ਇਖਲਾਕ ਆਪਣਾ-ਆਪਣਾ

Your, Self, Intent

ਕਮਲਾ ਦੀ ਸ਼ਾਇਦ ਅਜੇ ਵੀ ਸੰਤੁਸ਼ਟੀ ਨਹੀਂ ਸੀ ਹੋਈ ਉਸ ਨੇ ਮਿਹਣਿਆਂ ਦੇ ਹੋਰ ਗੋਲੇ ਦਾਗਦਿਆਂ ਕਹਿ ਦਿੱਤਾ, ”ਉਹ ਵੀ ਭੁੱਲ ਗਿਆ ਏਂ, ਜਿਸ ਦਿਨ ਆਪਣੇ ਮੁੰਡੇ ਲਈ ਦੋ ਲੱਖ ਰੁਪਏ ਮੇਰੇ ਕੋਲੋਂ ਉਧਾਰ ਲਏ ਸੀ” ਦੇਵ ਨੇ ਹੌਲੀ ਜਿਹੀ ਕਿਹਾ, ”ਪਰ ਤੁਸੀਂ ਉਸ ਦਾ ਵਿਆਜ਼ ਵੀ ਤਾਂ ਮੇਰੇ ਕੋਲੋਂ ਲਿਆ ਸੀ ਤੇ ਜਿਸ ਦਿਨ ਤੁਸੀਂ ਪੈਸੇ ਵਾਪਸ ਮੰਗੇ ਮੈਂ ਵਿਆਜ਼ ਸਮੇਤ ਵਾਪਸ ਕਰ ਦਿੱਤੇ” ”ਵਿਆਜ਼ ਦੇ ਕੇ ਕੋਈ ਅਹਿਸਾਨ ਕੀਤਾ ਈ, ਦੇਣਾ ਨਹੀਂ ਸੀ” ਕਮਲਾ ਗਰਜੀ। ( Intent )

”ਅਸੀਂ ਤੇਰੇ ਲਈ ਕੀ ਕੁਝ ਨਹੀਂ ਕੀਤਾ? ਉਹ ਦਿਨ ਭੁੱਲ ਗਿਆ ਏਂ, ਜਦੋਂ ਤੂੰ ਹਸਪਤਾਲ ਵਿੱਚ ਦਾਖਲ ਹੋਇਆ ਸੀ ਤਾਂ ਅਸੀਂ ਤੇਰਾ ਪਤਾ ਲੈਣ ਆਉਂਦੇ ਸਾਂ ਕਿੰਨੀ ਵਾਰ ਮੇਰਾ ਲੜਕਾ ਤੈਨੂੰ ਕਾਰ ਵਿਚ ਹਸਪਤਾਲ ਵਿਖਾਉਣ ਲੈ ਕੇ ਗਿਆ ਸੀ ਹੁਣ ਤਾਂ ਤੂੰ ਸੀਨੀਅਰ ਸਿਟੀਜ਼ਨ ਹੋ ਗਿਆ ਏਂ ਸਾਰੀ ਉਮਰ ਜਿਦਾਂ ਕਰਦਾ ਰਿਹਾ ਏਂ, ਹੁਣ ਤਾਂ ਜਿਦਾਂ ਛੱਡ ਦੇ” ਇਨ੍ਹਾਂ ਸ਼ਬਦਾਂ ਦੀ ਬੌਛਾੜ ਕਿਸੇ ਹੋਰ ਨੇ ਨਹੀਂ, ਦੇਵ ਦੀ ਵੱਡੀ ਭੈਣ ਕਮਲਾ ਨੇ ਦੇਵ ਦੇ ਨੂੰਹ-ਪੁੱਤ ਅਤੇ ਧੀ-ਜਵਾਈ ਦੀ ਮੌਜੂਦਗੀ ਵਿਚ ਕੀਤੀ ਇਨ੍ਹਾਂ ਬੋਲਾਂ ਦੀ ਗੂੰਜ ਨਾਲ ਦੇਵ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ ਕਿਉਂਕਿ ਉਸ ਦਾ ਜਵਾਈ, ਸ਼ਾਦੀ ਤੋਂ ਬਾਅਦ ਪਹਿਲੀ ਵਾਰ ਉਸ ਦੇ ਘਰ ਆਇਆ ਸੀ।

