ਯੂਥ ਓਲੰਪਿਕ: ਭਾਰਤ ਦੀਆਂ ਪੁਰਸ਼-ਮਹਿਲਾ ਹਾਕੀ ਟੀਮਾਂ ਫਾਈਨਲ ‘ਚ,ਕੁਸ਼ਤੀ ਂਚ ਸਿਮਰਨ ਨੂੰ ਚਾਂਦੀ

ਪੁਰਸ਼ ਟੀਮ ਨੇ ਮੇਜ਼ਬਾਨ ਅਰਜਨਟੀਨਾ ਨੂੰ, ਮਹਿਲਾ ਟੀਮ ਨੇ ਇੱਕਤਰਫ਼ਾ ਮੈਚ ‘ਚ ਚੀਨ ਨੂੰ ਹਰਾਇਆ

ਖਿਤਾਬ ਲਈ ਫਾਈਨਲ ‘ਚ ਪੁਰਸ਼ ਟੀਮ ਮਲੇਸ਼ੀਆ ਨਾਲ ਜਦੋਂਕਿ ਮਹਿਲਾ ਟੀਮ ਮੇਜ਼ਬਾਨ ਅਰਜਨਟੀਨਾ ਵਿਰੁੱਧ  ਖੇਡੇਗੀ

 
ਬਿਊਨਸ ਆਇਰਸ, 14 ਅਕਤੂਬਰ

ਭਾਰਤ ਦੀ ਅੰਡਰ 18 ਮਹਿਲਾ ਅਤੇ ਪੁਰਸ਼ ਟੀਮਾਂ ਨੇ ਇੱਥੇ ਚੱਲ ਰਹੀਆਂ ਤੀਸਰੀਆਂ ਯੂਥ ਓਲੰਪਿਕ ਖੇਡਾਂ ‘ਚ ਆਪਣੇ ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤਣ ਦੇ ਨਾਲ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਹੈ

 
ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਚੱਲ ਰਹੀਆਂ ਇਹਨਾਂ ਖੇਡਾਂ ‘ਚ ਹਾਕੀ ਦੀ ਫਾਈਵ ਏ ਸਾਈਡ ਹਾਕੀ ਮੁਕਾਬਲੇ ਦੇ ਸੈਮੀਫਾਈਨਲ ‘ਚ ਭਾਰਤ ਦੀ ਮਹਿਲਾ ਟੀਮ ਨੇ ਚੀਨ ਨੂੰ 3-0 ਨਾਲ ਹਰਾਇਆ ਜਦੋਂਕਿ ਪੁਰਸ਼ ਟੀਮ ਨੇ ਮੇਜ਼ਬਾਨ ਅਰਜਨਟੀਨਾ ਨੂੰ 3-1 ਨਾਲ ਹਰਾਇਆ ਯੂਥ ਓਲੰਪਿਕ ‘ਚ ਭਾਰਤੀ ਹਾਕੀ ਟੀਮਾਂ ਪਹਿਲੀ ਵਾਰ ਸ਼ਿਰਕਤ ਕਰ ਰਹੀਆਂ ਹਨ
ਸੈਮੀਫਾਈਨਲ ‘ਚ ਮਹਿਲਾ ਟੀਮ ਵੱਲੋਂ ਭਾਰਤ ਦੀ ਮੁਮਤਾਜ ਖਾਨ ਨੇ 52ਵੇਂ ਸੈਕਿੰਡ ‘ਚ ਹੀ ਪਹਿਲਾ ਗੋਲ ਕਰਕੇ ਵਾਧਾ ਹਾਸਲ ਕੀਤਾ ਇਸ ਤੋਂ ਬਾਅਦ ਮਿਡਫੀਲਡਰ ਰੀਤ ਵੱਲੋਂ ਟੂਰਨਾਮੈਂਟ ਦੇ ਪੰਜਵੇਂ ਗੋਲ ਦੀ ਬਦੌਲਤ ਸਕੋਰ 2-0 ਕਰ ਦਿੱਤਾ ਚੰਗੀ ਲੈਅ ‘ਚ ਚੱਲ ਰਹੀ ਲਾਲਰੇਮਸਿਆਮੀ ਨੇ ਫਿਰ ਚੀਨੀ ਗੋਲਕੀਪਰ ਜੂ ਨੂੰ ਪਛਾੜਦਿਆਂ 13ਵੇਂ ਮਿੰਟ ‘ਚ ਭਾਰਤ ਦਾ ਤੀਸਰਾ ਗੋਲ ਕੀਤਾ

