ਉਮੇਸ਼ ਅਤੇ ਭਾਰਤ ਦਾ ‘ਪਰਫੈਕਟ-10’,ਤੀਜੇ ਦਿਨ ਹੀ ਜਿੱਤਿਆ ਭਾਰਤ

ਦੋ ਮੈਚਾਂ ਦੀ ਲੜੀ ਂਤੇ 2-0 ਨਾਲ ਕੀਤਾ ਕਲੀਨ ਸਵੀਪ

ਮੈਨ ਆਫ਼ ਦ ਮੈਚ ਉਮੇਸ਼ ਯਾਦਵ

ਭਾਰਤ ਨੇ ਇਸ ਤੋਂ ਪਹਿਲਾਂ ਰਾਜਕੋਟ ਟੈਸਟ ਵੀ ਤਿੰਨ ਦਿਨ ‘ਚ ਜਿੱਤ ਲਿਆ ਸੀ ਭਾਰਤ ਦੀ ਵੈਸਟਇੰਡੀਜ਼ ਵਿਰੁੱਧ ਇਹ ਲਗਾਤਾਰ ਸੱਤਵੀਂ ਲੜੀ ਦੀ ਜਿੱਤ ਹੈ

 

 

ਹੈਦਰਾਬਾਦ, 14 ਅਕਤੂਬਰ

ਤੇਜ਼ ਗੇਂਦਬਾਜ਼ ਉਮੇਸ਼ ਯਾਦਵ (133 ਦੌੜਾਂ\10 ਵਿਕਟਾਂ) ਦੇ ਕਰੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੂਸਰੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਤੀਸਰੇ ਹੀ ਦਿਨ 10 ਵਿਕਟਾਂ ਨਾਲ ਇੱਕਤਰਫ਼ਾ ਜਿੱਤ ਆਪਣੇ ਨਾਂਅ ਕਰਨ ਦੇ ਨਾਲ ਲੜੀ ‘ਚ 2-0 ਨਾਲ ਕਲੀਨ ਸਵੀਪ ਕਰ ਲਿਆ ਸਵੇਰੇ ਭਾਰਤ ਦੀ ਪਹਿਲੀ ਪਾਰੀ ਲੰਚ ਤੱਕ 367 ਦੌੜਾਂ ‘ਤੇ ਸਿਮਟ ਗਈ ਸੀ ਜਿਸ ਨਾਲ ਉਸਨੂੰ 56 ਦੌੜਾਂ ਦਾ ਵਾਧਾ ਮਿਲਿਆ ਸੀ ਇਸ ਤੋਂ ਬਾਅਦ ਭਾਰਤ ਨੇ ਵੈਸਟਇੰਡੀਜ਼ ਦੀ ਦੂਸਰੀ ਪਾਰੀ ਨੂੰ 46.1 ਓਵਰਾਂ ‘ਚ 127 ਦੌੜਾਂ ‘ਤੇ ਢੇਰ ਕਰ ਦਿੱਤਾ ਭਾਰਤੀ ਗੇਂਦਬਾਜ਼ਾਂ ਖ਼ਾਸ ਤੌਰ ‘ਤੇ ਉਮੇਸ਼ ਨੇ ਆਪਣੇ ਪ੍ਰਦਰਸ਼ਨ ਨਾਲ ਮਹਿਮਾਨ ਟੀਮ ਨੂੰ ਉਸਦੀ ਦੂਸਰੀ ਪਾਰੀ ‘ਚ ਟਿਕਣ ਹੀ ਨਹੀਂ ਦਿੱਤਾ ਅਤੇ ਓਪਨਰ ਬ੍ਰੇਥਵੇਟ ਨੂੰ ਸਿਫ਼ਰ ‘ਤੇ ਰਿਸ਼ਭ ਹੱਥੋਂ ਕੈਚ ਕਰਵਾ ਕੇ ਦੂਸਰੀ ਹੀ ਗੇਂਦ ‘ਤੇ ਭਾਰਤ ਨੂੰ ਪਹਿਲੀ ਵਿਕਟ ਦਿਵਾ ਦਿੱਤੀ ਇਸ ਤੋਂ ਬਾਅਦ ਪਾਵੇਲ ਵੀ ਬਿਨਾਂ ਖ਼ਾਤਾ ਖੋਲ੍ਹੇ ਪਰਤ ਗਏ

