ਜਵੇਰੇਵ ਨੇ ਨਡਾਲ ਨੂੰ ਹਰਾ ਕੀਤਾ ਉਲਟਫੇਰ

Zverev , Defeated,  Nadal , Reverse

ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਨੇ ਨੰਬਰ ਵੰਨ ਖਿਡਾਰੀ ਨੂੰ 6-2, 6-4 ਨਾਲ ਹਰਾਇਆ

ਏਜੰਸੀ/ਲੰਦਨ । ਏਟੀਪੀ ਫਾਈਨਲਜ਼ ਦੇ ਡਿਫੈਂਡਿੰਗ ਚੈਂਪੀਅਨ ਅਲੈਕਜੇਂਡਰ ਜਵੇਰੇਵ ਨੇ ਵੱਡਾ ਉਲਟਫੇਰ ਕੀਤਾ 22 ਸਾਲ ਦੇ ਇਸ ਜਰਮਨ ਖਿਡਾਰੀ ਨੇ ਏਟੀਪੀ ਫਾਈਨਲਜ਼ ਦੇ ਇੱਕ ਮੁਕਾਬਲੇ ’ਚ ਦੁਨੀਆ ਦੇ ਨੰਬਰ ਵਨ ਟੈਨਿਸ ਪਲੇਅਰ ਰਾਫੇਲ ਨਡਾਲ ਨੂੰ 6-2, 6-4 ਨਾਲ ਹਰਾਇਆ ਨਡਾਲ ਖਿਲਾਫ ਅਲੈਕਜੈਂਡਰ ਦੀ ਇਹ ਪਹਿਲੀ ਜਿੱਤ ਹੈ ਇਸ ਤੋਂ ਪਹਿਲਾਂ ਹੋਏ ਪੰਜ ਮੁਕਾਬਲਿਆਂ ’ਚ ਨਡਾਲ ਨੇ ਬਾਜ਼ੀ ਮਾਰੀ ਸੀ ਪਰ ਇਸ ਵਾਰ ਲੰਦਨ ਦੇ ਓ 2 ਏਰੀਨਾ ’ਚ ਖੇਡੇ ਗਏ ਮੈਚ ’ਚ ਨਡਾਲ ਦੀ ਇੱਕ ਗਲਤੀ ਭਾਰੀ ਪੈ ਗਈ ਅਤੇ ਉਨ੍ਹਾਂ ਨੂੰ ਮੈਚ ਗਵਾਉਣਾ ਪਿਆ ਨਡਾਲ ਦੀ ਇਸ ਵੱਡੀ ਹਾਰ ਦਾ ਕਾਰਨ ਉਨ੍ਹਾਂ ਦੀ ਸੱਟ ਵੀ ਰਹੀ ਹੈ । ਲਗਭਗ 9 ਦਿਨ ਪਹਿਲਾਂ ਢਿੱਡ ਦੀ ਸੱਟ ਕਾਰਨ ਨਡਾਲ ਪੈਰਿਸ ਮਾਸਟਰਜ਼ ਦੇ ਸੈਮੀਫਾਈਨਲ ’ਚੋਂ ਬਾਹਰ ਹੋ ਗਏ ਸਨ। ਪਿਛਲੇ 10 ਦਿਨਾਂ ’ਚ ਨਡਾਲ ਨੇ ਰਿਕਵਰੀ ਦੀ ਪੂਰੀ ਕੋਸ਼ਿਸ਼ ਕੀਤੀ ਪਰ ਏਟੀਪੀ ਟੂਰਨਾਮੈਂਟ ’ਚ ਜਦੋਂ ਉਹ ਅਲੈਕਜੇਂਡਰ ਜਵੇਰੇਵ ਸਾਹਮਣੇ ਉੱਤਰੇ ਤਾਂ ਆਪਣਾ ਬੈਸਟ ਨਹÄ ਦੇ ਸਕੇ ਨਡਾਲ ਨੇ ਸਿੱਧੇ ਤਿੰਨ ਵਾਰ ਆਪਣੀ ਸਰਵਿਸ ਨੂੰ ਛੱਡਿਆ ਅਤੇ ਇੱਕ ਵੀ ਬ੍ਰੇਕ ਪੁਆਂਇਟ ’ਤੇ ਜ਼ੋਰ ਨਹÄ ਦਿੱਤਾ ਉਨ੍ਹਾਂ ਦਾ ਆਮ ਰੂਪ ਨਾਲ ਸ਼ਕਤੀਸ਼ਾਲੀ ਫੋਰਹੈਂਡ ਚਾਰ ਵਾਰ ਤੋਂ ਜ਼ਿਆਦਾ ਵਾਰ ਸਫਲ ਨਹÄ ਹੋ ਸਕਿਆ ਇਹ ਮੈਚ 83 ਮਿੰਟਾਂ ’ਚ ਖਤਮ ਹੋ ਗਿਆ।

