Amritsar Crime News: ਅੰਮ੍ਰਿਤਸਰ ਪੁਲਿਸ ਦੀ ਮੁਸਤੈਦੀ, ਮਹਿਲਾ ਦਾ ਪਰਸ ਲੈ ਕੇ ਭੱਜਣ ਵਾਲਾ ਲੁਟੇਰਾ ਗ੍ਰਿਫ਼ਤਾਰ
ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
Amritsar Crime News: ਰਾਜਨ ਮਾਨ (ਅੰਮ੍ਰਿਤਸਰ)। ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਵਿੱਚ ਲੁੱਟ ਦੀ ਇੱਕ ਘਟਨਾ ਸਾਹਮਣੇ ਆਈ, ਜਿੱਥੇ ਇੱਕ ਨੌਜਵਾਨ ਨੇ ਸ਼ਾਮ ਕਰੀਬ ਸੱਤ ਵਜੇ ਇੱਕ ਕੁੜੀ ਤੋਂ ਉਸਦਾ ਫੋਨ ਅਤੇ ਪਰਸ ਖੋਹ ਕੇ ਭੱਜ ਲਿਆ। ਜਾਣਕਾਰੀ ਮੁਤਾਬਕ ਇਹ ਘਟਨਾ ਕਾਲਾ ਮਾਲਾ ਚੌਂਕ ਨੇੜੇ ਵਾਪਰੀ, ਜਿੱਥੇ ਪੀੜਤਾ ਆਪਣੀ ਭੈਣ ਨਾਲ ਖਾਣਾ ਖਾ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਪੈਦਲ ਆਇਆ ਅਤੇ ਅਚਾਨਕ ਮੇਜ਼ ’ਤੇ ਪਿਆ ਫੋਨ ਤੇ ਪਰਸ ਚੁੱਕ ਕੇ ਭੱਜ ਗਿਆ। ਮੁਲਜ਼ਮ ਨੇ ਪਹਿਲਾਂ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਕੁਝ ਦੂਰੀ ’ਤੇ ਖੜੀ ਆਪਣੀ ਐਕਟਿਵਾ ’ਤੇ ਬੈਠ ਕੇ ਫਰਾਰ ਹੋ ਗਿਆ।
ਪੀੜਤਾ ਨੇ ਹਿੰਮਤ ਦਿਖਾਉਂਦਿਆਂ ਉਸਦਾ ਪਿੱਛਾ ਵੀ ਕੀਤਾ ਪਰ ਭੱਜਦਿਆਂ ਉਹ ਡਿੱਗ ਗਈ ਜਿਸ ਨਾਲ ਉਸਨੂੰ ਹਲਕੀਆਂ ਚੋਟਾਂ ਵੀ ਆਈਆਂ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਜੀਠਾ ਰੋਡ ਦੇ ਐਸਐਚਓ ਇੰਸਪੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਐਸਆਈ ਹਰਪਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਕਨੀਕੀ ਅਤੇ ਸੂਝਬੂਝ ਨਾਲ ਜਾਂਚ ਸ਼ੁਰੂ ਕੀਤੀ। ਪੁਲਿਸ ਦੀ ਮੁਸਤੈਦੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ ਇੱਕ ਘੰਟੇ ਦੇ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ: Kotkapura Police Action: ਵੱਡੀ ਸਾਜ਼ਿਸ਼ ਨਾਕਾਮ: ਕੋਟਕਪੂਰਾ 'ਚ ਲੁਟੇਰਾ ਗੈਂਗ ਦੇ 5 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ
ਪੁਲਿਸ ਵੱਲੋਂ ਆਰੋਪੀ ਕੋਲੋਂ ਪੀੜਤਾ ਦਾ ਫੋਨ, ਪਰਸ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ ਨਾਲ ਹੀ ਉਹ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਈ ਗਈ ਜਿਸ ’ਤੇ ਉਹ ਭੱਜਿਆ ਸੀ। ਇਸ ਤੁਰੰਤ ਕਾਰਵਾਈ ਨਾਲ ਪੀੜਤਾ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਮਾਮਲੇ ਨੇ ਇੱਕ ਵਾਰ ਫਿਰ ਪੁਲਿਸ ਦੀ ਤੇਜ਼ ਕਾਰਵਾਈ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਭਰੋਸਾ ਮਜ਼ਬੂਤ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