ਮੈਨ ਆਫ਼ ਦ ਸੀਰੀਜ਼ ਰਹੇ ਪ੍ਰਿਥਵੀ ਸ਼ਾ

ਵੈਸਟਇੰਡੀਜ਼ ਲਈ ਦੂਸਰੀ ਪਾਰੀ ‘ਚ ਮੱਧਕ੍ਰਮ ਦੇ ਸੁਨੀਲ ਅੰਬਰੀਸ਼ ਨੇ ਸਭ ਤੋਂ ਜ਼ਿਆਦਾ 38 ਦੌੜਾਂ ਬਣਾਈਆਂ ਜਦੋਂਕਿ ਸ਼ਾਈ ਹੋਪ ਨੇ 28 ਦੌੜਾਂ ਜੋੜੀਆਂ ਵੈਸਟਇੰਡੀਜ਼ ਨੇ ਸਿਰਫ਼ 68 ਦੌੜਾਂ ‘ਤੇ ਆਪਣੀਆਂ ਪੰਜ ਵਿਕਟਾਂ ਗੁਆ ਦਿੱਤੀਆਂ ਸਨ ਜਿਸ ਨਾਲ ਉਸਨੂੰ 72 ਦੌੜਾਂ ਦਾ ਮਾਮੂਲੀ ਟੀਚਾ ਹਾਸਲ ਹੋਇਆ ਸੀ ਅਤੇ ਉਸਨੇ ਤੀਸਰੇ ਦਿਨ ਦੀ ਖੇਡ ਸਮਾਪਤੀ ਤੋਂ ਕੁਝ ਓਵਰ ਪਹਿਲਾਂ ਬਿਨਾਂ ਵਿਕਟ ਗੁਆਇਆਂ 75 ਦੌੜਾਂ ਬਣਾਉਣ ਦੇ ਨਾਲ ਜਿੱਤ ਆਪਣੇ ਨਾਂਅ ਕਰ ਲਈ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਨੇ ਚੌਕਾ ਲਾ ਕੇ ਭਾਰਤ ਲਈ ਜੇਤੂ ਦੌੜਾਂ ਬਣਾਈਆਂ
ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ ਤੀਸਰੇ ਦਿਨ ਲੰਚ ਤੱਕ 367 ‘ਤੇ ਸਿਮਟ ਗਈ ਭਾਰਤ ਨੇ ਆਪਣੀਆਂ ਛੇ ਵਿਕਟਾਂ 53 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ ਘਰੇਲੂ ਟੀਮ ਨੂੰ ਮਹਿਮਾਨ ਟੀਮ ਤੋਂ ਸਖ਼ਤ ਚੁਣੌਤੀ ਦਾ ਨਤੀਜਾ ਰਿਹਾ ਕਿ ਭਾਰਤ ਦਾ ਕੋਈ ਵੀ ਬੱਲੇਬਾਜ਼ ਪਹਿਲੀ ਪਾਰੀ ‘ਚ ਸੈਂਕੜੇ ਤੱਕ ਨਾ ਪਹੁੰਚਿਆ
