਕੋਠੀ 15-ਏ ‘ਤੇ ਦਬਿਸ਼ ਦਿੱਤੀ ਗਈ ਹੈ। ਜਦੋਂ ਇਸ ਦੀ ਪੁਸ਼ਟੀ ਲਈ ਅੱਜ ਮੀਡੀਆ ਵੱਲੋਂ ਦਿਨ ਭਰ ਭੱਜ ਦੌੜ ਕੀਤੀ ਗਈ, ਪਰ ਕੋਈ ਪੁਸ਼ਟੀ ਨਹੀਂ ਹੋਈ। ਨਿੱਜੀ ਰਿਹਾਇਸ ਉੱਪਰ ਜਾਣਕਾਰੀ ਦੇਣ ਲਈ ਕੋਈ ਵੀ ਸਾਹਮਣੇ ਨਹੀਂ ਆਇਆ। (IG Dhillon)

ਇਸ ਸਬੰਧੀ ਜਦੋਂ ਪਟਿਆਲਾ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਰੇਡ ਸਬੰਧੀ ਕੁਝ ਵੀ ਜਾਣਕਾਰੀ ਹੋਣ ਤੋਂ ਟਾਲਾ ਵੱਟ ਲਿਆ। ਦੱਸਣਯੋਗ ਹੈ ਕਿ ਮੋਹਨ ਸਿੰਘ ਪਟਵਾਰੀ ਨਾਂਅ ਦੇ ਵਿਅਕਤੀਆਂ ਵੱਲੋਂ ਆਪਣੇ ਨਾਲ ਹੋਈ ਜ਼ਿਆਦਤੀ ਸਬੰਧੀ ਵਿਜੀਲੈਂਸ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਸਮੇਤ ਹੋਰਨਾਂ ਅਧਿਕਾਰੀਆਂ ਖਿਲਾਫ਼ ਮਾਮਲਾ ਭਖਾਇਆ ਹੋਇਆ ਹੈ , ਜਿਸ ਸਬੰਧੀ ਇੱਕ ਸਿਟ ਬਣੀ ਹੋਈ ਹੈ ਅਤੇ ਆਈ ਜੀ ਫਿਰੋਜਪੁਰ ਇਸ ਸਿਟ ਦੇ ਮੁਖੀ ਹਨ। (IG Dhillon)