Dera Sacha Sauda: ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ਤੁਹਾਨੂੰ ਇਸ ਲਈ ਕੋਲ ਬਿਠਾ ਕੇ ਨਾਮ ਦਿੰਦੇ ਹਾਂ ਕਿ ਤੁਹਾਡੇ ਤੋਂ ਕੋਈ ਕੰਮ ਲੈਣਾ ਹੈ

Sach Kahoon Punjabi Desk Picture
Published On

‘ਜਦੋਂ ਕੋਲ ਬਿਠਾ ਕੇ ਦਿੱਤਾ ਨਾਮ-ਸ਼ਬਦ’

Dera Sacha Sauda: ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਲਗਭਗ ਤਿੰਨ ਸਾਲਾਂ ਤੱਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਵੱਲੋਂ ਫ਼ਰਮਾਏ ਗਏ ਸਤਿਸੰਗਾਂ ਨੂੰ ਸੁਣਦੇ ਰਹੇ 14 ਮਾਰਚ ਸੰਨ 1954 ਦੀ ਗੱਲ ਹੈ ਉਸ ਦਿਨ ਸਤਿਸੰਗ ਦਾ ਪ੍ਰੋਗਰਾਮ ਪਿੰਡ ਘੁੱਕਿਆਂ ਵਾਲੀ (ਜ਼ਿਲ੍ਹਾ ਸਰਸਾ) ’ਚ ਸੀ। ਆਪਣੇ ਪੂਜਨੀਕ ਗੁਰੂ ਸ਼ਾਹ ਮਸਤਾਨਾ ਜੀ ਦਾ ਸ਼ੁੱਭ ਸੰਦੇਸ਼ ਮਿਲਣ ’ਤੇ ਆਪ ਜੀ ਆਪਣੇ ਪੂਜਨੀਕ ਮਾਤਾ ਜੀ ਨੂੰ ਨਾਲ ਲੈ ਕੇ ਪਿੰਡ ਘੁੱਕਿਆਂ ਵਾਲੀ ਪਹੁੰਚ ਗਏ। ਸਤਿਸੰਗ ਤੋਂ ਬਾਅਦ ਜਦੋਂ ਪੂਜਨੀਕ ਬੇਪਰਵਾਹ ਸਾਈਂ ਜੀ ਨਾਮ ਸ਼ਬਦ ਦੇਣ ਲਈ ਜਾਣ ਲੱਗੇ ਤਾਂ ਆਪ ਜੀ ਨੂੰ ਚਬੂਤਰੇ ’ਤੇ ਖੜ੍ਹੇ ਵੇਖ ਕੇ ਦੂਰੋਂ ਉੱਚੀ ਆਵਾਜ਼ ’ਚ ਫ਼ਰਮਾਇਆ, ‘‘ਹਰਬੰਸ ਸਿੰਘ! (ਪੂਜਨੀਕ ਪਰਮ ਪਿਤਾ ਜੀ ਦਾ ਬਚਪਨ ਦਾ ਨਾਂਅ) ਤੁਸੀਂ ਵੀ ਅੰਦਰ ਚੱਲ ਕੇ ਸਾਡੇ ਮੂੜ੍ਹੇ ਕੋਲ ਬੈਠ ਜਾਓ ਅੱਜ ਰਾਤ ਤੁਹਾਨੂੰ ਵੀ ਦਾਤਾ ਸਾਵਣ ਸ਼ਾਹ ਜੀ ਦੇ ਹੁਕਮ ਨਾਲ ਨਾਮ-ਦਾਨ ਮਿਲੇਗਾ’।

ਇਹ ਵੀ ਪੜ੍ਹੋ: Saint MSG ਦੇ ਮਾਨਵਤਾ ਦੀ ਸੇਵਾ ਦੇ ਬੇਮਿਸਾਲ 40 ਦਿਨ

’ ਆਪ ਜੀ ਉਸੇ ਸਮੇਂ ਆਪਣੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਅੰਦਰ ਚਲੇ ਗਏ ਅਤੇ ਮੂੜ੍ਹੇ ਕੋਲ ਥਾਂ ਨਾ ਹੋਣ ਕਾਰਨ ਆਪ ਜੀ ਪਿੱਛੇ ਹੀ ਬੈਠ ਗਏ’’ ਇੰਨੇ ’ਚ ਪੂਜਨੀਕ ਸ਼ਾਹ ਮਸਤਾਨਾ ਜੀ ਕਮਰੇ ਦੇ ਅੰਦਰ ਆ ਗਏ ਅਤੇ ਮੂੜ੍ਹੇ ’ਤੇ ਬੈਠਦੇ ਹੀ, ਆਪ ਜੀ ਨੂੰ ਮੂੜ੍ਹੇ ਕੋਲ ਬੈਠੇ ਹੋਏ ਨਾ ਦੇਖ ਕੇ ਬੋਲੇ ‘‘ਕਿੱਥੇ ਹਨ ਭਾਈ! ਉਹ ਜਲਾਲਆਣੇ ਵਾਲੇ ਲੰਮੇ ਸਰਦਾਰ ਜੀ? ਕੀ ਨਾਂਅ ਹੈ ਉਨ੍ਹਾਂ ਦਾ… ਹਰਬੰਸ ਸਿੰਘ’’ ਇਹ ਸੁਣ ਕੇ ਆਪ ਜੀ ਨੇ ਖੜ੍ਹੇ ਹੋ ਕੇ ਬੇਨਤੀ ਕੀਤੀ ਕਿ , ‘‘ਸਾਈਂ ਜੀ! ਮੈਂ ਇੱਥੇ ਬੈਠਾ ਹਾਂ’’ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਨਹੀਂ ਭਾਈ, ਇੱਥੇ ਅੱਗੇ ਆ ਕੇ ਸਾਡੇ ਮੂੜ੍ਹੇ ਕੋਲ ਬੈਠੋ’’।  ਆਪ ਜੀ ਨੂੰ ਕੋਲ ਬਿਠਾਉਂਦੇ ਹੋਏ ਪੂਜਨੀਕ ਬੇਪਰਵਾਹ ਸਾਈਂ ਨੇ ਫ਼ਰਮਾਇਆ, ‘‘ਤੁਹਾਨੂੰ ਇਸ ਲਈ ਕੋਲ ਬਿਠਾ ਕੇ ਨਾਮ ਦਿੰਦੇ ਹਾਂ ਕਿ ਤੁਹਾਡੇ ਤੋਂ ਕੋਈ ਕੰਮ ਲੈਣਾ ਹੈ, ਤੁਹਾਨੂੰ ਜਿੰਦਾਰਾਮ ਦਾ ਲੀਡਰ ਬਣਾਵਾਂਗੇ’’ Dera Sacha Sauda

About The Author

Related Posts