ਦਿਨ ਦੇ ਸ਼ੁਰੂ ‘ਚ ਭਾਰਤ ਵੱਲੋਂ ਦੂਸਰੇ ਦਿਨ ਦੇ ਨਾਬਾਦ ਬੱਲੇਬਾਜ਼ ਅਜਿੰਕੇ ਰਹਾਣੇ ਨੇ 75 ਅਤੇ ਰਿਸ਼ਭ ਪੰਤ ਨੇ 85 ਦੌੜਾਂ ‘ਤੇ ਭਾਰਤ ਦੀਆਂ 4 ਵਿਕਟਾਂ ‘ਤੇ 308 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਹੋਲਡਰ ਅਤੇ ਗੈਬ੍ਰਿਅਲ ਦੀ ਹਮਲਾਵਰ ਗੇਂਦਬਾਜ਼ੀ ਕਾਰਨ ਦੋਵੇਂ ਹੀ ਬੱਲੇਬਾਜ਼ ਸਕੋਰ ‘ਚ ਜ਼ਿਆਦਾ ਇਜ਼ਾਫ਼ਾ ਨਹੀਂ ਕਰ ਸਕੇ ਰਹਾਣੇ 5 ਦੌੜਾਂ ਜੋੜ ਕੇ 80 ਦੇ ਸਕੋਰ ‘ਤੇ ਆਊਟ ਹੋ ਗਏ ਜੋ ਉਹਨਾਂ ਦਾ 15ਵਾਂ ਟੈਸਟ ਅਰਧ ਸੈਂਕੜਾ ਹੈ ਰਹਾਣੇ ਅਤੇ ਪੰਤ ਨੇ ਪੰਜਵੀਂ ਵਿਕਟ ਲਈ 152 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਨੂੰ ਵਾਧੇ ‘ਤੇ ਪਹੁੰਚਾਇਆ ਜਡੇਜਾ ਵੀ ਸਿਰਫ਼ ਦੋ ਗੇਂਦਾਂ ਹੀ ਖੇਡ ਸਕੇ ਇਸ ਮੌਕੇ ਪੰਤ ਦਾ ਠਰੰਮਾ ਵੀ ਜਵਾਬ ਦੇ ਗਿਆ ਅਤੇ ਉਹ ਵੀ ਗੈਬ੍ਰਿਅਲ ਦੀ ਗੇਂਦ ‘ਤੇ ਕੈਚ ਦੇ ਬੈਠੇ ਪੰਤ ਨੇ ਰਾਜਕੋਟ ‘ਚ ਵੀ 92 ਦੌੜਾਂ ਬਣਾਈਆਂ ਸਨ ਹਾਲਾਂਕਿ ਹੇਠਲੇ ਕ੍ਰਮ ‘ਤੇ ਹਮੇਸ਼ਾ ਉਪਯੋਗੀ ਸਾਬਤ ਹੋਣ ਵਾਲੇ ਅਸ਼ਵਿਨ ਨੇ ਕੀਮਤੀ 35 ਦੌੜਾਂ ਜੋੜੀਆਂ ਅਸ਼ਵਿਨ ਤੋਂ ਬਾਅਦ ਲੰਚ ਤੋਂ ਠੀਕ ਪਹਿਲਾਂ ਉਮੇਸ਼ ਯਾਦਵ ਦੇ ਆਊਟ ਹੋਣ ਨਾਲ ਭਾਰਤ ਦੀ ਪਾਰੀ ਸਿਮਟ ਗਈ
ਵੈਸਟਇੰਡੀਜ਼ ਲਈ ਹੈਦਰਾਬਾਦ ਟੈਸਟ ਤੋਂ ਵਾਪਸੀ ਕਰ ਰਹੇ ਕਪਤਾਨ ਜੇਸਨ ਹੋਲਡਰ ਨੇ ਇੱਥੇ ਪੰਜ ਵਿਕਟਾਂ ਕੱਢੀਆਂ ਇਹ ਪੰਜਵਾਂ ਮੌਕਾ ਹੈ ਜਦੋਂ ਹੋਲਡਰ ਨੇ ਟੈਸਟ ਪਾਰੀ ‘ਚ ਪੰਜ ਵਿਕਟਾਂ ਲਈਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।