ਇੱਕ ਮੈਚ ‘ਚ ਹਰਫ਼ਨਮੌਲਾ ਪ੍ਰਦਰਸ਼ਨ ਕਰਨ ‘ਚ ਮੋਹਰੀ ਹੈ ਯੁਵਰਾਜ ਸਿੰਘ

ਇੱਕ ਮੈਚ ‘ਚ ਹਰਫ਼ਨਮੌਲਾ ਪ੍ਰਦਰਸ਼ਨ ਕਰਨ’ਚ ਮੋਹਰੀ ਹੈ ਯੁਵਰਾਜ ਸਿੰਘ | Yuvraj Singh

ਕੋਲਕਾਤਾ (ਏਜੰਸੀ)। ਵਿਰੁੱਧ ਹੈਦਰਾਬਾਦ ਦੇ ਰਾਸ਼ਿਦ ਖਾਨ ਬੱਲੇਬਾਜ਼ੀ ਵਿੱਚ 34 ਅਤੇ ਗੇਂਦਬਾਜ਼ੀ ‘ਚ 4 ਓਵਰਾਂ ‘ਚ 19 ਦੌੜਾਂ ਦੇ ਕੇ 3 ਵਿਕਟਾਂ ਲੈਂਦਿਆਂ ਮੈਨ ਆਫ਼ ਦ ਮੈਚ ਬਣੇ  ਆਈ.ਪੀ.ਐਲ ਦੇ ਇਤਿਹਾਸ ‘ਚ ਸਭ ਤੋਂ ਸਫ਼ਲ ਹਰਫਨਮੌਲਾ ਪ੍ਰਦਰਸ਼ਨ ‘ਚ ਪਹਿਲੇ ਨੰਬਰ ‘ਤੇ ਕ੍ਰਿਸ ਗੇਲ ਹਨ ਪਰ ਇਸ ਲਿਸਟ ‘ਚ ਪਹਿਲੇ ਪੰਜਾਂ ‘ਚ ਯੁਵਰਾਜ (Yuvraj Singh) ਸਿੰਘ ਦਾ ਨਾਂਅ ਦੋ ਵਾਰ ਆਉਂਦਾ ਹੈ ਗੇਲ ਨੇ 2011 ਦੀ ਆਈ.ਪੀ.ਐਲ ‘ਚ  ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਖੇਡਦਿਆਂ ਬੱਲੇਬਾਜ਼ੀ ਦੌਰਾਨ 107 ਦੌੜਾਂ ਬਣਾਈਆਂ।

ਜਦੋਂਕਿ ਗੇਂਦਬਾਜ਼ੀ ‘ਚ 21 ਦੌੜਾਂ ਦੇ ਕੇ 3 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿਤਾਉਣ ‘ਚ ਅਹਿਮ ਕਿਰਦਾਰ ਨਿਭਾਇਆ ਇਸ ਲਿਸਟ ‘ਚ ਦੂਸਰੇ ਨੰਬਰ ‘ਤੇ ਆਸਟਰੇਲੀਆ ਦੇ ਸ਼ੇਨ ਵਾਰਨ ਹਨ ਜਿੰਨ੍ਹਾਂ ਨੇ ਆਈ.ਪੀ.ਐਨ. 2011 ‘ਚ ਮੁੰਬਈ ਵਿਰੁੱਧ ਖੇਡਦਿਆਂ ਬੱਲੇਬਾਜ਼ੀ ‘ਚ 89 ਦੌੜਾਂ ਅਤੇ ਫਿਰ ਗੇਂਦਬਾਜ਼ੀ ‘ਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰਦਿਆਂ ਆਪਣੀ ਟੀਮ ਰਾਜਸਥਾਨ ਨੂੰ ਮੈਚ ਜਿਤਵਾਇਆ ਸੀ. ਤੀਸਰੇ ਨੰਬਰ ‘ਤੇ ਭਾਰਤ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਦਾ ਨਾਂਅ ਆਉਂਦਾ ਹੈ ਜਿਸ ਨੇ 2014 ‘ਚ ਰਾਜਸਥਾਨ ਵਿਰੁੱਧ ਖੇਡਦਿਆਂ 83 ਦੌੜਾਂ ਵੀ ਬਣਾਈਆਂ ਅਤੇ ਇਸ ਤੋਂ ਬਾਅਦ ਗੇਂਦਬਾਜ਼ੀ ‘ਚ 35 ਦੌੜਾਂ ਦੇ ਕੇ 4 ਵਿਕਟਾਂ ਵੀ ਹਾਸਲ ਕੀਤੀਆਂ।

ਇਸ ਲੜੀ ‘ਚ ਚੌਥੇ ਨੰਬਰ ‘ਤੇ ਪਾਲ ਵਾਲਥੇਟੀ ਦਾ ਨੰਬਰ ਹੈ ਜਿਸ ਨੇ ਬੱਲੇਬਾਜ਼ੀ ‘ਚ 75 ਦੌੜਾਂ ਬਣਾਉਣ ਤੋਂ ਬਾਅਦ ਗੇਂਦਬਾਜ਼ੀ ਦੌਰਾਨ 29 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਸਨ ਪੰਜਵੇਂ ਨੰਬਰ ‘ਤੇ ਫਿਰ ਯੁਵਰਾਜ ਦਾ ਨੰਬਰ ਆਉਂਦਾ ਹੈ ਜਿਸ ਨੇ 2011 ‘ਚ ਪੂਨੇ ਵਾਰੀਅਰਜ਼ ਵੱਲੋਂ ਖੇਡਦਿਆਂ ਮੁੰਬਈ ਵਿਰੁੱਧ ਪਹਿਲਾਂ 66 ਦੌੜਾਂ ਬਣਾਉਣ ਤੋਂ ਬਾਅਦ ਗੇਂਦਬਾਜ਼ੀ ਦੌਰਾਨ 29 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ । ਜੇਕਰ ਇਸ ਫੇਰਹਿਸਤ ਨੂੰ 10 ਤੱਕ ਦੇਖੀਏ ਤਾਂ 10ਵੇ. ਨੰਬਰ ਂਤੇ ਵੀ ਯੁਵਰਾਜ ਦਾ ਨੰਬਰ ਆਉੰਦਾ ਹੈ। ਇਸ ਨੰਬਰ -ਤੇ ਡਰਬਨ ਂਚਯੁਵਰਾਜ ਨੇ ਆਈਪੀਐਲ 2009 ਂਚ  ਪੰਜਾਬ ਕਿੰਗਜ਼ ਇਲੈਵਨ ਵੱਲੋ. ਖੇਡਦਿਆਂ ਬੰਗਲੁਰੂ ਵਿਰੁੱਧ  22 ਦੌੜਾਂ ਦੇ ਕੇ 3 ਵਿਕਟਾਂ ਅਤੇ 50 ਦੌੜਾਂ ਵੀ ਬਣਾਈਆਂ ਸਨ।