ਕਮਲਾ ਦੀ ਸ਼ਾਇਦ ਅਜੇ ਵੀ ਸੰਤੁਸ਼ਟੀ ਨਹੀਂ ਸੀ ਹੋਈ ਉਸ ਨੇ ਮਿਹਣਿਆਂ ਦੇ ਹੋਰ ਗੋਲੇ ਦਾਗਦਿਆਂ ਕਹਿ ਦਿੱਤਾ, ”ਉਹ ਵੀ ਭੁੱਲ ਗਿਆ ਏਂ, ਜਿਸ ਦਿਨ ਆਪਣੇ ਮੁੰਡੇ ਲਈ ਦੋ ਲੱਖ ਰੁਪਏ ਮੇਰੇ ਕੋਲੋਂ ਉਧਾਰ ਲਏ ਸੀ” ਦੇਵ ਨੇ ਹੌਲੀ ਜਿਹੀ ਕਿਹਾ, ”ਪਰ ਤੁਸੀਂ ਉਸ ਦਾ ਵਿਆਜ਼ ਵੀ ਤਾਂ ਮੇਰੇ ਕੋਲੋਂ ਲਿਆ ਸੀ ਤੇ ਜਿਸ ਦਿਨ ਤੁਸੀਂ ਪੈਸੇ ਵਾਪਸ ਮੰਗੇ ਮੈਂ ਵਿਆਜ਼ ਸਮੇਤ ਵਾਪਸ ਕਰ ਦਿੱਤੇ” ”ਵਿਆਜ਼ ਦੇ ਕੇ ਕੋਈ ਅਹਿਸਾਨ ਕੀਤਾ ਈ, ਦੇਣਾ ਨਹੀਂ ਸੀ” ਕਮਲਾ ਗਰਜੀ ਮੈਂ ਸੋਚ ਰਿਹਾ ਸੀ ਇਹ ਕਿਹੋ-ਜਿਹੀ ਭੈਣ ਹੈ ਜਿਸ ਨੂੰ ਦੇਵ ਅਕਸਰ ਆਪਣੀ ਮਾਂ ਦਾ ਦਰਜਾ ਦਿੰਦਿਆਂ, ਆਪਣੇ ਹਰ ਕੰਮ ਵਿੱਚ ਉਸ ਦੀ ਸਲਾਹ ਲੈਂਦਾ, ਪਰ ਸ਼ਾਇਦ ਕਮਲਾ ਅੱਜ ਉਸ ਨੂੰ ਪੂਰੀ ਤਰ੍ਹਾਂ ਜ਼ਲੀਲ ਕਰਨ ਦੀ ਸੋਚ ਕੇ ਆਈ ਸੀ ਇੱਕ ਵਾਰ ਤਾਂ ਮੇਰੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕਣ ਲੱਗੀ ਜਦੋਂ ਕਮਲਾ ਨੇ ਇਹ ਕਹਿ ਦਿੱਤਾ, ”ਬੇਸ਼ਰਮਾ, ਉਹ ਵੀ ਭੁੱਲ ਗਿਆ ਏਂ ਜਦੋਂ ਮੇਰੇ ਮੁੰਡੇ ਨੇ ਤੇਰੀ ਕੁੜੀ ਦੇ ਵਿਆਹ ਵਿੱਚ ਕੰਮ ਕੀਤਾ ਸੀ” ”ਕੀ ਕੰਮ ਕੀਤਾ ਸੀ? ਅਸੀਂ ਤਾਂ ਸਗੋਂ ਉਸ ਨੂੰ ਅੱਗੇ ਲਾ ਕੇ ਇੱਜ਼ਤ ਦਿੱਤੀ ਸੀ। ” ਦੇਵ ਦੀ ਪਤਨੀ ਨੀਰੂ ਹੌਂਸਲਾ ਕਰ ਕੇ ਬੋਲੀ ਇਸ ਤੋਂ ਤੁਰੰਤ ਬਾਅਦ  ਕਮਲਾ ਉੱਠ ਕੇ ਚਲੀ ਗਈ।

