ਭਾਰਤ ਦੇ ਚਿੰਤਨ ਤੇ ਕਲਿਆਣ ਦੀ ਧਾਰਨਾ ਵਾਲੀਆਂ ਗੇਮਾਂ ਬਣਾਉਣ ਨੌਜਵਾਨ : ਪੀਐਮ

ਕਿਹਾ, ਆਨਲਾਈਨ ਗੇਮਿੰਗ ’ਚ ਦੇਸ਼ ਦੀਆਂ ਸੰਭਾਵਨਾਵਾਂ ਤੇ ਸਮਰੱਥਾ ਤੇਜ਼ੀ ਨਾਲ ਵਧ ਰਹੀ ਹੈ

ਨਵੀਂ ਦਿੱਲੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੌਜ਼ੂਦਾ ਸਮੇਂ ’ਚ ਉਪਲੱਬਧ ਜ਼ਿਆਦਾਤਰ ਆਨਲਾਈਨ ਜਾਂ ਡਿਜੀਟਲ ਗੇਮ ਦੀ ਧਾਰਨਾ ਭਾਰਤੀ ਸੋਚ ਨਾਲ ਮੇਲ ਨਹੀਂ ਖਾਂਦੀ ਇਸ ਲਈ ਅਜਿਹੀ ਬਦਲਵੀ ਧਾਰਨਾ ਨੂੰ ਉਤਸ਼ਾਹ ਦੇਣ ਦੀ ਲੋੜ ਹੈ ਜਿਸ ’ਚ ਭਾਰਤ ਦਾ ਮੂਲ ਚਿੰਤਨ ਹੋਵੇ ਤੇ ਇਹ ਮਾਨਵ ਕਲਿਆਣ ਨਾਲ ਜੁੜੀ ਹੋਵੇ ।

ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਟਾਏ-ਕੇਥਾਨ ਨੂੰ ਸੰਬੋਧਨ ਕਰਦਿਆਂ ਕਿਹਾ, ਆਨਲਾਈਨ ਗੇਮਿੰਗ ’ਚ ਦੇਸ਼ ਦੀਆਂ ਸੰਭਾਵਨਾਵਾਂ ਤੇ ਸਮਰੱਥਾ ਤੇਜ਼ੀ ਨਾਲ ਵਧ ਰਹੀ ਹੈ ਪਰ ਜਿੰਨੇ ਵੀ ਆਨਲਾਈਨ ਜਾਂ ਡਿਜੀਟਲ ਗੇਮਾਂ ਮੁਹੱਈਆ ਹਨ ਉਨ੍ਹਾਂ ’ਚੋਂ ਜ਼ਿਆਦਾਤਰ ਦਾ ਕਾਂਸੇਪਟ ਭਾਰਤੀ ਨਹੀਂ ਹੈ, ਸਾਡੀ ਸੋਚ ਨਾਲ ਮੇਲ ਨਹੀਂ ਕਰਦੀ ਤੁਸੀਂ ਵੀ ਜਾਣਦੇ ਹੋ ਕਿ ਇਸ ’ਚ ਅਨੇਕ ਗੇਮਾਂ ਦੇ ਕਾਨਸੇਪਟ ਜਾਂ ਹਿੰਸਾ ਨੂੰ ਪ੍ਰਮੋਟ ਕਰਦੇ ਹਨ ਜਾਂ ਫਿਰ ਮਾਨਸਿਕ ਦਬਾਅ ਦਾ ਕਾਰਨ ਬਣਦੇ ਹਨ ਉਨ੍ਹਾਂ ਕਿਹਾ, ਸਾਡਾ ਫਰਜ਼ ਹੈ ਕਿ ਅਜਿਹੇ ਬਦਲਵੇ ਕਾਂਸੇਪਟ ਡਿਜ਼ਾਈਨ ਹੋਣ, ਜਿਸ ’ਚ ਭਾਰਤ ਦਾ ਮੂਲ ਚਿੰਤਨ, ਜੋ ਸੰਪੂਰਨ ਮਨੁੱਖੀ ਕਲਿਆਣ ਨਾਲ ਜੁੜਿਆ ਹੋਇਆ ਹੋਵੇ, ਤਕਨੀਕੀ ਤੌਰ ’ਤੇ ਸੁਪੀਰੀਅਰ ਹੋਣ, ਫਨ ਵੀ ਹੋਵੇ, ਫਿਟਨੈਸ ਵੀ ਹੋਵੇ, ਦੋਵਾਂ ਨੂੰ ਉਤਸ਼ਾਹ ਮਿਲਦਾ ਰਹੇ ਤੇ ਮੈਂ ਹਾਲੇ ਇਹ ਸਪੱਸ਼ਟ ਦੇਖ ਰਿਹਾ ਹਾਂ ਕਿ ਡਿਜ਼ੀਟਨ ਗੇਮਿੰਗ ਲਈ ਜ਼ਰੂਰੀ ਸਮੱਗਰੀ ਤੇ ਮੁਕਾਬਲੇ ਸਾਡੇ ਇੱਥੇ ਭਰਪੂਰ ਹਨ ।

ਅਸੀਂ ਟਾਏ-ਕੇਥਾਨ ’ਚ ਵੀ ਭਾਰਤ ਦੀ ਇਸ ਤਾਕਤ ਨੂੰ ਸਾਫ਼ ਦੇਖ ਸਕਦੇ ਹਾਂ ਇਸ ’ਚ ਵੀ ਜੋ ਆਈਡੀਆ ਸਲੈਕਟ ਹੋਏ ਹਨ ਉਨ੍ਹਾਂ ’ਚ ਮੈਥਸ ਤੇ ਕੈਮਿਸਟਰੀ ਨੂੰ ਸੌਖਾ ਬਣਾਉਣ ਵਾਲੇ ਕਾਂਸਪੇਟ ਹਨ ਤੇ ਨਾਲ ਹੀ ਮੁੱਲ ਆਧਾਰਿਤ ਸਮਾਜ ਨੂੰ ਮਜ਼ਬੂਤ ਕਰਨ ਵਾਲੇ ਵਿਚਾਰ ਵੀ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।