 
ਦੂਸਰੇ ਪਾਸੇ ਭਾਰਤ ਦੀ ਪੁਰਸ਼ ਟੀਮ ਨੇ ਇਸ ਮੈਦਾਨ ‘ਤੇ ਹੀ ਮੇਜ਼ਬਾਨ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਭਾਰਤ ਲਈ ਸੁਦੀਪ ਚਿਰਮਾਕੋ ਨੇ 12ਵੇਂ ਅਤੇ 18ਵੇਂ ਮਿੰਟ ‘ਚ ਦੋ ਗੋਲ ਕੀਤੇ ਜਦੋਂਕਿ ਰਾਹੁਲ ਨੇ ਤੀਸਰੇ ਮਿੰਟ ‘ਚ ਗੋਲ ਕਰਕੇ ਭਾਰਤ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਅਰਜਨਟੀਨਾ ਵੱਲੋਂ ਇੱਕੋ ਇੱਕ ਗੋਲ ਚੌਥੇ ਮਿੰਟ ‘ਚ ਹੋਇਆ
ਭਾਰਤੀ ਪੁਰਸ਼ ਟੀਮ ਫਾਈਨਲ ‘ਚ ਮਲੇਸ਼ੀਆ ਨਾਲ ਭਿੜੇਗੀ ਜਦੋਂਕਿ ਭਾਰਤੀ ਮਹਿਲਾ ਟੀਮ ਹੁਣ ਅਰਜਨਟੀਨਾ  ਨਾਲ ਫਾਈਨਲ ‘ਚ ਖ਼ਿਤਾਬ ਲਈ ਭਿੜੇਗੀ

 

 

ਕੁਸ਼ਤੀ ਂਚ ਸਿਮਰਨ ਦੀ ਚਾਂਦੀ

ਬਿਊਨਸ ਆਇਰਸ, 14 ਅਕਤੂਬਰ

ਭਾਰਤੀ ਮਹਿਲਾ ਪਹਿਲਵਾਨ ਸਿਮਰਨ ਨੇ ਯੂਥ ਓਲੰਪਿਕ ਦੇ ਕੁਸ਼ਮੀ ਮੁਕਾਬਲਿਆਂ ‘ਚ 43 ਕਿਗ੍ਰਾ ਫ੍ਰੀ ਸਟਾਈਲ ਵਰਗ ‘ਚ ਦੇਸ਼ ਲਈ ਚਾਂਦੀ ਤਮਗਾ ਜਿੱਤਿਆ ਸਿਮਰਨ ਨੂੰ ਕੁਸ਼ਤੀ ‘ਚ ਮਹਿਲਾਵਾਂ ਦੀ 43 ਕਿਗ੍ਰਾ ਫ੍ਰੀ ਸਟਾਈਲ ਵਰਗ ਦੇ ਫਾਈਨਲ ‘ਚ ਅਮਰੀਕਾ ਦੀ ਅਮਿਲੀ ਸ਼ਿਲਸਨ ਨੇ 11-6 ਨਾਲ ਹਰਾਇਆ ਜਿਸ ਨਾਲ ਭਾਰਤੀ ਪਹਿਲਵਾਨ ਨੂੰ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਸਿਮਰਨ 2017 ਦੇ ਕੈਡੇਟ ਵਿਸ਼ਵ ਚੈਂਪੀਅਨਸ਼ਿਪ ‘ਚ 40 ਕਿਗ੍ਰਾ ਵਰਗ ‘ਚ ਕਾਂਸੀ ਤਮਗਾ ਜਿੱਤ ਚੁੱਕੀ ਹੈ ਜਦੋਂਕਿ ਸ਼ਿਲਸਨ ਨੇ ਇਸ ਸਾਲ ਦੀ ਚੈਂਪੀਅਨਸਿਪ ‘ਚ 43 ਕਿਗ੍ਰਾ ਦਾ ਸੋਨ ਤਮਗਾ ਜਿੱਤਿਆ ਸੀ ਸਿਮਰਨ ਪਹਿਲੇ ਗੇੜ ‘ਚ ਹੀ 2-9 ਪੱਛੜ ਗਈ ਜਿਸ ਤੋਂ ਉਸਦੀ ਹਾਰ ਪੱਕੀ ਹੋ ਗਈ ਹਾਲਾਂਕਿ ਦੂਸਰੇ ਗੇੜ ‘ਚ ਉਸਨੇ 4 ਅੰਕ ਬਣਾਏ ਪਰ ਪਹਿਲੇ ਗੇੜ ਦੀ ਨਾਕਾਮੀ ਉਸ’ਤੇ ਭਾਰੀ ਪਈ ਭਾਰਤ ਦਾ ਯੂਥ ਓਲੰਪਿਕ ਖੇਡਾਂ ‘ਚ ਇਹ ਪੰਜਵਾਂ ਚਾਂਦੀ ਤਮਗਾ ਹੈ ਜਦੋਂਕਿ ਉਸਦੇ ਖ਼ਾਤੇ ‘ਚ 3 ਸੋਨ ਵੀ ਆਏ ਹਨ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।