ਮੈਂ ਕੋਲ ਬੈਠਾ ਸੋਚ ਰਿਹਾ ਸੀ ਕਿ ਕਮਲਾ ਨੇ ਤਾਂ  ਕੁੜੀ ਦੇ ਵਿਆਹ ਵਿੱਚ ਕੰਮ ਕਰਨ ਦਾ ਮਿਹਣਾ ਦੇ ਕੇ ਅੱਜ ਮਾਂ-ਭੈਣ ਦੇ ਰਿਸ਼ਤੇ ਨੂੰ ਹੀ ਕਲੰਕਿਤ ਕਰ ਦਿੱਤਾ ਸੀ ਕੁੜੀ ਦੇ ਵਿਆਹ ਦਾ ਮਿਹਣਾ ਤਾਂ ਸ਼ਰੀਕ ਵੀ ਨਹੀਂ ਦਿੰਦੇ ਕਮਲਾ ਦੁਆਰਾ ਦਿੱਤੀ ਸੂਲਾਂ ਵਰਗੀ ਚੁਭਣ ਦੇਵ ਤੇ ਨੀਰੂ ਦੇ ਚਿਹਰਿਆਂ ‘ਤੇ ਸਾਫ ਵਿਖਾਈ ਦੇ ਰਹੀ ਸੀ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਨੀਰੂ ਨੇ ਦੇਵ ਨੂੰ ਕਿਹਾ, ”ਆਪਾਂ ਕਿੰਨੀ ਕੁ ਦੇਰ ਚੁੱਪ ਰਹਿ ਕੇ ਇਸ ਤਰ੍ਹਾਂ ਜ਼ਲੀਲ ਹੁੰਦੇ ਰਹਾਂਗੇ? ਅਸੀਂ ਵੀ ਤਾਂ ਇਨ੍ਹਾਂ ਵਾਸਤੇ ਬਹੁਤ ਕੁਝ ਕੀਤਾ ਹੈ ਇਨ੍ਹਾਂ ਨੂੰ ਸ਼ਾਇਦ ਉਹ ਦਿਨ ਭੁੱਲ ਗਏ ਨੇ ਜਦੋਂ ਇਹ ਹਸਪਤਾਲ ਵਿਚ ਦਾਖਲ ਸੀ ਤੇ ਮੈਂ ਛੁੱਟੀਆਂ ਲੈ ਕੇ ਰਾਤ-ਦਿਨ ਇਸ ਦੀ ਸੇਵਾ ਕੀਤੀ ਇਸ ਦੇ ਬੱਚਿਆਂ ਵਾਸਤੇ ਅਸੀਂ ਕੀ ਕੁਝ ਨਹੀਂ ਕੀਤਾ? ਉਨ੍ਹਾਂ ਦੇ ਕੰਮਾਂ ਲਈ ਲੋਕਾਂ ਦੇ ਤਰਲੇ ਕੱਢਦੇ ਫਿਰਦੇ ਸਾਂ ਅਸੀਂ ਤਾਂ ਕਦੇ ਵੀ ਇਨ੍ਹਾਂ ਨੂੰ ਇਹ ਨਹੀਂ ਕਿਹਾ, ਆਪਾਂ ਨੂੰ ਵੀ ਇੱਕ ਵਾਰ ਤਾਂ ਜਵਾਬ ਦੇਣਾ ਹੀ ਚਾਹੀਦਾ ਹੈ।”