ਫੈਡਰਰ ਅਤੇ ਜੋਕੋਵਿਚ ਨੂੰ ਹਰਾ ਚੁੱਕੇ ਜਰਮਨੀ ਦੇ ਰਹਿਣ ਵਾਲੇ ਜਵੇਰੇਵ ਨੇ ਪਿਛਲੇ ਸਾਲ ਦੇ ਸੈਮੀਫਾਈਨਲ ’ਚ ਛੇ ਵਾਰ ਦੇ ਚੈਂਪੀਅਨ ਰੋਜਰ ਫੈਡਰਰ ਅਤੇ ਫਿਰ ਪੰਜ ਵਾਰ ਦੇ ਜੇਤੂ ਨੋਵਾਕ ਜੋਕੋਵਿਚ ਨੂੰ ਫਾਈਨਲ ’ਚ ਹਰਾਇਆ ਸੀ ਇਸ ਵਾਰ ਜਵੇਰੇਵ ਨੇ ਨਡਾਲ ਦਾ ਸ਼ਿਕਾਰ ਕਰਕੇ ਟੈਨਿਸ ਜਗਤ ਦੇ ਟਾਪ 3 ਖਿਡਾਰੀਆਂ ਨੂੰ ਹਰਾਉਣ ਦਾ ਸੁਫਨਾ ਪੂਰਾ ਕਰ ਲਿਆ ਜ਼ਿਕਰਯੋਗ ਹੈ ਕਿ ਨਡਾਲ ਏਟੀਪੀ ਫਾਈਨਲਜ਼ ’ਚ ਅੱਜ ਤੱਕ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਡੀਕ ਕਰ ਰਹੇ ਹਨ ਨਡਾਲ ਪਿਛਲੇ 15 ਸਾਲਾਂ ਤੋਂ ਇਸ ਟੂਰਨਾਮੈਂਟ ’ਚ ਹਿੱਸਾ ਲੈ ਰਹੇ ਹਨ ਜਿਸ ’ਚ ਛੇ ਮੌਕਿਆਂ ’ਤੇ ਉਹ ਸੱਟ ਕਾਰਨ ਵਿਚਾਲੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਹਾਲਾਂਕਿ ਦੋ ਵਾਰ ਫਾਈਨਲ ’ਚ ਪਹੁੰਚੇ ਪਰ ਖਿਤਾਬ ਨਹÄ ਜਿੱਤ ਸਕੇ।

ਕੌਣ ਹੈ ਅਲੈਕਜੇਂਡਰ ਜਵੇਰੇਵ

22 ਸਾਲ ਦੇ ਅਲੈਕਜੇਂਡਰ ਜਵੇਰੇਵ ਜਰਮਨੀ ਦੇ ਰਹਿਣ ਵਾਲੇ ਹਨ ਜਵੇਰੇਵ ਨੇ ਪੰਜ ਸਾਲ ਦੀ ਉਮਰ ’ਚ ਹੀ ਟੈਨਿਸ ਖੇਡਣਾ ਸ਼ੁਰੂ ਕਰ ਦਿੱਤਾ ਸੀ ਜਵੇਰੇਵ ਦੇ ਪਿਤਾ ਵੀ ਟੈਨਿਸ ਪਲੇਅਰ ਰਹੇ ਹਨ ਅਤੇ ਹੁਣ ਆਪਣੇ ਪੁੱਤਰ ਨੂੰ ਟੇ੍ਰਨਿੰਗ ਦਿੰਦੇ ਹਨ ਉੱਥੇ ਜਵੇਰੇਵ ਦੀ ਮਾਂ ਵੀ ਇੱਕ ਟੈਨਿਸ ਕੋਚ ਹਨ ਸਾਲ 1991 ’ਚ ਜਵੇਰੇਵ ਦੀ ਫੈਮਿਲੀ ਰੂਸ ਤੋਂ ਜਰਮਨੀ ਆ ਗਈ ਸੀ।

ਟਾਪ-3 ’ਚ ਹੋ ਚੁੱਕੇ ਸ਼ਾਮਲ

ਜਵੇਰੇਵ ਮਹਾਨ ਟੈਨਿਸ ਪਲੇਅਰ ਰੋਜਰ ਫੈਡਰਰ ਨੂੰ ਆਪਣਾ ਆਦਰਸ਼ ਮੰਨਦੇ ਹਨ ਫੈਡਰਰ ਨੂੰ ਵੇਖ ਕੇ ਹੀ ਜਵੇਰੇਵ ਨੇ ਟੈਨਿਸ ਖੇਡਣਾ ਸ਼ੁਰੂ ਕੀਤਾ ਅਤੇ ਵੱਡੇ ਹੋ ਕੇ ਉਸੇ ਖਿਡਾਰੀ ਨੂੰ ਜਵੇਰੇਵ ਨੇ ਹਰਾਇਆ ਜਵੇਰੇਵ ਇਸ ਸਮੇਂ ਵਿਸ਼ਵ ਰੈਂਕਿੰਗ ’ਚ ਸੱਤਵੇਂ ਨੰਬਰ ’ਤੇ ਹਨ ਪਰ ਉਹ ਟਾਪ 3 ’ਚ ਸ਼ਾਮਲ ਹੋ ਚੁੱਕੇ ਹਨ ਸਾਲ 2017 ’ਚ ਜਵੇਰੇਵ ਦੁਨੀਆ ਦੇ ਤੀਜੇ ਨੰਬਰ ਦੇ ਸਰਵਸ੍ਰੇਸ਼ਠ ਖਿਡਾਰੀ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।