”ਉਹ ਜਿਦਾਂ ਬਾਰੇ ਕੀ ਕਹਿੰਦੀ ਸੀ?” ਮੈਂ ਪੁੱਛਿਆ ”ਮੈਂ ਤਾਂ ਇਨ੍ਹਾਂ ਨੂੰ ਕਈ ਵਾਰ ਕਿਹਾ ਹੈ, ਜੇਕਰ ਇਹ ਲੋਕ ਚਾਪਲੂਸੀ ਕਰਨ, ਝੂਠ ਬੋਲਣ, ਗੱਪਾਂ ਤੇ ਫੁਕਰੀਆਂ ਮਾਰਨ ਨਾਲ ਹੀ ਖੁਸ਼ ਹੁੰਦੇ ਹਨ ਤਾਂ ਤੁਸੀਂ ਵੀ ਇਹ ਕਰ ਲਿਆ ਕਰੋ ਪਰ ਇਨ੍ਹਾਂ ਨੇ ਇੱਕੋ ਹੀ ਰੱਟ ਲਾਈ ਏ, ”ਮੈ ਇਹ ਸਭ ਕੁਝ ਨਹੀਂ ਕਰ ਸਕਦਾ ਮੈਂ ਆਪਣੀ ਜ਼ਮੀਰ ਨੂੰ ਨਹੀਂ ਮਾਰ ਸਕਦਾ ਮੈਂ ਕੀ ਕਰਾਂ, ਰੱਬ ਨੇ ਮੈਨੂੰ ਅਜਿਹਾ ਨਹੀਂ ਬਣਾਇਆ” ਮੈਂ ਵੀ ਨੀਰੂ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ, ”ਦੇਵ, ਜਦੋਂ ਭੈਣ ਜੀ ਤੁਹਾਡੀ ਸ਼ਾਨ ਦੇ ਖਿਲਾਫ ਗੱਲ ਕਰਦੇ ਹਨ ਤਾਂ ਉਸ ਵੇਲੇ ਨਾ ਸਹੀ, ਇਕੱਲੇ ਵਿੱਚ ਤਾਂ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਜਾ ਸਕਦਾ ਹੈ!” ਦੇਵ ਚੁੱਪ ਸੀ ਅਚਾਨਕ ਬੋਲਿਆ, ”ਇਖਲਾਕ ਆਪਣਾ-ਆਪਣਾ’ ਉਹ ਜੋ ਕਰ ਰਹੇ ਹਨ, ਉਹ ਉਨ੍ਹਾਂ ਦਾ ਇਖਲਾਕ ਹੈ ਅਤੇ ਜੋ ਮੈਂ ਕਰ ਰਿਹਾ ਹਾਂ ਉਹ ਮੇਰਾ” ਮੈਂ ਹੈਰਾਨਗੀ ਨਾਲ ਉਸ ਵੱਲ ਵੇਖਿਆ।

ਜਲਦੀ ਹੀ ਮੈਂ ਘਰ ਨੂੰ ਚੱਲ ਪਿਆ ਰਸਤੇ ਵਿੱਚ ਕਮਲਾ ਅਤੇ ਦੇਵ ਦੀਆਂ ਗੱਲਾਂ ਮੇਰੇ ਦਿਮਾਗੀ ਬੋਝ ਨੂੰ ਵਧਾ ਰਹੀਆਂ ਸਨ ਕਦੇ ਮੈਨੂੰ ਲੱਗਦਾ ਕਿ ਦੇਵ ਗਲਤ ਹੈ ਇਨਸਾਨ ਨੂੰ ਆਪਣਾ ਸਵੈ-ਮਾਣ ਇੰਨਾ ਵੀ ਨੀਵਾਂ ਨਹੀਂ ਕਰ ਲੈਣਾ ਚਾਹੀਦਾ ਕਿ ਜਿਹੜਾ ਮਰਜ਼ੀ ਉਸ ਨੂੰ ਮਸਲ ਜਾਵੇ ਕਦੇ ਮੈਨੂੰ ਕਮਲਾ ਗਲਤ ਲੱਗਦੀ ਇਨ੍ਹਾਂ ਸੋਚਾਂ ਵਿੱਚ ਡੁੱਬਿਆ ਮੈਂ ਘਰ ਪਹੁੰਚ ਗਿਆ ਟੀ.ਵੀ. ਉੱਪਰ ਇੱਕ ਮਹਾਤਮਾ ਜੀ ਕਥਾ ਕਰਦੇ ਹੋਏ ਕਹਿ ਰਹੇ ਸਨ, ”ਜ਼ਿੰਦਗੀ ਵਿਚ ਕਿਸੇ ਦੀ ਮਜ਼ਬੂਰੀ ਵਿਚ ਆਪਣਾ ਟੌਹਰ ਬਣਾਉਣ ਦੀ ਖਾਤਰ, ਮੱਦਦ ਕਰਨ ਤੋਂ ਬਾਅਦ ਉਸ ਨੂੰ ਵਾਰ-ਵਾਰ ਜ਼ਲੀਲ ਕਰਨ ਨਾਲੋਂ ਤਾਂ ਚੰਗਾ ਹੈ ਮੱਦਦ ਹੀ ਨਾ ਕੀਤੀ ਜਾਵੇ!”

ਕੈਲਾਸ਼ ਚੰਦਰ ਸ਼ਰਮਾ,
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।